ਸਰਕਾਰ ਖੇਤੀ ਕਾਨੂੰਨਾਂ ਦੇ ਹਰ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ- ਖੇਤੀਬਾੜੀ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ।

Narendra Singh Tomar

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ (Union Agriculture Minister) ਨਰਿੰਦਰ ਤੋਮਰ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ (Farm laws) ਦੇ ਹਰ ਪਹਿਲੂ ’ਤੇ ਗੱਲ ਕਰਨ ਲਈ ਤਿਆਰ ਹੈ। ਮੀਡੀਆ ਨਾਲ ਗੱਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ 11 ਦੌਰ ਦੀ ਗੱਲਬਾਤ ਕੀਤੀ ਹੈ।

ਹੋਰ ਪੜ੍ਹੋ: ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ

ਖੇਤੀ ਕਾਨੂੰਨ (Farm Laws) ਕਿਸਾਨਾਂ ਦੇ ਜੀਵਨ ਵਿਚ ਸੁਧਾਰ ਲਿਆਉਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਸਰਕਾਰ (Indian Government) ਨੇ ਐਮਐਸਪੀ ਵਧਾਉਣ ਅਤੇ ਐਮਐਸਪੀ (Minimum Support Price) ’ਤੇ ਜ਼ਿਆਦਾ ਖਰੀਦ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਹੈ।

ਹੋਰ ਪੜ੍ਹੋ: ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ

ਉਹਨਾਂ ਕਿਹਾ, ‘ਮੈਂ ਕਿਸਾਨ ਜਥੇਬੰਦੀਆਂ (Farmer Unions) ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਅਪਣਾ ਅੰਦੋਲਨ ਖ਼ਤਮ ਕਰਨਾ ਚਾਹੀਦਾ ਹੈ। ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਦੇਸ਼ ਦਾ ਵੱਡਾ ਹਿੱਸਾ ਖੜ੍ਹਾ ਹੋਇਆ ਹੈ। ਜੇਕਰ ਫਿਰ ਵੀ ਜਥੇਬੰਦੀਆਂ ਨੂੰ ਇਸ ’ਤੇ ਕੋਈ ਇਤਰਾਜ਼ ਹੈ ਤਾਂ ਸਰਕਾਰ ਕਾਨੂੰਨ ਦੇ ਕਿਸੇ ਵੀ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ ਹੈ’।

ਇਹ ਵੀ ਪੜ੍ਹੋ:  ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ

ਦੱਸ ਦਈਏ ਕਿ ਦੇਸ਼ ਵਿਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਪ੍ਰਦਰਸ਼ਨ (Farmer Protests) ਕਰ ਰਹੇ ਹਨ। ਕਈ ਮਹੀਨਿਆਂ ਤੋਂ ਜਾਰੀ ਕਿਸਾਨੀ ਸੰਘਰਸ਼ ਦੇ ਬਾਵਜੂਦ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ। ਇਸ ਦੇ ਚਲਦਿਆਂ ਕਿਸਾਨ ਅੱਜ ਦੇਸ਼ ਭਰ ਵਿਚ ਰਾਜ ਭਵਨਾਂ ਵੱਲ ਮਾਰਚ ਕਰ ਰਹੇ ਹਨ। ਕਿਸਾਨ ਰਾਜ ਭਵਨਾਂ ਵੱਲ ਮਾਰਚ ਕਰ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰਾਜਪਾਲਾਂ ਨੂੰ ਮੰਗ ਪੱਤਰ ਸੌਂਪ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਪਹੁੰਚਾਉਣਗੇ।