ਤੁਰਨ ਤੋਂ ਅਸਮਰਥ ਹੋਣ ਦੇ ਬਾਵਜੂਦ ਵੀਹਲ ਚੇਅਰ ‘ਤੇ ਪਹੁੰਚਿਆ ਦਿੱਲੀ ਦੇਖੋ ਇਸ ਅਧਿਆਪਕ ਦਾ ਜਜ਼ਬਾ
ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ ਉਹ ਦਿਨ ਕਦੇ ਵੀ ਨਾ ਦੇਖਾਂ ਜਦੋਂ 200 ਸੌ ਰੁਪਏ ਕਿਲੋ ਟਮਾਟਰ ਅਤੇ 250 ਰੁਪਏ ਕਿੱਲੋ ਪਿਆਜ਼ ਮਿੱਲਣ
farmer protest
ਨਵੀਂ ਦਿੱਲੀ, ( ਸੈਸ਼ਵ ਨਾਗਰਾ ) : ਤੋਰਨ ਤੋਂ ਅਸਮਰੱਥ ਹੋਣ ਦੇ ਬਾਵਜੂਦ ਅਧਿਆਪਕ ਵੀਲ ਚੇਅਰ ‘ਤੇ ਦਿੱਲੀ ਪਹੁੰਚਦਿਆਂ ਹੀ ਕੇਂਦਰ ਸਰਕਾਰ ਦੀ ਲਾਈ ਕਲਾਸ ਕਿਹਾ ਦੇਸ਼ ਦੇ ਕਿਸਾਨਾਂ ਨੇ ਤਾਂ ਅੰਗਰੇਜ਼ਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਹੁਣ ਤਾਂ ਤੁਸੀਂ ਫੇਰ ਸਾਡੇ ਆਪਣੀ ਹੋ । ਇਸ ਮੌਕੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੇਸ਼ੇ ਵਜੋਂ ਅਧਿਆਪਕ ਹਰਵਿੰਦਰ ਹੈਪੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਨੂੰ ਉਹ ਦਿਨ ਦੇਖਣੇ ਪੈ ਜਾਣਗੇ ਜਿਹੜੇ ਕਦੀ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਣੇ ।