ਸਿੱਧੂ ਤੋਂ ਬਾਅਦ ਗੁਰਦਾਸਪੁਰੀਆਂ ਦਾ ਦਿਲ ਜਿੱਤਣ ਵਾਲੇ ਸੰਨੀ ਦਿਓਲ ਵੀ ਲਾਪਤਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ (Sunny Deol) ਅਕਸਰ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ।

Missing posters of Sunny Deol

ਗੁਰਦਾਸਪੁਰ (ਗੁਰਪ੍ਰੀਤ ਸਿੰਘ): ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ (Sunny Deol) ਅਕਸਰ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਇਹਨੀਂ ਦਿਨੀਂ ਸੰਨੀ ਦਿਓਲ ਦੇ ਸੰਸਦੀ ਖੇਤਰ ਗੁਰਦਾਸਪੁਰ (Gurdaspur) ਵਿਚ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਲ ਲਗਾਏ ਗਏ।

ਇਹ ਵੀ ਪੜ੍ਹੋ:  Pulwama ਵਿਚ ਅੱਤਵਾਦੀ ਹਮਲਾ: 3 ਅੱਤਵਾਦੀਆਂ ਨੇ BJP ਆਗੂ Rakesh Pandita ਨੂੰ ਮਾਰੀ ਗੋਲੀ

ਦਰਅਸਲ ਯੂਥ ਕਾਂਗਰਸ (Youth Congress) ਨੇ ਚੋਣਾਂ ਜਿੱਤਣ ਤੋਂ ਬਾਅਦ ਹਲਕੇ ਵਿਚੋਂ ਗਾਇਬ ਹੋਏ ਸੰਨੀ ਦਿਓਲ (Sunny Deol) ਲਾਪਤਾ ਦੇ ਪੋਸਟਰ ਲਗਾਏ। ਉਹਨਾਂ ਨੇ ਅਪੀਲ ਕੀਤੀ ਕਿ ਭਾਜਪਾ ਸੰਸਦ ਮੈਂਬਰ (BJP MP) ਸੰਨੀ ਦਿਓਲ ਅਪਣੇ ਹਲਕੇ ਵਿਚ ਆਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ:  ਭਗੌੜੇ ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ

ਪੋਸਟਰ ਉੱਤੇ ਲਿਖਿਆ ਗਿਆ ਹੈ ਕਿ ਸੰਨੀ ਦਿਓਲ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਇਨਾਮ ਵੀ ਦਿੱਤਾ ਜਾਵੇਗਾ। ਦੱਸ ਦਈਏ ਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ (Coronavirus) ਦੌਰਾਨ ਆਪਣੇ ਹਲਕੇ ਦੀ ਸਾਰ ਨਾ ਲੈਣ ਦੇ ਚਲਦਿਆਂ ਲੋਕਾਂ ਨੇ ਗੁਰਦਾਸਪੁਰ (Gurdaspur) ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਉੱਤੇ ਸੰਨੀ ਦਿਓਲ ਲਾਪਤਾ ਦੇ ਪੋਸਟਰ ਲਗਾਏ ਸਨ। ਹਾਲਾਂਕਿ ਇਸ ਤੋਂ ਬਾਅਦ ਸੰਨੀ ਦਿਓਲ ਗੁਰਦਾਸਪੁਰ ਤਾਂ ਨਹੀਂ ਆਏ ਪਰ ਉਹਨਾਂ ਨੇ ਹਸਪਤਾਲਾਂ ਲਈ ਕੋਰੋਨਾ ਸਬੰਧੀ ਸਮਾਨ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ: ਜੂਨ ’84 ਦੌਰਾਨ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤ ਨੂੰ ਕਰਵਾਏ ਜਾਣਗੇ ਦਰਸ਼ਨ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਆਗੂ ਨਵਜੋਤ ਸਿੱਧੂ (Navjot Sidhu) ਦੇ ਉਹਨਾਂ ਦੇ ਵਿਧਾਨ ਸਭਾ ਖੇਤਰ ਵਿਚ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਨਵਜੋਤ ਸਿੱਧੂ ਨੇ ਅੰਮ੍ਰਿਤਸਰ (Amritsar) ਵਿਚ ਪੂਰਬੀ ਵਿਧਾਨ ਸਭਾ ਖੇਤਰ ਤੋਂ ਚੋਣ ਜਿੱਤੀ ਸੀ, ਇਸ ਲਈ ਇਸ ਖੇਤਰ ਵਿਚ ਕਰੀਬ 300 ਪੋਸਟਰ ਲਗਾਏ ਗਏ ਹਨ।