ਜੰਮੂ-ਕਸ਼ਮੀਰ: ਕੁਲਗਾਮ 'ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਰੇਸ਼ਨ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਵੀ ਜ਼ਖਮੀ

Image: For representation purpose only.



ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਅਤਿਵਾਰੀ ਢੇਰ ਕਰ ਦਿਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਦਖਣੀ ਕਸ਼ਮੀਰ ਜ਼ਿਲੇ ਦੇ ਹੁਵਰਾ ਇਲਾਕੇ 'ਚ ਆਪਰੇਸ਼ਨ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀ ਫਿਰ ਕੀਤਾ ਪਿਸ਼ਾਬ  

ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, ''ਇਕ ਅਤਿਵਾਦੀ ਮਾਰਿਆ ਗਿਆ। ਉਸ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਉਹ ਕਿਸ ਸੰਗਠਨ ਨਾਲ ਜੁੜਿਆ ਹੋਇਆ ਸੀ, ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਉਸ ਕੋਲੋਂ ਹਥਿਆਰਾਂ ਸਮੇਤ ਕਈ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਤਲਾਸ਼ੀ ਮੁਹਿੰਮ ਜਾਰੀ ਹੈ। ਜਲਦੀ ਹੀ ਵਿਸਥਾਰਪੂਰਵਕ ਜਾਣਕਾਰੀ ਦਿਤੀ ਜਾਵੇਗੀ”।

ਇਹ ਵੀ ਪੜ੍ਹੋ: ਗੁਮਨਾਮ ਨੈੱਟਵਰਕ ਚਲਾਉਂਦਾ ਸੀ ਲਾਰੈਂਸ ਬਿਸ਼ਨੋਈ, ਅਸਲ ਬੌਸ ਨੂੰ ਕੋਈ ਨਹੀਂ ਜਾਣਦਾ ਸੀ

ਹਾਲਾਂਕਿ ਮਾਰੇ ਗਏ ਅਤਿਵਾਦੀ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ ਅਤੇ ਉਸ ਸੰਗਠਨ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ, ਪਰ ਅਤਿਵਾਦੀ ਨੂੰ ਗੋਲੀ ਮਾਰਨ ਤੋਂ ਕੁੱਝ ਮਿੰਟ ਪਹਿਲਾਂ ਉਸ ਦੀ ਇਕ ਕਥਿਤ ਵੀਡੀਉ ਸਾਹਮਣੇ ਆਈ ਸੀ ਜਿਸ ਵਿਚ ਉਹ ਖ਼ੁਦ ਨੂੰ ਅਲ-ਬਦਰ ਸੰਗਠਨ ਨਾਲ ਸਬੰਧਤ ਦੱਸ ਰਿਹ ਸੀ ਅਤੇ ਉਸ ਨੇ ਅਪਣਾ ਨਾਂਅ ਆਦਿਲ ਮਜੀਦ ਲੋਨ ਦਸਿਆ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕਲਯੁਗੀ ਪੁੱਤਰ ਦਾ ਕਾਰਾ, ਜਾਇਦਾਦ ਪਿਛੇ ਕੀਤੀ ਮਾਂ ਦੀ ਕੁੱਟਮਾਰ

ਵੀਡੀਉ 'ਚ ਉਹ ਪਿਸਤੌਲ ਦਿਖਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਵੀਡੀਉ 'ਚ ਕਿਹਾ, ''ਮੇਰਾ ਨਾਂਅ ਆਦਿਲ ਮਜੀਦ ਲੋਨ ਹੈ। ਮੈਂ ਕੁਲਗਾਮ ਦੇ ਹੁਵਰਾ ਪਿੰਡ ਦਾ ਨਿਵਾਸੀ ਹਾਂ ਅਤੇ ਅਲ-ਬਦਰ ਸੰਗਠਨ ਨਾਲ ਜੁੜਿਆ ਹੋਇਆ ਹਾਂ। ਮੈਂ ਲੰਬੇ ਸਮੇਂ ਤੋਂ ਉਸ ਲਈ ਕੰਮ ਕਰ ਰਿਹਾ ਹਾਂ।''

ਇਹ ਵੀ ਪੜ੍ਹੋ: ICC World Cup 2023 ਦਾ ਸ਼ਡਿਊਲ ਜਾਰੀ, ਮੁਹਾਲੀ ਸਟੇਡੀਅਮ ਨੂੰ ਨਹੀਂ ਮਿਲਿਆ ਕੋਈ ਮੈਚ

ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਫ਼ੌਜ ਅਤੇ ਪੁਲਿਸ ਨੇ ਬੀਤੀ ਰਾਤ ਇਲਾਕੇ 'ਚ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਫ਼ੌਜ ਅਨੁਸਾਰ, “ਇਲਾਕੇ ਦੀ ਘੇਰਾਬੰਦੀ ਕੀਤੀ ਗਈ, ਅਤਿਵਾਦੀ ਸਬੰਧੀ ਜਾਣਕਾਰੀ ਮਿਲੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਇਕ ਅਤਿਵਾਦੀ ਮਾਰਿਆ ਗਿਆ, ਉਸ ਕੋਲੋਂ ਇਕ ਪਿਸਤੌਲ ਆਦਿ ਬਰਾਮਦ ਹੋਇਆ ਹੈ”।