ਬੀਐਸ ਯੇਦੀਯੁਰੱਪਾ ਨੇ ਸਿਆਸਤ ਤੋਂ ਲਿਆ ਸੰਨਿਆਸ, ਕਰਨਾਟਕਾ ਵਿਧਾਨ ਸਭਾ 'ਚ ਦਿੱਤਾ ਵਿਦਾਇਗੀ ਭਾਸ਼ਣ
ਕਿਹਾ : ਪ੍ਰਮਾਤਮਾ ਨੇ ਸ਼ਕਤੀ ਦਿੱਤੀ ਤਾਂ ਭਾਜਪਾ ਨੂੰ ਮੁੜ ਸੱਤਾ ’ਚ ਲਿਆਉਣ ਦੀ ਕੋਸ਼ਿਸ਼ ਕਰਾਂਗਾ
ਬੰਗਲੁਰੂ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਬੀਐਸ ਯੇਦੀਯੁਰੱਪਾ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ 'ਚ ਉਹਨਾਂ ਕਿਹਾ ਕਿ ਇਹ ਮੇਰਾ ਵਿਦਾਇਗੀ ਭਾਸ਼ਣ ਹੈ। ਇਹ ਇਕ ਦੁਰਲੱਭ ਪਲ ਹੈ, ਕਿਉਂਕਿ ਹੁਣ ਮੈਂ ਦੁਬਾਰਾ ਚੋਣ ਨਹੀਂ ਲੜਾਂਗਾ। ਮੈਨੂੰ ਬੋਲਣ ਦਾ ਮੌਕਾ ਦੇਣ ਲਈ ਤੁਹਾਡਾ ਧੰਨਵਾਦ। ਉਹਨਾਂ ਨੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਜੇਕਰ ਪ੍ਰਮਾਤਮਾ ਨੇ ਮੈਨੂੰ ਸ਼ਕਤੀ ਦਿੱਤੀ ਤਾਂ ਮੈਂ ਪੰਜ ਸਾਲ ਬਾਅਦ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਹੁਣ ਮੈਂ ਚੋਣ ਨਹੀਂ ਲੜਾਂਗਾ, ਪਰ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਦੁਆਰਾ ਮੈਨੂੰ ਦਿੱਤੇ ਗਏ ਸਨਮਾਨ ਅਤੇ ਅਹੁਦੇ ਨੂੰ ਸਾਰੀ ਉਮਰ ਨਹੀਂ ਭੁੱਲ ਸਕਾਂਗਾ।
ਇਹ ਵੀ ਪੜ੍ਹੋ : ਤਜ਼ਾਕਿਸਤਾਨ-ਚੀਨ ’ਚ ਭੂਚਾਲ ਦੇ ਝਟਕੇ : ਰਿਕਟਰ ਪੈਮਾਨੇ 'ਤੇ ਮਾਪੀ ਗਈ 6.8 ਤੀਬਰਤਾ
ਉਹਨਾਂ ਨੇ ਆਪਣੇ ਭਾਵੁਕ ਭਾਸ਼ਣ ਵਿਚ ਕਿਹਾ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਹ ਗਲਤ ਹੈ। ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਸੇ ਨੇ ਨਹੀਂ ਹਟਾਇਆ ਸੀ। ਯੇਦੀਯੁਰੱਪਾ ਨੇ ਇਹ ਫੈਸਲਾ ਆਪਣੀ ਉਮਰ ਕਾਰਨ ਲਿਆ ਸੀ। ਦਰਅਸਲ ਜੁਲਾਈ 2021 ਵਿਚ ਯੇਦੀਯੁਰੱਪਾ ਨੇ ਪਾਰਟੀ ਹਾਈਕਮਾਨ ਦੇ ਕਹਿਣ 'ਤੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ ਅਤੇ ਉਹਨਾਂ ਦੀ ਜਗ੍ਹਾ ਬਸਵਰਾਜ ਬੋਮਈ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਵਿਰੋਧੀ ਧਿਰ ਇਸ ਨੂੰ ਲੈ ਕੇ ਕਈ ਵਾਰ ਯੇਦੀਯੁਰੱਪਾ ਦੀ ਪਾਰਟੀ ਪੁਜ਼ੀਸ਼ਨ 'ਤੇ ਸਵਾਲ ਚੁੱਕ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ’ਚ ਇਕ ਹੋਰ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਪੀਕਰ ਅਤੇ ਵਿਧਾਇਕਾਂ ਨੇ ਉਹਨਾਂ ਨੂੰ ਕਰਨਾਟਕ ਬਜਟ ਸੈਸ਼ਨ ਦੇ ਆਖਰੀ ਦਿਨ 24 ਫਰਵਰੀ ਨੂੰ ਭਾਸ਼ਣ ਦੇਣ ਦੀ ਬੇਨਤੀ ਕੀਤੀ। ਵਿਰੋਧੀ ਧਿਰ ਦੇ ਕਈ ਮੈਂਬਰਾਂ ਨੇ ਉਹਨਾਂ ਨੂੰ ਮੁੜ ਵਿਧਾਨ ਸਭਾ ਚੋਣਾਂ ਲੜਨ ਲਈ ਕਿਹਾ। ਇਸ 'ਤੇ ਯੇਦੀਯੁਰੱਪਾ ਨੇ ਕਿਹਾ ਕਿ ਚੋਣ ਨਾ ਲੜਨ ਦਾ ਮਤਲਬ ਇਹ ਨਹੀਂ ਕਿ ਉਹ ਘਰ ਬੈਠ ਜਾਣਗੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਸੂਬੇ ਦਾ ਦੌਰਾ ਕਰਨਗੇ ਅਤੇ ਪਾਰਟੀ ਅਤੇ ਹੋਰ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਵੱਡਾ ਤੇ ਮਜ਼ਬੂਤ ਕਰਨ ਲਈ ਆਖਰੀ ਸਾਹ ਤੱਕ ਕੰਮ ਕਰਨਗੇ।
ਇਹ ਵੀ ਪੜ੍ਹੋ : 20 ਸਾਲ ਪੁਰਾਣੇ ਕਤਲ ਕੇਸ 'ਚ ਤਿੰਨ ਸਕੇ ਭਰਾਵਾਂ ਸਮੇਤ ਚਾਰ ਨੂੰ ਉਮਰ ਕੈਦ
ਉਹਨਾ ਕਿਹਾ ਕਿ ਮੈਂ ਇਸ ਪਾਸੇ ਬੈਠੇ ਆਪਣੇ ਸਾਰੇ ਵਿਧਾਇਕਾਂ ਨੂੰ ਕਹਿਣਾ ਚਾਹਾਂਗਾ ਕਿ ਭਰੋਸੇ ਨਾਲ ਕੰਮ ਕਰੋ ਅਤੇ ਚੋਣਾਂ ਦੀ ਤਿਆਰੀ ਕਰੋ। ਉਸ ਪਾਸੇ ਬੈਠੇ ਬਹੁਤ ਸਾਰੇ ਲੋਕ (ਵਿਰੋਧੀ) ਸਾਡੇ ਨਾਲ ਜੁੜਨਾ ਚਾਹੁੰਦੇ ਹਨ। ਜੇਕਰ ਤੁਹਾਨੂੰ ਭਰੋਸਾ ਹੈ ਤਾਂ ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਅਤੇ ਭਾਜਪਾ ਨੂੰ ਪੂਰਾ ਬਹੁਮਤ ਦੇ ਕੇ ਸੱਤਾ 'ਚ ਆਵਾਂਗੇ। ਉਹਨਾਂ ਕਿਹਾ ਕਿ ਜੇਕਰ ਕੋਈ ਸੋਚਦਾ ਹੈ ਕਿ ਕੁਝ ਗੱਲਾਂ ਕਹਿ ਕੇ ਉਹ ਯੇਦੀਯੁਰੱਪਾ ਨੂੰ ਚੁੱਪ ਕਰਾ ਦੇਵੇਗਾ, ਤਾਂ ਅਜਿਹਾ ਹੋਣ ਵਾਲਾ ਨਹੀਂ ਹੈ। ਮੈਂ ਭਾਜਪਾ ਦੇ ਸਾਰੇ ਵਿਧਾਇਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਉਣ ਵਾਲੀਆਂ ਚੋਣਾਂ ਵਿਚ ਵੀ ਅਸੀਂ ਸੱਤਾ ਵਿਚ ਆਵਾਂਗੇ। ਅਸੀਂ ਪੂਰਨ ਬਹੁਮਤ ਹਾਸਲ ਕਰਨ ਜਾ ਰਹੇ ਹਾਂ, ਇਹ ਗੱਲ ਚੰਦ-ਸੂਰਜ ਵਾਂਗ ਸੱਚ ਹੈ। ਇਹ ਵੀ ਤੈਅ ਹੈ ਕਿ ਕਾਂਗਰਸ ਨੂੰ ਵਿਰੋਧੀ ਧਿਰ ਵਿਚ ਹੀ ਬੈਠਣਾ ਪਵੇਗਾ। ਇਸ ਬਾਰੇ ਆਪਣੇ ਮਨ ਵਿਚ ਕੋਈ ਸ਼ੱਕ ਨਾ ਰੱਖੋ ਅਤੇ ਇਹ ਵੀ ਨਾ ਸੋਚੋ ਕਿ ਮੈਂ ਕੋਈ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ : ਸ੍ਰੀ ਫਤਹਿਗੜ੍ਹ ਸਾਹਿਬ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਤੇਜਿੰਦਰ ਸਿੰਘ ਤੇਜਾ ਦੀ ਮਾਂ ਦਾ ਰੋ-ਰੋ ਬੁਰਾ ਹਾਲ
ਯੇਦੀਯੁਰੱਪਾ ਨੇ ਪਿਛਲੇ ਸਾਲ ਜੁਲਾਈ ਵਿਚ ਐਲਾਨ ਕੀਤਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਅਤੇ ਆਪਣੀ ਸ਼ਿਕਾਰੀਪੁਰਾ ਸੀਟ ਖਾਲੀ ਕਰਨਗੇ। ਜੇਕਰ ਹਾਈਕਮਾਂਡ ਇਜਾਜ਼ਤ ਦਿੰਦੀ ਹੈ ਤਾਂ ਇਸ ਸੀਟ ਤੋਂ ਉਹਨਾਂ ਦੇ ਪੁੱਤਰ ਅਤੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬੀ ਵਾਈ ਵਿਜੇਂਦਰ ਚੋਣ ਲੜਨਗੇ। ਯੇਦੀਯੁਰੱਪਾ ਨੇ ਸ਼ਿਵਮੋਗਾ ਜ਼ਿਲੇ ਦੇ ਸ਼ਿਕਾਰੀਪੁਰਾ ਤੋਂ ਪੁਰਾਸਭਾ ਪ੍ਰਧਾਨ ਦੇ ਤੌਰ 'ਤੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਇਸ ਸੀਟ ਤੋਂ ਉਹ ਪਹਿਲੀ ਵਾਰ 1983 ਵਿਚ ਵਿਧਾਨ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਲਗਾਤਾਰ 8 ਵਾਰ ਇੱਥੋਂ ਜਿੱਤੇ।