ਲੋਕ ਸਭਾ ਚੋਣਾਂ ਦੇ ਨਾਲ ਇਹਨਾਂ 3 ਰਾਜਾਂ ਵਿਚ ਹੋ ਸਕਦੀਆਂ ਹਨ ਚੋਣਾਂ, ਕਾਂਗਰਸ ਨੇ ਦਿਤੇ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ 2019 ਦੇ ਨਾਲ ਤਿੰਨ ਰਾਜਾਂ ਮਹਾਰਾਸ਼ਟਰ, ਹਰਿਆਣਾ, ਅਤੇ ਝਾਰਖੰਡ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਚਰਚਾ ਕਮਜ਼ੋਰ ਪੈ ਰਹੀ ਹੈ....

Congress party

ਨਵੀਂ ਦਿੱਲੀ (ਭਾਸ਼ਾ) : ਲੋਕ ਸਭਾ ਚੋਣਾਂ 2019 ਦੇ ਨਾਲ ਤਿੰਨ ਰਾਜਾਂ ਮਹਾਰਾਸ਼ਟਰ, ਹਰਿਆਣਾ, ਅਤੇ ਝਾਰਖੰਡ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਚਰਚਾ ਕਮਜ਼ੋਰ ਪੈ ਰਹੀ ਹੈ। ਪਰ ਜੇਕਰ ਅਜਿਹਾ ਹੁੰਦਾ ਤਾਂ ਕਾਂਗਰਸ ਨੂੰ ਇਸ ਵਿਚ ਕੋਈ ਇਤਰਾਜ਼ ਨਜ਼ਰ ਨਹੀਂ ਆ ਰਿਹਾ ਹੈ। ਸਗੋਂ ਕਾਂਗਰਸ ਇਨ੍ਹਾਂ ਤਿੰਨ ਰਾਜਾਂ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਨੂੰ ਅਪਣੇ ਲਈ ਫਾਇਦੇਮੰਦ ਮੰਨ ਰਹੀ ਹੈ। ਪਿਛਲੀ ਵਾਰ ਜਦੋਂ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਇਹਨਾਂ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਦੇ ਹੱਥ ਵਿਚ ਮਹਾਰਾਸ਼ਟਰ ਅਤੇ ਹਰਿਆਣਾ ਨਿਕਲ ਗਏ ਸੀ। ਝਾਰਖੰਡ ਵਿਚ ਕਾਂਗਰਸ ਸਮਰਥਤ ਝੇਮੂ ਸਰਕਾਰ ਵੀ ਬਚ ਨਹੀਂ ਸਕੀ ਸੀ।

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਅਸੀਂ ਇਸਦੇ ਲਈ ਤਿਆਰ ਹਾਂ। ਸਮੇਂ ਤੋਂ ਪਹਿਲਾਂ ਚੋਣਾਂ ਦੇ ਵਿਰੋਧ ਦੀ ਸੰਭਾਵਨਾ ਨੂੰ ਉਹ ਨੁਕਾਰਦੇ ਹਨ। ਮੋਟੇ ਤੌਰ ‘ਤੇ ਹੁੱਡਾ ਦਾ ਮੰਨਣਾ ਹੈ ਕਿ ਤਿੰਨ ਰਾਜਾਂ ਵਿਚ ਜਿੱਤ ਤੋਂ ਬਾਅਦ ਕਾਂਗਰਸ ਦੀ ਸਥਿਤੀ ਅਨੁਕੂਲ ਬਣੀ ਹੋਈ ਹੈ। ਜੇਕਰ ਲੋਕ ਸਭਾ ਦੇ ਨਾਲ ਇਹਨਾਂ ਤਿੰਨ ਰਾਜਾਂ ਵਿਚ ਚੋਣਾਂ ਹੁੰਦੀਆਂ ਹਨ ਤਾਂ ਇਸ ਦਾ ਫ਼ਾਇਦਾ ਕਾਂਗਰਸ ਨੂੰ ਮਿਲੇਗਾ। ਲੋਕਾਸਭਾ ਚੋਣਾਂ ਦੇ ਨਾਲ ਓੜੀਸ਼ਾ, ਆਂਧਰਾ ਪ੍ਰਦੇਸ਼, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਤੇਲੰਗਨਾ ਦੀਆਂ ਚੋਣਾਂ ਹੁੰਦੀਆਂ ਹਨ।

ਤੇਲੰਗਨਾ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਹੋ ਚੁਕੀਆਂ ਹਨ। ਤਿੰਨ ਰਾਜਾਂ ਵਿਚ ਅਕਤੂਬਰ ਤੋਂ ਦਸੰਬਰ ‘ਚ ਚੋਣਾਂ ਹੋਣੀਆਂ ਹਨ। ਇਸ ਲਈ ਇਹਨਾਂ ਚੋਣਾਂ ਨੂੰ ਵੀ ਲੋਕ ਸਭਾ ਦੇ ਦੇ ਨਾਲ ਕਰਾਉਣ ਦੀਆਂ ਮੁਸ਼ਕਿਲਾਂ ਕੁਝ ਸਮੇਂ ਪਹਿਲਾਂ ਤਕ ਚਲ ਰਹੀਆਂ ਸੀ। ਇਸ ਦਾ ਪਿਛੇ ਦੋ ਤਰਕ ਸੀ। ਇਕ ਭਾਜਪਾ ਅਪਣਾ ਰਾਜਨੀਤਕ ਨੁਕਸਾਨ-ਫਾਇਦਾ ਲੱਭ ਰਹੀ ਸੀ, ਇਕ ਰਾਸ਼ਟਰ ਇਕ ਚੋਣ ਦੀ ਯੋਜਨਾ ਨੂੰ ਮਜਬੂਤ ਬਣਾਉਣ ਦੀ ਦਿਸ਼ਾ ‘ਚ ਵੀ ਇਹ ਕਦਮ ਮੰਨਿਆ ਜਾ ਰਿਹਾ ਸੀ। ਪਰ ਤਿੰਨ ਰਾਜਾਂ ਦੇ ਨਤੀਜ਼ਿਆਂ ਤੋਂ ਬਾਅਦ ਇਹ ਸਥਿਤੀ ਕਮਜ਼ੋਰ ਪੈ ਗਈ ਹੈ। ਦਰਅਸਲ, ਚੋਣਾਂ ਵਿਚ ਹਾਰ-ਜਿਤ ਦੇ ਸਮੇਂ ਹੋਰ ਵੀ ਸੰਦੇਸ਼ ਜ਼ਰੂਰੀ ਹੁੰਦਾ ਹੈ।

ਸੰਦੇਸ਼ ਨਾਲ ਕਾਂਗਰਸ ਉਤਸ਼ਾਹਿਤ ਹੈ, ਸਮਾਂ ਜ਼ਿਆਦਾ ਨਹੀਂ ਬਚਿਆ। ਇਸ ਲਈ ਕਾਂਗਰਸ ਮੌਜੂਦਾ ਸਥਿਤੀ ਨੂੰ ਅਪਣੇ ਹੱਕ ਵਿਚ ਦੇਖ ਰਹੀ ਹੈ। ਹੁੱਡਾ ਕਹਿੰਦੇ ਹਨ ਕਿ ਨਤੀਜ਼ੇ ਦੂਜੀਆਂ ਚੋਣਾਂ ਦੇ ਲਈ ਨਿਜ਼ੀ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਹਨ। ਪਿਛਲੀਆਂ ਲੋਕ ਸਭਾਂ ਵਿਚ ਹਾਰ ਤੋਂ ਬਾਅਦ ਕਾਂਗਰਸ ਹਰਿਆਣਾ ਅਤੇ ਮਹਾਰਸ਼ਟਰ ਵਿਚ ਵੀ ਹਾਰ ਗਈ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਇਕ ਹਾਰ ਦਾ ਅਸਰ ਦੂਜੀ ਹਾਰ ਉਤੇ ਪਿਆ।