ਸਾਡੇ ਖਿਲਾਫ਼ ਕਾਰਵਾਈ ਪਹਿਲਾਂ ਤੋਂ ਤੈਅ ਸੀ ਕੋਈ ਵੱਡੀ ਗੱਲ ਨਹੀਂ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਵਲੋਂ ਚੰਦ ਘੰਟੇ ਪਹਿਲਾਂ ਪਾਰਟੀ ਚੋਂ ਮੁਅੱਤਲ ਕੀਤੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪ੍ਰਤੀਕ੍ਰਮ ਆ ਗਿਆ ਹੈ ਖਹਿਰਾ...

The proceedings against us were already fixed...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ ਵਲੋਂ ਚੰਦ ਘੰਟੇ ਪਹਿਲਾਂ ਪਾਰਟੀ ਚੋਂ ਮੁਅੱਤਲ ਕੀਤੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪ੍ਰਤੀਕ੍ਰਮ ਆ ਗਿਆ ਹੈ ਖਹਿਰਾ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾ ਕਿਹਾ ਹੈ ਉਨ੍ਹਾਂ ਖਿਲਾਫ਼ ਪਾਰਟੀ ਹਾਈ ਕਮਾਨ ਨੇ ਅੱਜ ਜੋ ਇਹ ਕਾਰਵਾਈ ਕੀਤੀ ਹੈ ਇਹ ਕੋਈ ਨਵੀਂ ਗੱਲ ਨਹੀਂ। ਇਹ ਪਹਿਲਾਂ ਤੋਂ ਹੀ ਤੈਅ ਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਇਸ ਕਾਰਵਾਈ ਦਾ ਨਿਸ਼ਾਨਾ ਬਣਾਏ ਗਏ ਖਰੜ ਤੋਂ ਆਪ ਵਿਧਾਇਕ ਕੰਵਰ ਸੰਧੂ ਨੂੰ ਕੋਈ ਹੈਰਾਨੀ ਨਹੀਂ ਹੋਈ।

ਖਹਿਰਾ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦਾ ਗੱਦਾਰ ਹੈ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਜਾਣ ਚੁੱਕੇ ਹਨ। ਇਸੇ ਲਈ ਉਨ੍ਹਾਂ ਨੇ ਪਾਰਟੀ ਦੀ ਪੰਜਾਬ ‘ਚ ਖੁਦਮੁਖਤਿਆਰੀ ਦਾ ਬੀੜਾ ਚੁੱਕਿਆ ਸੀ ਜਿਸ ਦੀ ਸਜ਼ਾ ਉਨ੍ਹਾਂ ਨੂੰ ਹੁਣ ਪਾਰਟੀ ਚੋਂ ਮੁਅੱਤਲ ਕਰ ਕੇ ਦਿਤੀ ਗਈ ਹੈ। ਖਹਿਰਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਉਨ੍ਹਾਂ ਨੂੰ ਹੁਕਮ ਦੇਣਗੇ ਕਿ ਉਨ੍ਹਾਂ ਨੇ ਕਿਸ ਪਾਸੇ ਜਾਣਾ ਹੈ।

ਉਨ੍ਹਾਂ ਨੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਲਈ ਮੋਰਚਾ ਲਾਈ ਬੈਠੀ ਸੰਗਤ ਨਾਲ ਵੀ ਰਾਫ਼ਤਾ ਕੀਤਾ ਹੈ ਤੇ ਲੰਮੇ ਸਮੇਂ ਤੋਂ ਪੰਜਾਬ ‘ਚ ਸ਼ੋਸ਼ਣ ਦਾ ਸ਼ਿਕਾਰ ਰਹੇ ਦਲਿਤ ਵਰਗ ਦੀ ਤਰਜਮਾਨ ਸਿਆਸੀ ਜਮਾਤ ਬਹੁਜਨ ਸਮਾਜ ਪਾਰਟੀ ਨਾਲ ਵੀ ਉਨ੍ਹਾਂ ਦਾ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸੁਖਬੀਰ ਸਿੰਘ ਬਾਦਲ ਦਾ ਬਦਲ ਤਲਾਸ਼ ਰਹੇ ਟਕਸਾਲੀ ਅਕਾਲੀਆਂ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋ ਰਹੀ ਹੈ।

ਆਖਰ ‘ਚ ਖਹਿਰਾ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਨ੍ਹਾਂ ਖਿਲਾਫ਼ ਅੱਜ ਹੋਈ ਕਾਰਵਾਈ ਤੋਂ ਕਿਸੇ ਵੀ ਹਮਾਇਤੀ ਨੂੰ ਭੋਰਾ ਜਿੰਨਾ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਉਹ ਪੰਜਾਬ ਦੇ ਭਲੇ ਅਤੇ ਪੰਜਾਬ ਦੀ ਸੇਵਾ ਲਈ ਸਿਆਸਤ ਵਿਚ ਨੇ ਤੇ ਪੰਜਾਬੀਆਂ ਦੇ ਹੁਕਮ ਮੁਤਾਬਕ ਅੱਗੇ ਵੀ ਸਰਗਰਮ ਰਹਿਣਗੇ।