ਰਾਹੁਲ ਗਾਂਧੀ ਨੇ ਪਛੜਿਆਂ ਦਾ ਅਪਮਾਨ ਕੀਤਾ ਅਤੇ ਮੁਆਫੀ ਤੱਕ ਨਹੀਂ ਮੰਗੀ: ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ: ਉਹ ਉਸੇ ਦਿਨ ਮੁਆਫੀ ਮੰਗਣ ਜਾ ਸਕਦੇ ਸਨ ਫਿਰ ਕਿਉਂ ਨਹੀਂ ਗਏ?

Anurag Thakur

 

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਸੂਰਤ ਦੀ ਇਕ ਅਦਾਲਤ ਵਿਚ 2019 ਦੇ ਇਕ ਅਪਰਾਧਿਕ ਮਾਣਹਾਨੀ ਮਾਮਲੇ ਵਿਚ ਆਪਣੀ ਸਜ਼ਾ ਦੇ ਖਿਲਾਫ ਅਪੀਲ ਦਾਇਰ ਕਰਨ ਲਈ ਹਾਜ਼ਰ ਹੋਣ ਜਾ ਰਹੇ ਹਨ। ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਭਾਰਤ ਪਛੜਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।

ਇਹ ਵੀ ਪੜ੍ਹੋ: ਰੂਸੀ ਕੈਫੇ 'ਚ ਧਮਾਕਾ, ਮਸ਼ਹੂਰ ਫੌਜੀ ਬਲਾਗਰ ਦੀ ਮੌਤ: ਫੂਡ ਬਾਕਸ 'ਚ ਸੀ ਵਿਸਫੋਟਕ, ਜਾਂਚ 'ਚ ਜੁਟੀ ਰੂਸੀ ਏਜੰਸੀਆਂ

ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਵਾਰ ਨਹੀਂ ਸਗੋਂ ਵਾਰ-ਵਾਰ ਕਾਂਗਰਸ ਅਤੇ ਰਾਹੁਲ ਗਾਂਧੀ ਨੇ ਪਛੜਿਆਂ ਦਾ ਅਪਮਾਨ ਕੀਤਾ ਹੈ ਅਤੇ ਉਹਨਾਂ ਨੇ ਮੁਆਫੀ ਵੀ ਨਹੀਂ ਮੰਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਛੜਿਆਂ ਨੂੰ ਦਬਾਉਣ-ਧਮਕਾਉਣ ਅਤੇ ਹਮਲੇ ਕਰਨ ਦਾ ਕੰਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ: CBI ਨੂੰ ਰੁਕਣ ਦੀ ਲੋੜ ਨਹੀਂ, ਕੋਈ ਵੀ ਭ੍ਰਿਸ਼ਟ ਵਿਅਕਤੀ ਬਖਸ਼ਿਆ ਨਹੀਂ ਜਾਣਾ ਚਾਹੀਦਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਉਹਨਾਂ ਨੇ ਪਾਰਲੀਮੈਂਟ ਸੈਸ਼ਨ ਨੂੰ ਵਿਗਾੜਨ ਦਾ ਕੰਮ ਕੀਤਾ। ਕਾਂਗਰਸ ਨੇ ਵਿਦੇਸ਼ੀ ਤਾਕਤਾਂ ਤੋਂ ਮਦਦ ਲੈਣ ਦਾ ਕੰਮ ਕੀਤਾ ਹੈ। ਆਖ਼ਰ ਇਹ ਦਬਾਅ ਬਣਾ ਕੇ ਕਿਸ ਨੂੰ ਡਰਾਉਣਾ ਚਾਹੁੰਦੇ ਹਨ? ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਾਰੇ ਕੰਮ ਛੁਡਵਾ ਕੇ ਇੱਥੇ ਲਿਆਉਣਾ ਚਾਹੁੰਦੇ ਹੋ, ਜਦੋਂ ਇਹ ਕੇਸ ਇੰਨੇ ਸਾਲਾਂ ਤੋਂ ਚੱਲ ਰਿਹਾ ਸੀ, ਫਿਰ ਕਾਂਗਰਸ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਈ, ਉਹ ਉਸੇ ਦਿਨ ਮੁਆਫੀ ਮੰਗਣ ਅਤੇ ਅਪੀਲ ਕਰਨ ਜਾ ਸਕਦੇ ਸਨ। ਕਿਉਂ ਨਹੀਂ ਗਏ?

ਇਹ ਵੀ ਪੜ੍ਹੋ: ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਸ਼ਡਿਊਲ ਜਾਰੀ 

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦਰਅਸਲ ਕਾਂਗਰਸ ਨੂੰ ਉਸੇ ਦਿਨ ਹੀ ਪਤਾ ਸੀ ਕਿ ਉਹਨਾਂ ਦੀ ਮੈਂਬਰਸ਼ਿਪ ਚਲੀ ਜਾਵੇਗੀ। ਇਸ ਤੋਂ ਪਹਿਲਾਂ ਵੀ 13 ਹੋਰ ਆਗੂਆਂ ਦੀ ਮੈਂਬਰਸ਼ਿਪ ਇਸੇ ਤਰ੍ਹਾਂ ਚਲੀ ਗਈ ਪਰ ਕਾਂਗਰਸ ਨੇ ਫਿਰ ਵੀ ਡਰਾਮਾ ਰਚਿਆ।