ਕੋਰਟ ਆਫ਼ ਇਨਕੁਆਰੀ 'ਚ ਮੇਜਰ ਗੋਗੋਈ ਦੋਸ਼ੀ, ਫ਼ੌਜ ਵਲੋਂ ਕਾਰਵਾਈ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ ਦੇ ਇਕ ਹੋਟਲ ਵਿਚ ਮਈ ਮਹੀਨੇ ਦੌਰਾਨ ਇਕ ਸਥਾਨਕ ਮਹਿਲਾ ਦੇ ਨਾਲ ਦੇਖੇ ਜਾਣ ਤੋਂ ਬਾਅਦ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਮੇਜਰ ਲੀਤੁਲ ਗੋਗੋਈ ਨੂੰ ਕੋਰਟ ਆਫ਼ ...

Major Leetul Gogoi

ਨਵੀਂ ਦਿੱਲੀ : ਸ੍ਰੀਨਗਰ ਦੇ ਇਕ ਹੋਟਲ ਵਿਚ ਮਈ ਮਹੀਨੇ ਦੌਰਾਨ ਇਕ ਸਥਾਨਕ ਮਹਿਲਾ ਦੇ ਨਾਲ ਦੇਖੇ ਜਾਣ ਤੋਂ ਬਾਅਦ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਮੇਜਰ ਲੀਤੁਲ ਗੋਗੋਈ ਨੂੰ ਕੋਰਟ ਆਫ਼ ਇਨਕੁਆਰੀ ਵਿਚ ਇਕ ਸਥਾਲਕ ਨਿਵਾਸੀ ਨਾਲ ਦੋਸਤੀ ਕਰਨ ਅਤੇ ਇਕ ਮੁਹਿੰਮ ਵਾਲੇ ਖੇਤਰ ਵਿਚ ਅਪਣੇ ਕੰਮ ਵਾਲੇ ਸਥਾਨ ਤੋਂ ਦੂਰ ਰਹਿਣ ਦਾ ਦੋਸ਼ੀ ਪਾਇਆ ਗਿਆ ਹੈ।

ਖ਼ਬਰ ਏਂਜਸੀ ਨੇ ਫ਼ੌਜ ਦੇ ਹਵਾਲੇ ਨਾਲ ਦਸਿਆ ਕਿ ਗੋਗੋਈ ਦੇ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ। ਸੂਤਰਾਂ ਨੇ ਦਸਿਆ ਕਿ ਅਦਾਲਤ ਨੇ ਉਨ•ਾਂ ਨੂੰ ਨਿਰਦੇਸ਼ਾਂ ਦੇ ਉਲਟ ਸਥਾਨਕ ਮਹਿਲਾ ਨਾਲ ਮੇਲਜੋਲ ਰੱਖਣ ਅਤੇ ਇਕ ਮੁਹਿੰਮ ਵਾਲੇ ਖੇਤਰ ਵਿਚ ਅਪਣੇ ਕੰਮ ਵਾਲੇ ਸਥਾਨ ਤੋਂ ਦੂਰ ਰਹਿਣ ਦਾ ਜ਼ਿੰਮੇਵਾਰ ਠਹਿਰਾਇਆ। ਪੁਲਿਸ ਨੇ 23 ਮਈ ਨੂੰ ਇਕ ਵਿਵਾਦ ਤੋਂ ਬਾਅਦ ਗੋਗੋਈ ਨੂੰ ਹਿਰਾਸਤ ਵਿਚ ਲਿਆ ਸੀ।

ਉਹ 18 ਸਾਲਾਂ ਦੀ ਇਕ ਮਹਿਲਾ ਨਾਲ ਸ੍ਰੀਨਗਰ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੇ ਕੁੱਝ ਦਿਨ ਬਾਅਦ ਫ਼ੌਜ ਨੇ ਇਸ ਘਟਨਾ ਦੀ ਕੋਰਟ ਆਫ਼ ਇਨਕੁਆਰੀ ਦੇ ਆਦੇਸ਼ ਦਿਤੇ। ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪਹਿਲਗਾਮ ਵਿਚ ਕਿਹਾ ਸੀ ਕਿ  ਜੇਕਰ ਗੋਗੋਈ ਨੂੰ ਕਿਸੇ ਵੀ ਅਪਰਾਧ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਖ਼ਤ ਸਜ਼ਾ ਦਿਤੀ ਜਾਵੇਗੀ।