ਚੋਣ ਲੜਨ ਵਾਲੇ ਨੇਤਾਵਾਂ ਨੂੰ ਅਖ਼ਬਾਰਾਂ ਤੇ ਚੈਨਲਾਂ ਦੇ ਜ਼ਰੀਏ ਦੇਣੀ ਪਵੇਗੀ ਅਪਣੇ ਦੋਸ਼ਾਂ ਦੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਾਗੀ ਉਮੀਦਵਾਰਾਂ ਨੂੰ ਆਗਾਮੀ ਲੋਕਸਭਾ ਚੋਣਾਂ ਲੜਨ ਸਮੇਂ ਅਪਣੇ ਅਪਰਾਧਿਕ ਰਿਕਾਰਡ ਅਖਬਾਰਾਂ ਅਤੇ ਟੀਵੀ ਚੈਨਲਾਂ ਦੇ ਮਾਧਿਅਮ ਨਾਲ ਵੋਟਰਾਂ ਨੂੰ....

ਸਿਆਸੀ ਪਾਰਟੀਆਂ

ਮੁੰਬਈ (ਭਾਸ਼ਾ) : ਦਾਗੀ ਉਮੀਦਵਾਰਾਂ ਨੂੰ ਆਗਾਮੀ ਲੋਕਸਭਾ ਚੋਣਾਂ ਲੜਨ ਸਮੇਂ ਅਪਣੇ ਅਪਰਾਧਿਕ ਰਿਕਾਰਡ ਅਖਬਾਰਾਂ ਅਤੇ ਟੀਵੀ ਚੈਨਲਾਂ ਦੇ ਮਾਧਿਅਮ ਨਾਲ ਵੋਟਰਾਂ ਨੂੰ ਦੱਸਣਾ ਹੋਵੇਗਾ ਜ਼ਰੂਰੀ। ਉਹਨਾਂ ਸਾਰੇ ਚਲਦੇ ਅਪਰਾਧਿਕ ਮਾਮਲਿਆਂ ਦਾ ਬਿਊਰਾ ਵੱਡੇ ਅੱਖਰਾਂ ਵਿਚ ਅਖਬਾਰਾਂ ‘ਚ ਛਪਵਾਉਣਾ ਹੋਵੇਗਾ। ਟੀ.ਵੀ ਚੈਨਲਾਂ ਵਿਚ ਵੀ ਅਜਿਹੇ ਮਾਮਲਿਆਂ ਦੀ ਜਾਣਕਾਰੀ ਵਿਸਤਾਰ ਨਾਲ ਦੇਣੀ ਹੋਵੇਗੀ। ਇਹ ਹੀ ਨਹੀਂ, ਅਜਿਹੇ ਨੇਤਾਵਾਂ ਨੂੰ ਟਿਕਟ ਦੇਣ ਵਾਲੇ ਰਾਜਨੀਤਕ ਦਲਾਂ ਨੂੰ ਵੀ ਇਸ ਬਾਰੇ ਅਪਣੀ ਵੈਬਸਾਈਟ ਉਤੇ ਵਿਸਤਾਰ ਨਾਲ ਦੱਸਣਾ ਹੋਵੇਗਾ।

ਦਰਅਸਲ ਇਹ ਕਵਾਇਦ ਦੇਸ਼ ਦੀ ਰਾਜਨੀਤੀ ਨਾਲ ਅਪਰਾਧਿਕ ਪਿਛੋਕੜ ਨੇਤਾਵਾਂ ਨੂੰ ਦੂਰ ਰੱਖਣ ਲਈ ਹੈ। ਇਸਦੇ ਲਈ ਸੁਪਰੀਮ ਕੋਰਟ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ। ਹੁਣ ਚੋਣਾਂ ਵਿਚ ਉਹਨਾਂ ਦਾ ਸਖ਼ਤੀ ਨਾਲ ਪਾਲਣ ਕਰਨ ਜਾ ਰਿਹਾ ਹੈ। ਇਸ ਲਈ ਕੇਂਦਰੀ ਚੋਣਾਂ ਵਿਚ ਵੀ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਸ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਦਿਤੇ ਹਨ। ਉਪ ਮੁੱਖ ਚੋਣ ਅਧਿਕਾਰੀ ਅਨਿਲ ਵਲਵੀ ਨੇ ਕਿਹਾ ਕਿ ਰਾਜ ਦੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਚੋਣ ਆਯੋਗ ਦਾ ਨੋਟਿਸ ਭੇਜਿਆ ਜਾ ਰਿਹਾ ਹੈ।

ਸਹੁੰ ਦਾ ਕਾਗਜ਼ ਕਾਫ਼ੀ ਨਹੀ :-

ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ ਹਲੇ ਤੱਕ ਚੋਣ ਕਮਿਸ਼ਨ ਨੂੰ ਸਹੁੰ ਪੱਤਰ ਦੇ ਕੇ ਕੰਮ ਚਲਾ ਲੈਂਦੇ ਸੀ। ਇਸ ਨਾਲ ਆਮ ਜਨਤਾ ਨੂੰ ਉਹਨਾਂ ਉਤੇ ਚੱਲ ਰਹੇ ਮੁਕੱਦਮਿਆਂ ਦੀ ਜਾਣਕਾਰੀ ਨਹੀਂ ਮਿਲਦੀ ਸੀ। ਹੁਣ ਚੋਣ ਕਮਿਸ਼ਨ ਨੇ ਸਾਫ਼ ਕਿਹਾ ਹੈ ਕਿ ਕੇਵਲ ਸਹੁੰ ਪੱਤਰ ਨਾਲ ਕੰਮ ਨਹੀਂ ਚੱਲੇਗਾ। ਉਹਨਾਂ ਕੇਸਾਂ ਦੇ ਬਾਰੇ ਆਮ ਜਨਤਾ ਨੂੰ ਜਨਤਕ ਤੌਰ ‘ਤੇ ਦੱਸਣਾ ਹੋਵੇਗਾ। ਉਮੀਦਵਾਰਾਂ ਨੂੰ ਜਿਲ੍ਹਾ ਚੋਣਾ ਅਧਿਕਾਰੀ ਦੇ ਕੋਲ ਅਪਣੀ ਚੋਣ ਖਰਚ ਦੇ ਨਾਲ ਉਹਨਾਂ ਨੂੰ ਅਖਬਾਰਾਂ ਦੀ ਪੱਤਰੀਆਂ ਜਮ੍ਹਾਂ ਕਰਨੀਆਂ ਹੋਣਗੀਆਂ, ਜਿਨ੍ਹਾਂ ਵਿਚ ਇਹ ਇਸ਼ਤਿਹਾਰ ਪ੍ਰਕਾਸ਼ਿਤ ਹੋਏ ਸੀ।

ਰਾਜਨੀਤਕ ਦਲ ਵੀ ਦੱਸਣਗੇ :-

ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਵਾਲੇ ਰਾਜਨੀਤਕ ਦਲਾ ਉਤੇ ਵੀ ਚੋਣ ਕਮਿਸ਼ਨ ਅੰਕੁਸ਼ ਲਗਾਉਣ ਜਾ ਰਹੇ ਹਨ। ਉਹਨਾਂ ਨੂੰ ਵੀ ਅਜਿਹੇ ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਦੀ ਜਾਣਕਾਰੀ ਅਪਣੀ ਵੈਬਸਾਈਟ ਉਤੇ ਦੇਣੀ ਹੋਵੇਗੀ। ਨਾਲ ਹੀ, ਇਸ ਬਾਰੇ ਅਖ਼ਬਾਰਾਂ ਵਿਚ ਪ੍ਰਕਾਸ਼ਇਤ ਕਰਾਉਣਾ ਹੋਵੇਗਾ। ਤੇ ਚੈਨਲਾਂ ‘ਤੇ ਵੀ ਦੱਸਣਾ ਹੋਵੇਗਾ। ਨਾਮਜ਼ਦਗੀਆਂ ਸਮੇਂ ਸੀ ਫਾਰਮ ਵਿਚ ਵੀ ਇਹ ਸਭ ਦੱਸਣਾ ਹੋਵੇਗਾ। ਚੋਣਾਂ ਦੇ 30 ਦਿਨ ਦੇ ਅੰਦਰ ਇਹ ਸਾਰੀ ਜਾਣਕਾਰੀ ਰਾਜ ਦੇ ਮੁੱਖ ਚੋਣ ਅਧਕਾਰੀ ਨੂੰ ਦੇਣੀ ਜ਼ਰੂਰੀ ਹੋਵੇਗੀ।

ਕਿਵੇਂ ਦੱਸਣਾ ਪਵੇਗਾ :-

ਅਜਿਹੇ ਨੇਤਾਵਾਂ ਨੂੰ ਅਪਣੇ ਅਪਰਾਧਿਕ ਰਿਕਾਰਡ ਅਤੇ ਸਜ਼ਾ ਆਦਿ ਦਾ ਵੇਰਵਾ ਅਪਣੇ ਇਲਾਕੇ ਦੇ ਸਭ ਤੋਂ ਵੱਧ ਵਿਕਣ ਵਾਲੇ ਅਖ਼ਬਾਰਾਂ ਵਿਚ ਤਿੰਨ ਵੱਖ-ਵੱਖ ਤਰੀਕਾਂ ‘ਚ ਇਸ਼ਤਿਹਾਰ ਦੇ ਰੂਪ ਵਿਚ ਛਪਵਾਉਣਾ ਹੋਵੇਗਾ।

ਇਹ ਸੂਚਨਾ ਵੱਡੇ ਅੱਖਰਾਂ ‘ਚ ਛਪਵਾਉਣੀ ਹੋਵੇਗੀ।

ਇਹ ਇਸ਼ਤਿਹਾਰ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਤੋਂ ਅਤੇ ਵੋਟਾਂ ਤੋਂ ਦੋ ਦਿਨ ਪਹਿਲਾਂ ਛਪਵਾਉਣੇ ਹੋਣਗੇ। ਟੀ.ਵੀ ਚੈਨਲਾਂ ਉਤੇ ਤਿੰਨ ਵੱਖ-ਵੱਖ ਦਿਨ ਖ਼ੁਦ ਉਤੇ ਲੱਗੇ ਦੋਸ਼ ਦੱਸਣੇ ਹੋਣਗੇ।

Related Stories