ਸੌਦਾ ਸਾਧ ਦੀ ਮਾਫ਼ੀ ਲਈ ਹੋਇਆ ਸੀ ਸੌਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਸਤੀਫ਼ਾ ਦੇਣ ਤੋਂ ਬਾਅਦ ਅਪਣੇ ਸਾਥੀ ਰਹੇ ਜਥੇਦਾਰ ਗਿਆਨੀ ਗੁਰਬਚਨ ਸਿੰਘ...

Ram Rahim

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਸਤੀਫ਼ਾ ਦੇਣ ਤੋਂ ਬਾਅਦ ਅਪਣੇ ਸਾਥੀ ਰਹੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿਤੀ। ਅੱਜ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਤਂੋ ਬਣਾਈ 7 ਮੈਂਬਰੀ ਕਮੇਟੀ ਦੇ ਤਿੰਨ ਮੈਂਬਰਾਂ ਰਾਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ ਅਤੇ ਸੁਖਦੇਵ ਸਿੰਘ ਭੂਰਾ ਕੋਹਨਾ ਸਾਹਮਣੇ ਅਪਣੇ ਕੁੱਝ ਚਹੇਤਿਆਂ ਨਾਲ ਮਿਲੇ ਗਿਆਨੀ ਇਕਬਾਲ ਸਿੰਘ ਪੂਰੀ ਤਰ੍ਹਾਂ ਨਾਲ ਭੜਕ ਗਏ। ਉਨ੍ਹਾਂ ਸੌਦਾ ਸਾਧ ਨਾਲ ਹੋਏ ਸੌਦੇ ਬਾਰੇ ਬੋਲਦਿਆਂ ਕਿਹਾ ਕਿ ਕਲ ਦੇ ਮੁੰਡੇ (ਗਿਆਨੀ ਹਰਪ੍ਰੀਤ ਸਿੰਘ ) ਨੇ ਮੇਰੇ ਵਿਰੁਧ ਕਮੇਟੀ ਬਣਾ ਕੇ ਤੁਹਾਨੂੰ ਮੇਰੇ ਕੋਲ ਭੇਜ ਦਿਤਾ। ਇਹ ਕਮੇਟੀ ਗੁਰਬਚਨ ਸਿੰਘ ਵਿਰੁਧ ਕਿਉਂ ਨਹੀਂ ਬਣਾਈ? ਗੁਰਬਚਨ ਸਿੰਘ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਰੋਕਿਆ ਗਿਆ, ਮੰਜੀ ਸਾਹਿਬ ਦੀਵਾਨ ਹਾਲ ਤੋਂ ਭਜਾਇਆ ਗਿਆ। 
ਅੱਗ ਦਾ ਗੋਲਾ ਬਣੇ ਇਕਬਾਲ ਸਿੰਘ ਨੇ ਕਿਹਾ,''ਮੈਨੂੰ ਧੋਖੇ ਵਿਚ ਰੱਖ ਕੇ ਸੌਦਾ ਸਾਧ ਨੂੰ ਮਾਫ਼ੀ ਦੇ ਕੇ ਗਿਆਨੀ ਗੁਰਬਚਨ ਸਿੰਘ ਨੇ ਕੌਮ ਨਾਲ ਗ਼ਦਾਰੀ ਕੀਤੀ।'' ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਵੱਡਾ ਪੰਥ ਦੋਖੀ ਤਾਂ ਗਿਆਨੀ ਗੁਰਬਚਨ ਸਿੰਘ ਹੈ। ਅਪਣੇ ਅਸਤੀਫ਼ੇ ਕਾਰਨ ਬੇਹੱਦ ਪ੍ਰੇਸ਼ਾਨ ਤੇ ਤਲਖ਼ ਨਜ਼ਰ ਆ ਰਹੇ ਗਿਆਨੀ ਇਕਬਾਲ ਸਿੰਘ ਨੇ ਅਪਣੀ ਗੱਲਬਾਤ ਵਿਚ ਸਾਥੀ ਰਹੇ ਜਥੇਦਾਰਾਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਤੇ ਜਾਂਦੇ ਜਾਂਦੇ ਪੰਥ ਨੂੰ ਇਕ ਸੰਕੇਤ ਦੇ ਦਿਤਾ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਪਿਛੇ ਇਕ ਸੌਦਾ ਸੀ। 
 

Related Stories