ਗੌਰੀ ਲੰਕੇਸ਼ ਕਤਲ ਕੇਸ ਐਡੀਸ਼ਨਲ ਚਾਰਜਸ਼ੀਟ 'ਚ ਸਨਾਤਨ ਸੰਸਥਾ ਨਾਮਜ਼ਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਕਮੇਟੀ (ਐਸ.ਆਈ.ਟੀ.) ਨੇ ਬੈਂਗਲੁਰੂ ਦੀ ਇਕ ਅਦਾਲਤ ਵਿਚ ਇਕ ਅਡੀਸ਼ਨਲ ਚਾਰਜਸ਼ੀਟ ਦਾਖ਼ਲ ਕੀਤੀ..........

Gauri Lankesh

ਬੈਂਗਲੂਰੂ : ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਕਮੇਟੀ (ਐਸ.ਆਈ.ਟੀ.) ਨੇ ਬੈਂਗਲੁਰੂ ਦੀ ਇਕ ਅਦਾਲਤ ਵਿਚ ਇਕ ਅਡੀਸ਼ਨਲ ਚਾਰਜਸ਼ੀਟ ਦਾਖ਼ਲ ਕੀਤੀ ਹੈ ਅਤੇ ਹਿੰਦੂ ਸੰਗਠਨ ਸਨਾਤਨ ਸੰਸਥਾ ਨੂੰ ਨਾਮਜ਼ਦ ਕੀਤਾ ਹੈ। ਵਿਸ਼ੇਸ਼ ਜਾਂਚ ਕਮੇਟੀ ਨੇ ਸੈਸ਼ਨ ਕੋਰਟ ਵਿਚ ਸ਼ੁਕਰਵਾਰ ਨੂੰ 9,235 ਪੰਨਿਆਂ ਦੀ ਚਾਰਜਸ਼ੀਟ ਦਰਜ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਸਨਾਤਨ ਸੰਸਥਾ ਦੇ ਅਧੀਨ ਇਕ ਨੈੱਟਵਰਕ ਵਲੋਂ ਗੌਰੀ ਲੰਕੇਸ਼ ਦੇ ਕਤਲ ਦੀ ਸਾਜਿਸ਼ ਪੰਜ ਸਾਲ ਤੋਂ ਰਚੀ ਜਾ ਰਹੀ ਸੀ।

ਵਿਸ਼ੇਸ਼ ਸਰਕਾਰੀ ਵਕੀਲ ਐਸ. ਬਾਲਨ ਨੇ ਦਸਆਿ ਕਿ ਮ੍ਰਿਤਕ ਅਤੇ ਮੁਲਜ਼ਮ ਵਿਚਕਾਰ ਕੋਈ ਨਿੱਜੀ ਜਾਂ ਹੋਰ ਰੰਜਿਸ਼ ਨਹੀਂ ਸੀ। ਉਨ੍ਹਾਂ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਇਕ ਖ਼ਾਸ ਵਿਚਾਰਧਾਰਾ ਨੂੰ ਮੰਨਦੀ ਸੀ ਅਤੇ ਉਸ ਬਾਰੇ ਬੋਲਦੀ ਤੇ ਲਿਖਦੀ ਸੀ। ਇਸ ਲਈ ਇਹ ਜ਼ਰੂਰ ਕੋਈ ਵਿਚਾਰਧਾਰਾ ਜਾਂ ਕਿਸੇ ਸੰੰਗਠਨ ਨੂੰ ਮੰਨਣ ਵਾਲਾ ਹੋਵੇਗਾ। ਵਿਸ਼ੇਸ਼ ਜਾਂਚ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਜਾਰੀ ਰੱਖਣ ਲਈ ਮਨਜ਼ੂਰੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਮਈ ਵਿਚ ਜਾਂਚ ਕਮੇਟੀ ਨੇ ਇਸ ਸਨਸਨੀਖ਼ੇਜ਼ ਮਾਮਲੇ ਵਿਚ ਪਹਿਲੀ ਚਾਰਜਸ਼ੀਟ ਦਰਜ ਕੀਤਾ ਸੀ।

ਖੱਬੇ ਪੱਖੀ ਅਤੇ ਹਿੰਦੂ ਵਿਰੋਧੀ ਵਿਚਾਰਧਾਰਾ ਲਈ ਜਾਣੀ ਜਾਂਦੀ 55 ਸਾਲ ਦੀ ਲੰਕੇਸ਼ ਦੀ ਪਿਛਲੇ ਸਾਲ 5 ਸਤੰਬਰ ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਜਿਸ ਨਾਲ ਪੂਰੇ ਦੇਸ਼ ਵਿਚ ਰੋਸ ਫ਼ੈਲ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਐਸ.ਆਈ.ਟੀ. ਸੂਤਰਾਂ ਨੇ ਦਸਿਆ

ਕਿ ਇਸ ਮਾਮਲੇ ਵਿਚ ਹੁਣ ਤਕ ਸ਼ੂਟਰ ਪਰਸ਼ੂਰਾਮ ਵਾਘਮਾਰੇ ਅਤੇ ਕਤਲ ਦੇ ਮਾਸਟਰ ਮਾਂਈਂਡ ਅਮੋਲ ਕਾਲੇ, ਸੁਜੀਤ ਕੁਮਾਰ ਉਰਫ਼ ਪ੍ਰਵੀਨ ਅਤੇ ਅਮਿਤ ਦੇਗਵੇਕਰ ਸਣੇ 18 ਲੋਕ ਦੋਸ਼ੀ ਹਨ। ਇਸ ਗੈਂਗ 'ਤੇ ਬੁਧੀਜੀਵੀ ਐਮ.ਐਮ.ਕਲਬੁਰਗੀ, ਨਰਿੰਦਰ ਦਭੋਲਕਰ ਅਤੇ ਗੋਵਿੰਦ ਪਾਨਸਰੇ ਦੀ ਹਤਿਆ ਵਿਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ।                (ਪੀਟੀਆਈ)

Related Stories