ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਨੇੜੇ ਧਮਾਕਾ,ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ: ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੀਸੀਪੀ ਕੇਂਦਰੀ ਸਿੰਘਲ ਅਨੁਸਾਰ ਇਹ ਮਾਮੂਲੀ ਧਮਾਕਾ ਸੀ ਅਤੇ ਕੋਈ ਜ਼ਖਮੀ ਨਹੀਂ ਹੋਇਆ ।

photo

photo

ਨਵੀਂ ਦਿੱਲੀ: ਦਿੱਲੀ ਵਿੱਚ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਏ ਧਮਾਕਿਆਂ ਕਾਰਨ ਥੋੜੀ ਜਿਹੀ ਹਫੜਾ-ਦਫੜੀ ਮੱਚ ਗਈ । ਧਮਾਕੇ ਵਾਲੀ ਜਗ੍ਹਾ ਵਿਜੇ ਚੌਕ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਹੈ ਜਿਥੇ ਰਾਸ਼ਟਰਪਤੀ,ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਬੀਟਿੰਗ ਰੀਟਰੀਟ ਸਮਾਰੋਹ ਲਈ ਮੌਜੂਦ ਹਨ । ਡੀਸੀਪੀ ਕੇਂਦਰੀ ਸਿੰਘਲ ਅਨੁਸਾਰ ਇਹ ਮਾਮੂਲੀ ਧਮਾਕਾ ਸੀ ਅਤੇ ਕੋਈ ਜ਼ਖਮੀ ਨਹੀਂ ਹੋਇਆ । ਧਮਾਕੇ ਕਾਰਨ ਕੁਝ ਕਾਰਾਂ ਨੂੰ ਨੁਕਸਾਨ ਹੋਇਆ ਹੈ । ਵਿਸ਼ੇਸ਼ ਸੈੱਲ ਦੀ ਟੀਮ ਮੌਕੇ ‘ਤੇ ਪਹੁੰਚਗੀ ।

Related Stories