ਗਾਜ਼ੀਪੁਰ ਬਾਰਡਰ ‘ਤੇ ਹਾਈਟੈਕ ਟਰਾਲੀ ਬਣੀ ਕਿਸਾਨਾਂ ਦਾ ਹੈੱਡਕੁਆਰਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟੀ ਵੀ ਤੋਂ ਲੈ ਕਿ ਵਾਕੀ ਟਾਕੀ ਵੀ ਉਪਲੱਬਧ

High-tech trolley set up at Ghazipur border

ਨਵੀਂ ਦਿੱਲੀ , ਸੈਸ਼ਵ ਨਾਗਰਾ :  ਕੇਂਦਰ ਸਰਕਾਰ ਨਾਲ ਕਿਸਾਨੀ ਬਿੱਲਾਂ ਨੂੰ ਰੱਦ ਕਰਾਉਣ ਲਈ ਲੰਬੀ ਅਤੇ ਹਾਈਟੈਕ ਸਹੂਲਤਾਂ ਨਾਲ ਲੈਸ ਹੋ ਕੇ ਲੜਾਈ ਲੜਨ ਲਈ ਅਸੀਂ ਆਏ ਹਾਂ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਜ਼ੀਪੁਰ ਬਾਰਡਰ ‘ਤੇ ਹਾਈ ਟੈਕ ਟਰਾਲੀ ਦੇ ਨੌਜਵਾਨਾਂ ਦੀ ਟੀਮ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਕਿਸਾਨ ਕੇਂਦਰ ਸਰਕਾਰ ਨਾਲ ਲੰਬੀ ਲੜਾਈ ਲੜਨ ਲਈ ਬਾਰਡਰ ‘ਤੇ ਪਹੁੰਚੇ ਹਨ ।