ਕਿਤੇ ਤੁਹਾਡੇ ਘਰ ਤਾਂ ਨਹੀਂ ਪਹੁੰਚ ਰਹੇ ‘ਸ਼ਰਾਬ ਵਾਲੇ ਆਲੂ’ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਤਹਾਨੂੰ ਇਹ ਸੋਚਣ ’ਤੇ ਮਜ਼ਬੂਰ ਕਰ ਦੇਵੇਗੀ ਕਿ ਕਿਤੇ ਤੁਹਾਡੇ ਘਰ ‘ਸ਼ਰਾਬ ਵਾਲੇ ਆਲੂ’ ਤਾਂ ਨਹੀਂ....

Spray

ਚੰਡੀਗੜ੍ਹ (ਭਾਸ਼ਾ) : ਉੱਤਰ ਪ੍ਰਦੇਸ਼ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਤਹਾਨੂੰ ਇਹ ਸੋਚਣ ’ਤੇ ਮਜ਼ਬੂਰ ਕਰ ਦੇਵੇਗੀ ਕਿ ਕਿਤੇ ਤੁਹਾਡੇ ਘਰ ‘ਸ਼ਰਾਬ ਵਾਲੇ ਆਲੂ’ ਤਾਂ ਨਹੀਂ ਪਹੁੰਚ ਰਹੇ? ਦਰਅਸਲ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਕਿਸਾਨਾਂ ’ਚ ਆਲੂਆਂ ਦੀ ਜ਼ਿਆਦਾ ਪੈਦਾਵਾਰ ਲਈ ਸ਼ਰਾਬ ਦਾ ਛਿੜਕਾਅ ਕਰਨ ਦਾ ਚਲਨ ਵੱਧ ਗਿਆ ਹੈ। ਕਿਸਾਨ ਹੋਰ ਦਵਾਈਆਂ ਦੀ ਥਾਂ ਸ਼ਰਾਬ ਦਾ ਛਿੜਕਾਅ ਕਰਕੇ ਵੱਧ ਮੁਨਾਫੇ ਦੀ ਆਸ ਲਗਾ ਰਹੇ ਹਨ ਅਤੇ ਇਹ ਖ਼ਬਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।

ਹਾਲਾਂਕਿ ਸਥਾਨਕ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਆਲੂਆਂ ਦੀ ਪੈਦਾਵਾਰ ’ਚ ਵਾਧਾ ਹੋਣ ਪਿੱਛੇ ਕੋਈ ਵੀ ਵਿਗਿਆਨਕ ਕਾਰਨ ਨਹੀਂ ਨਹੀਂ ਹੈ ਅਤੇ ਕਿਸਾਨਾਂ ਨੂੰ ਇਸ ਲਈ ਸਹੀ ਦਵਾਈਆਂ ਵਰਤਣੀਆਂ ਚਾਹੀਦੀਆਂ ਹਨ ਉਹਨਾਂ ਨੇ ਕਿਸਾਨਾਂ ਨੂੰ ਸ਼ਰਾਬ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਖੇਤੀਬਾੜੀ ਅਫ਼ਸਰ ਮੁਤਾਬਕ ਕਿਸਾਨਾਂ ’ਚ ਸ਼ਰਾਬ ਨਾਲ ਖੇਤੀ ਤੋਂ ਮੁਨਾਫਾ ਲੈਣ ਦਾ ਇਹ ਚਲਨ ਗਲਤ ਹੈ।