ਲਾਲ ਕਿਲ੍ਹੇ ਵਿੱਚ ਜੋ ਕੁਝ ਵਾਪਰਿਆ ਉਹ ਸਭ ਦੇਖ ਕੇ ਮੇਰਾ ਸ਼ਰਮ ਨਾਲ ਸਿਰ ਝੁਕਦਾ ਹੈ - ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਮੈਂ ਕਿਸਾਨੀ ਦੇ ਨਾਲ ਖੜ੍ਹਾ ਹਾਂ ਅਤੇ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ - ਕੈਪਟਨ ਅਮਰਿੰਦਰ ਸਿੰਘ

Amarinder Singh

ਚੰਡੀਗੜ੍ਹ  ;26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਜੋ ਕੁਝ ਵਾਪਰਿਆ ਉਹ ਸਭ ਦੇਖ ਕੇ ਮੇਰਾ ਸ਼ਰਮ ਨਾਲ ਸਿਰ ਝੁਕਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਕੌਰ   ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ ਲਾਲ ਕਿਲ੍ਹਾ ਦੇਸ਼ ਦੀ ਆਜ਼ਾਦੀ ਦਾ ਸਿੰਬਲ ਹੈ । ਉਨ੍ਹਾਂ ਕਿਹਾ ਕਿ ਮੁਗਲ ਸਲਤਨਤ ਵੇਲੇ ਇਸ ਕਿਲ੍ਹੇ ਦੀ ਉਸਾਰੀ ਹੋਈ, ਉਸ ਤੋਂ ਬਾਅਦ ਸੌ ਸਾਲ ਅੰਗਰੇਜ਼ਾਂ ਨੇ ਇਸ ਨੂੰ ਸੰਭਾਲਿਆ , ਫੇਰ 15 ਅਗਸਤ 1947 ਦੀ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦਾ ਝੰਡਾ ਇਸ ਉੱਤੇ ਲਹਿਰਾਇਆ ਗਿਆ । ਉਨ੍ਹਾਂ ਕਿਹਾ ਜਿਸ ਤਰੀਕੇ ਨਾਲ ਕੱਲ ਉਥੇ ਝੰਡੇ ਲਹਿਰਾਏ ਗਏ, ਇਹ ਕੋਈ ਤਰੀਕਾ ਨਹੀਂ ਹੈ ।

ਉਨ੍ਹਾਂ ਕਿਹਾ ਕਿ ਉਨੀ ਸੌ ਸੰਤਾਲੀ ਵਿਚ ਸਾਡਾ ਅੱਧਾ ਪੰਜਾਬ ਪਾਕਿਸਤਾਨ ਚਲਾ ਗਿਆ ਉਨੀ ਸੌ ਛਿਆਹਠ ਵਿਧੀ ਅਕਾਲੀ ਮੋਰਚੇ  ਵੱਲੋਂ ਪੰਜਾਬ ਨੂੰ ਤੋੜਿਆ ਗਿਆ । ਉਨ੍ਹਾਂ ਕਿਹਾ ਕਿ ਹਰ ਵੇਲੇ ਪੰਜ਼ਾਬ ਨਾਲ ਛੇੜ ਛਾੜ ਕੀਤੀ ਜਾ ਰਹੀ ਹੈ, 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਕਰ ਦਿੱਤਾ ਗਿਆ ਸੀ , ਹਰ ਵਕਤ ਉਹ ਲੋਕ ਲਹਿਰਾਂ ਚਲਾਉਂਦੇ ਰਹਿੰਦੇ ਹਨ, ਬਿਨਾਂ ਪੰਜਾਬ ਦਾ ਭਲਾ ਸੋਚੇ, ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਵੀ ਸਾਨੂੰ ਸੋਚਣਾ ਚਾਹੀਦਾ ਹੈ। 

Related Stories