9 ਸਾਲਾਂ 'ਚ ਨਕਸਲੀ ਹਿੰਸਾ ‘ਚ ਮਾਰੇ ਗਏ 3749 ਲੋਕ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅੰਕੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਨੋ ਸਾਲਾਂ ‘ਚ ਦੇਸ਼ ਦੇ 10 ਰਾਜਾਂ ਵਿਚ ਨਕਸਲੀ ਹਿੰਸਾ ਵਿਚ 3700 ਤੋਂ ਜ਼ਿਆਦਾ ਲੋਕਾਂ...

Naxal violence

ਨਵੀਂ ਦਿੱਲੀ: ਬੀਤੇ ਨੋ ਸਾਲਾਂ ‘ਚ ਦੇਸ਼ ਦੇ 10 ਰਾਜਾਂ ਵਿਚ ਨਕਸਲੀ ਹਿੰਸਾ ਵਿਚ 3700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਮੁਤਾਬਿਕ, ਜ਼ਿਆਦਾ ਮੌਤਾਂ ਨਕਸਲ ਪ੍ਰਭਾਵਿਤ ਰਾਜ ਛੱਤੀਸ਼ਗੜ੍ਹ ਵਿਚ ਦਰਜ ਕੀਤੀ ਗਈਆਂ ਹਨ। ਸਾਲ 2018-19 ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੀਪੀਆਈ ਮਾਓਵਾਦੀ ਨੇ ਇਕੱਲੇ 88 ਫ਼ੀਸਦੀ ਨਕਸਲੀ ਹਿੰਸਾ ਨੂੰ ਅੰਜਾਮ ਦਿੱਤਾ ਹੈ। ਸਾਲ 2010 ਤੋਂ ਬਾਅਦ ਤੋਂ ਦੇਸ਼ ਦੇ 10 ਰਾਜਾਂ ਵਿਚ ਨਕਸਲੀ ਹਿੰਸਾ ਦੀ ਕੁੱਲ 10,660 ਘਟਨਾਵਾਂ ਹੋਈਆਂ ਹਨ।

ਜਿਨ੍ਹਾਂ 3749 ਲੋਕ ਮਾਰੇ ਗਏ ਹਨ। ਰਿਪੋਰਟ ਦੇ ਮੁਤਾਬਿਕ, ਨਕਸਲੀ ਹਿੰਸਾ ਤੋਂ ਪ੍ਰਭਾਵਿਤ ਰਾਜਾਂ ਵਿਚ ਛੱਤੀਸ਼ਗੜ੍ਹ, ਝਾਰਖੰਡ, ਬਿਹਾਰ, ਓਡੀਸ਼ਾ, ਪੱਛਮੀ ਬੰਗਾਲ, ਮਹਾਰਾਸ਼ਟਰ, ਤੇਲੰਗਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਛੱਤੀਸ਼ਗੜ੍ਹ ਵਿਚ ਸਾਲ 2010 ਤੋਂ 2018 ਦੇ ਵਿਚ ਵਾਮਪੰਥੀ ਉਗਰਵਾਦ ਦੀ 3749 ਘਟਨਾਵਾਂ ਹੋਈਆਂ ਹਨ। ਜਿਨ੍ਹਾਂ ਵਿਚ 1370 ਲੋਕ ਮਾਰੇ ਗਏ ਹਨ। ਬੀਤੇ ਨੋ ਸਾਲਾਂ ‘ਚ ਝਾਰਖੰਡ ਵਿਚ ਨਕਸਲ ਹਿੰਸਾ ਦੀਆਂ 3358 ਘਟਨਾਵਾਂ ‘ਚ 997 ਲੋਕਾਂ ਦੀਆਂ ਮੌਤਾਂ ਹੋਈਆਂ ਹਨ ਜਦਕਿ ਬਿਹਾਰ ‘ਚ 1526 ਨਕਸਲੀ ਵਾਰਦਾਤਾਂ ‘ਚ 387 ਲੋਕ ਮਾਰੇ ਜਾ ਚੁੱਕੇ ਹਨ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਦੇ ਨਤੀਜਿਆਂ ਦੇ ਰੂਪ ਨਕਸਲੀ ਹਿੰਸਾ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਨਕਸਲੀ ਹਿੰਸਾ ਵਿਚ ਗਿਰਾਵਟ ਦਾ ਦੌਰ 2018 ਵਿਚ ਵੀ ਜਾਰੀ ਰਿਹਾ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ, ਸਾਰਥਕ ਯਤਨਾਂ ਦੇ ਕਾਰਨ ਨਕਸਲੀ ਹਿੰਸਾ ਵਿਚ 26.7 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2013 ਵਿਚ ਨਕਸਲ ਹਿੰਸਾ ਦੀ 1136 ਘਟਨਾਵਾਂ ਸਾਹਮਣੇ ਆਈਆਂ ਸੀ ਜੋ 2018 ‘ਚ ਘਟਕੇ 39.5 ਫ਼ੀਸਦੀ ਰਹਿ ਗਈ। ਅੰਕੜਿਆਂ ਮੁਤਾਬਿਕ, ਜਾਣਕਾਰੀ ਹਿੰਸਾ ‘ਚ ਓਵਰ ਆਲ 26.7 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਇਹ ਨਹੀਂ ਨਕਸਲ ਵਾਰਦਾਤਾਂ ‘ਚ ਸੁਰੱਖਿਆ ਬਲ ਦੇ ਜਵਾਨਾਂ ਦੀਆਂ ਮੌਤਾਂ ‘ਚ ਵੀ 10.7 ਫ਼ੀਸਦੀ ਦੀ ਕਮੀ ਆਈ ਹੈ। ਸਾਲ 2013 ‘ਚ ਨਕਸਲ ਵਾਰਦਾਤਾਂ ‘ਚ ਸੁਰੱਖਿਆ ਬਲ ਦੇ 75 ਜਵਾਨ ਸ਼ਹੀਦ ਹੋਏ ਜਦਕਿ 2018 ‘ਚ 67 ਨੇ ਸ਼ਹੀਦੀ ਪਾਈ। ਇਕੱਲੇ ਛੱਤੀਸ਼ਗੜ੍ਹ ਅਤੇ ਝਾਰਖੰਡ ਵਿਚ ਇਸ ਦੌਰਾਨ 71.7 ਫ਼ੀਸਦੀ ਨਕਸਲ ਹਿੰਸਾ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 81.7 ਮੌਤਾਂ ਦਰਜ ਕੀਤੀਆਂ ਗਈਆਂ।