ਅਰਵਿੰਦ ਕੇਜਰੀਵਾਲ ਦਾ ਮਿਸ਼ਨ ਉੱਤਰਾਖੰਡ, 9 ਅਗਸਤ ਨੂੰ ਪਹੁੰਚਣਗੇ ਦੇਹਰਾਦੂਨ

ਏਜੰਸੀ

ਖ਼ਬਰਾਂ, ਰਾਜਨੀਤੀ

ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਲਗਾਤਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਾਫੀ ਸਰਗਰਮ ਹਨ।

Arvind Kejriwal

ਦੇਹਰਾਦੂਨ: ਉੱਤਰਾਖੰਡ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ ਹੁਣ ਤੱਕ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਹੀ ਮੁੱਖ ਮੁਕਾਬਲਾ ਹੁੰਦਾ ਆ ਰਿਹਾ ਹੈ। ਇਸ ਵਾਰ ਆਮ ਆਦਮੀ ਪਾਰਟੀ ਵੀ ਉੱਤਰਾਖੰਡ ਵਿਧਾਨ ਸਭਾ ਚੋਣਾਂ (2022 Uttarakhand Legislative Assembly election) ਨੂੰ ਲੈ ਕੇ ਸਰਗਰਮੀ ਦਿਖਾ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਲਗਾਤਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਾਫੀ ਸਰਗਰਮ ਹਨ।

ਹੋਰ ਪੜ੍ਹੋ: ਉਲੰਪਿਕ: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਬਜਰੰਗ ਪੁਨੀਆ ਨੇ ਕਜ਼ਾਕਿਸਤਾਨੀ ਪਹਿਲਵਾਨ ਨੂੰ ਹਰਾਇਆ

ਸੂਤਰਾਂ ਅਨੁਸਾਰ ਅਰਵਿੰਦ ਕੇਜਰੀਵਾਲ (Arvind Kejriwal) ਇਕ ਵਾਰ ਫਿਰ 9 ਅਗਸਤ ਨੂੰ ਦੇਹਰਾਦੂਨ ਪਹੁੰਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਅਪਣੀ ਇਸ ਯਾਤਰਾ ਦੌਰਾਨ ਕੋਈ ਵੱਡਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਉੱਤਰਾਖੰਡ ਪਹੁੰਚੇ ਸਨ।

ਹੋਰ ਪੜ੍ਹੋ: 'ਮੈਨੂੰ ਮੈਡਲ ਮਿਲਣ 'ਤੇ ਮਨਮੋਹਨ ਸਿੰਘ ਨੇ ਵੀ ਵਧਾਈ ਦਿੱਤੀ ਸੀ ਪਰ ਮੋਦੀ ਵਾਂਗ ਡਰਾਮਾ ਨਹੀਂ ਕੀਤਾ'

ਆਪਣੇ ਉੱਤਰਾਖੰਡ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪ ਦੀ ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਮੁਫਤ, ਕਿਸਾਨਾਂ ਨੂੰ ਮੁਫਤ ਬਿਜਲੀ, ਪੁਰਾਣੇ ਬਿੱਲ ਮੁਆਫ ਕਰਨ ਅਤੇ ਬਿਜਲੀ ਕੱਟਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਲਈ ਉਹਨਾਂ ਦੀ ਪਾਰਟੀ ਜਨਤਾ ਵਿਚ ਗਾਰੰਟੀ ਕਾਰਡ ਵੰਡ ਰਹੀ ਹੈ ਤਾਂ ਜੋ ਲੋਕਾਂ ਦਾ ਆਮ ਆਦਮੀ ਪਾਰਟੀ ਵਿਚ ਵਿਸ਼ਵਾਸ ਬਣ ਸਕੇ।

ਹੋਰ ਪੜ੍ਹੋ: ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ

ਆਮ ਆਦਮੀ ਪਾਰਟੀ ਦੇ ਉੱਤਰਾਖੰਡ ਇੰਚਾਰਜ ਅਤੇ ਵਿਧਾਇਕ ਦਿਨੇਸ਼ ਮੋਹਨੀਆ ਅਨੁਸਾਰ ਅਰਵਿੰਦ ਕੇਜਰੀਵਾਲ ਦੀ 9 ਅਗਸਤ ਨੂੰ ਦੇਹਰਾਦੂਨ ਫੇਰੀ ਲਗਭਗ ਤੈਅ ਹੈ। ਮੋਹਨੀਆ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਉੱਤਰਾਖੰਡ ਦੇ ਲੋਕਾਂ ਲਈ ਰੁਜ਼ਗਾਰ, ਪਾਣੀ, ਸਿੱਖਿਆ, ਸਿਹਤ ਅਤੇ ਪਰਵਾਸ ਵਰਗੇ ਵੱਖ -ਵੱਖ ਮੁੱਦਿਆਂ 'ਤੇ ਚੋਣ ਮੈਦਾਨ ਵਿਚ ਉਤਰੇਗੀ।