ਤੇਜ਼ ਰਫ਼ਤਾਰ ਜੀਪ ਦੀ ਟੱਕਰ ਨਾਲ ਥਰਮਲ ਪਾਵਰ ਸਟੇਸ਼ਨ ਦੇ ਸਿਕਓਰਿਟੀ ਇੰਨਸਪੈਕਟਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਵਿਚ ਸ਼ਨੀਵਾਰ ਨੂੰ ਇਕ ਰਿਟਾਇਰਡ ਸੂਬੇਦਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਪੈਟਰੋਲ ਪੰਪ ਤੋਂ ਪੈਟਰੋਲ...

Thermal Power Station security inspector dies...

ਬਠਿੰਡਾ (ਪੀਟੀਆਈ) : ਬਠਿੰਡਾ ਵਿਚ ਸ਼ਨੀਵਾਰ ਨੂੰ ਇਕ ਰਿਟਾਇਰਡ ਸੂਬੇਦਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਪੈਟਰੋਲ ਪੰਪ ਤੋਂ ਪੈਟਰੋਲ ਲੈ ਕੇ ਨਿਕਲੇ ਹੀ ਸੀ ਕਿ ਹਾਈਵੇ ‘ਤੇ ਇਕ ਤੇਜ਼ ਰਫ਼ਤਾਰ ਜੀਪ ਦੀ ਚਪੇਟ ਵਿਚ ਆ ਗਏ। ਜ਼ਖ਼ਮੀ ਨੂੰ ਲੋਕਾਂ ਨੇ ਹਫ਼ੜਾ-ਦਫ਼ੜੀ ਵਿਚ ਹਸਪਤਾਲ ਪਹੁੰਚਾਇਆ। ਉਥੇ ਪੰਜ ਦਿਨ ਜ਼ਿੰਦਗੀ ਅਤੇ ਮੌਤ ਨਾਲ ਲੜਨ ਤੋਂ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਸੜਕ ‘ਤੇ ਹੋਈ ਇਹ ਘਟਨਾ ਪੈਟਰੋਲ ਪੰਪ  ਦੇ ਸੀਸੀਟੀਵੀ ਕੈਮਰੇ ਵਿਚ ਕੈਪਚਰ ਹੋ ਗਈ ਸੀ, ਜਿਸ ਨੂੰ ਪੁਲਿਸ ਨੇ ਜਾਂਚ ਦਾ ਹਿੱਸਾ ਬਣਾਇਆ ਹੈ। ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਵਿੰਦਪੁਰਾ ‘ਚ 29 ਅਕਤੂਬਰ ਦੀ ਦੁਪਹਿਰ ਵਾਪਰੀ ਅਤੇ ਇਸ ਵਿਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਦਿਆਲਪੁਰਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਉਹ ਆਰਮੀ ਵਿਚੋਂ ਬਤੌਰ ਸੂਬੇਦਾਰ ਰਿਟਾਇਰ ਹੋਣ ਤੋਂ ਬਾਅਦ ਇਸ ਦਿਨੀਂ ਥਰਮਲ ਪਾਵਰ ਸਟੇਸ਼ਨ ਵਿਚ ਸਿਕਓਰਿਟੀ ਇੰਸਪੈਕਟਰ ਦੇ ਤੌਰ ‘ਤੇ ਕੰਮ ਕਰਦੇ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ, 29 ਅਕਤੂਬਰ ਨੂੰ ਕੁਲਦੀਪ ਸਿੰਘ ਕੰਮ ਕਰ ਕੇ ਘਰ ਤੋਂ ਬਾਹਰ ਸੀ। ਉਹ ਮੋਟਰਸਾਈਕਲ ‘ਚ ਪੈਟਰੋਲ ਪਵਾਉਣ ਲਈ ਦੁਪਹਿਰ ਕਰੀਬ 2:45 ਵਜੇ ਗੋਵਿੰਦਪੁਰਾ ਦੇ ਕੋਲ ਸਥਿਤ ਪੈਟਰੋਲ ਪੰਪ ‘ਤੇ ਪਹੁੰਚੇ। ਜਿਵੇਂ ਹੀ ਉਥੋਂ ਪੈਟਰੋਲ ਲੈਣ ਤੋਂ ਬਾਅਦ ਉਹ ਸੜਕ ‘ਤੇ ਚੜ੍ਹੇ, ਇਕ ਤੇਜ਼ ਰਫ਼ਤਾਰ ਬਲੈਰੋ ਜੀਪ ਦੀ ਚਪੇਟ ਵਿਚ ਆ ਗਏ। ਹਾਦਸੇ ਤੋਂ ਬਾਅਦ ਬਲੈਰੋ ਚਾਲਕ ਬਿਨਾਂ ਸਪੀਡ ਘੱਟ ਕੀਤੇ ਉਥੋਂ ਫ਼ਰਾਰ ਹੋ ਗਿਆ, ਜਦੋਂ ਕਿ ਕੁਲਦੀਪ ਸਿੰਘ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਕੇ ਜਖ਼ਮੀ ਹੋ ਗਏ।

ਘਟਨਾ ਦਾ ਪਤਾ ਲੱਗਦੇ ਹੀ ਪੈਟਰੋਲ ਪੰਪ ਅਤੇ ਆਸ ਪਾਸ  ਦੇ ਲੋਕਾਂ ਨੇ ਭੱਜ ਕੇ ਉਨ੍ਹਾਂ ਨੂੰ ਚੁੱਕਿਆ ਅਤੇ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਉਹ ਪਿਛਲੇ ਪੰਜ ਦਿਨ ਤੋਂ ਉਥੇ ਦਾਖ਼ਲ ਸੀ। ਸ਼ਨੀਵਾਰ ਸਵੇਰੇ ਅਖ਼ੀਰ ਕੁਲਦੀਪ ਸਿੰਘ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਹਸਪਤਾਲ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਹੈ। ਨਾਲ ਹੀ ਇਸ ਘਟਨਾ ਦਾ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।

ਬਠਿੰਡਾ ਦੇ ਥਾਣਾ ਕੈਂਟ ਪੁਲਿਸ ਨੇ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕਰ ਕੇ ਇਸ ਨੂੰ ਜਾਂਚ ਦਾ ਹਿੱਸਾ ਬਣਾਇਆ ਹੈ ਅਤੇ ਬਲੈਰੋ ਚਾਲਕ ਦੇ ਖਿਲਾਫ਼ ਧਾਰਾ 304 ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਪਹਿਚਾਣ ਹਰਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।