ਚੰਦੂਮਾਜਰਾ ਨੇ ਸੁਣੀਆਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਮੀ ਮਾਰਗ 205 'ਤੇ ਸ਼ਹਿਰ ਦੀ ਹੱਦ ਵਿਚ ਪੈਂਦੇ ਚਕਵਾਲ ਸਕੂਲ ਨੇੜੇ ਕਰੀਬ ਡੇਢ ਦਹਾਕੇ ਪਹਿਲਾਂ ਰੇਲਵੇ ਕਰੋਸਿੰਗ ਦੀ ਥਾਂ 'ਤੇ ਬਣਾਏ ਗਏ ਓਵਰ ਬ੍ਰਿਜ...............

Hearing the people's problems, MP Chandumajra

ਕੁਰਾਲੀ : ਕੌਮੀ ਮਾਰਗ 205 'ਤੇ ਸ਼ਹਿਰ ਦੀ ਹੱਦ ਵਿਚ ਪੈਂਦੇ ਚਕਵਾਲ ਸਕੂਲ ਨੇੜੇ ਕਰੀਬ ਡੇਢ ਦਹਾਕੇ ਪਹਿਲਾਂ ਰੇਲਵੇ ਕਰੋਸਿੰਗ ਦੀ ਥਾਂ 'ਤੇ ਬਣਾਏ ਗਏ ਓਵਰ ਬ੍ਰਿਜ ਕਾਰਨ ਰੇਲਵੇ ਲਾਈਨਾਂ 'ਤੇ ਬੰਦ ਕੀਤੇ ਗਏ ਲਾਂਘੇ ਕਾਰਨ ਸ਼ਹਿਰ ਵਾਸੀਆਂ ਨੂੰ ਆ ਰਹੀ ਦਰ ਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅੱਜ ਸ਼ਾਮ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਮੌਕੇ ਦਾ ਦੌਰਾ ਕੀਤਾ ਗਿਆ ਤੇ ਸ਼ਹਿਰ ਨਿਵਾਸੀਆਂ ਨੂੰ ਆ ਰਹੀਆਂ ਦਰ ਪੇਸ਼ ਸਮੱਸਿਆਵਾਂ ਨੂੰ ਵੱਡੇ ਧਿਆਨ ਨਾਲ ਸੁਣਦੇ ਹੋਏ ਮੌਕੇ ਤੇ ਹੀ ਉਨ੍ਹਾਂ ਰੇਲਵੇ ਅਧਿਕਾਰੀਆਂ ਨਾਲ ਫੋਨ 'ਤੇ ਸੰਪਰਕ ਸਾਧਦਿਆਂ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਵਾਰਡ ਨੰਬਰ 17 ਦੇ ਕੌਂਸਲਰ ਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਗੁਰਚਰਨ ਸਿੰਘ ਰਾਣਾ ਨੇ ਦੱਸਿਆ ਕਿ ਲਗਭਗ ਡੇਢ ਦਹਾਕੇ ਪਹਿਲਾਂ ਰੇਲਵੇ ਲਾਈਨਾਂ 'ਤੇ ਪੁਲ ਦੀ ਉਸਾਰੀ ਕਰਨ ਉਪਰੰਤ ਥੱਲ੍ਹੇ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪ੍ਰੋ: ਚੰਦੂਮਾਜਰਾ ਨੇ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਹੱਲ ਦਾ ਭਰੋਸਾ ਦਿਵਾਇਆ।

ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਰੇਲਵੇ ਅਧਿਕਾਰੀਆਂ ਵਲੋਂ ਜਲਦ ਹੀ ਮੌਕੇ ਦਾ ਦੌਰਾ ਕਰਕੇ ਢੁਕਵੀਂ ਕਾਰਵਾਈ ਆਰੰਭ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਗੋਸਾਈਾਆਣਾ ਡੇਰੇ ਨੇੜੇ ਰੇਲਵੇ ਫਾਟਕ ਦੀ ਥਾਂ 'ਤੇ ਵਿਭਾਗ ਵਲੋਂ ਬਣਾਇਆ ਜਾ ਰਿਹਾ ਅੰਡਰ ਬ੍ਰਿਜ ਵੀ 15 ਅਗਸਤ ਤੱਕ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਰਣਧੀਰ ਸਿੰਘ ਧੀਰਾ, ਜਗਜੀਤ ਸਿੰਘ ਗਿੱਲ, ਮਨੋਜ ਭਸੀਨ, ਜਥੇ: ਮਨਜੀਤ ਸਿੰਘ ਮੁੰਧੋਂ ਤੋਂ ਇਲਾਵਾ ਪ੍ਰਭਾਵਿਤ ਕਾਲੋਨੀਆਂ ਦੇ ਵਸਨੀਕ ਹਾਜ਼ਰ ਸਨ।

Related Stories