ਬਿੱਟੂ ਨੂੰ ਬੇਅੰਤ ਸਿੰਘ ਦੀ ਸ਼ਹਾਦਤ ਦੀ ਬਜਾਏ ਆਪਣੀਆਂ ਪ੍ਰਾਪਤੀਆਂ ਦੱਸਣੀਆਂ ਚਾਹੀਦੀਆਂ ਹਨ: ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ...

Maheshinder Singh Grewal

ਲੁਧਿਆਣਾ : ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਦੇ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਆਪਣੇ ਦਾਦਾ ਜੀ ਸਵਰਗੀ ਬੇਅੰਤ ਸਿੰਘ ਦੀ ਸ਼ਹਾਦਤ ਦੀ ਗੱਲ ਤੇ ਹੀ ਬਣੇ ਨਹੀਂ ਰਹਿ ਸਕਦੇ। ਇੱਥੇ ਪ੍ਰਚਾਰ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਬਿੱਟੂ ਨੂੰ ਕਿਹਾ ਕਿ ਤੁਹਾਡੇ ਦਾਦਾ ਜੀ ਨੇ ਪੰਜਾਬ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ, ਪਰ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦੇ ਬਲਿਦਾਨ ਤੋਂ ਫਾਇਦਾ ਚੁੱਕਣ ਤੋਂ ਇਲਾਵਾ ਤੁਸੀਂ ਕੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਵਰਗੀ ਬੇਅੰਤ ਸਿੰਘ ਦੇ ਬਲਿਦਾਨ ਦੇ ਨਾਂ ਤੇ ਉਨ੍ਹਾਂ ਦਾ ਪੂਰਾ, ਜਿਨ੍ਹਾਂ ਚ ਉਨ੍ਹਾਂ ਦਾ ਬੇਟਾ, ਬੇਟੀ ਤੇ ਪੋਤਰੇ ਪਹਿਲਾਂ ਤੋਂ ਹੀ ਨਾ ਸਿਰਫ ਇੱਕ ਵਾਰ, ਸਗੋਂ ਕਈ ਵਾਰ ਵਸ ਚੁੱਕੇ ਹਨ।  ਲੁਧਿਆਣਾ ਤੋਂ ਅਕਾਲੀ ਭਾਜਪਾ ਉਮੀਦਵਾਰ ਨੇ ਕਿਹਾ ਕਿ ਸਵਰਗੀ ਬੇਅੰਤ ਸਿੰਘ ਦੇ ਬਲਿਦਾਨ ਲਈ ਪੂਰਾ ਸਨਮਾਨ ਪ੍ਰਗਟਾਉਂਦਿਆਂ, ਹਰ ਪੰਜਾਬੀ ਪਰਿਵਾਰ ਨੇ ਦੇਸ਼ ਲਈ ਬਲਿਦਾਨ ਦਿੰਦੇ ਹੋਏ, ਇੱਕ ਤੋਂ ਇੱਕ ਇਤਿਹਾਸ ਸਥਾਪਤ ਕੀਤਾ ਹੈ। ਗਰੇਵਾਲ ਨੇ ਬਿੱਟੂ ਨੂੰ ਕਿਹਾ ਕਿ ਉਨ੍ਹਾਂ ਦੇ ਮਾਮਾ ਜੀ ਨੇ ਗੋਆ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੱਤਾ ਸੀ, ਪਰ ਉਨ੍ਹਾਂ ਕਦੇ ਵੀ ਕਿਸੇ ਮੁਆਵਜ਼ੇ ਦਾ ਦਾਅਵਾ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਹਰ ਦਿਨ ਕੋਈ ਨਾ ਕੋਈ ਪੰਜਾਬੀ ਕਿਸੇ ਤਰ੍ਹਾਂ ਦੇ ਫਾਇਦੇ ਤੇ ਮੁਆਵਜ਼ੇ ਦੀ ਉਮੀਦ ਕੀਤੇ ਬਗੈਰ ਦੇਸ਼ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੰਦਾ ਹੈ ਅਤੇ ਹਰ ਕਿਸੇ ਨੂੰ ਇਸ ਤੇ ਮਾਣ ਹੈ। ਸਾਬਕਾ ਮੰਤਰੀ ਨੇ ਬਿੱਟੂ ਨੂੰ ਕਿਹਾ ਕਿ ਕਿਸੇ ਲਈ ਵੀ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਆਪਣਾ ਕ੍ਰੈਡਿਟ ਬੈਲੇਂਸ ਸਥਾਪਤ ਕਰਨ ਵਾਸਤੇ 10 ਸਾਲ ਦਾ ਸਮਾਂ ਬਹੁਤ ਵੱਡਾ ਹੁੰਦਾ ਹੈ, ਪਰ ਅਫਸੋਸ ਹੈ ਕਿ ਤੁਸੀਂ ਆਪਣੇ ਦਾਦਾ ਜੀ ਦੇ ਬਲਿਦਾਨ ਤੋਂ ਹੀ ਫਾਇਦਾ ਚੁੱਕਣ ਦਾ ਫ਼ੈਸਲਾ ਕੀਤਾ ਤੇ ਇਨ੍ਹਾਂ ਸਾਲਾਂ ਦੌਰਾਨ ਕੁਝ ਨਹੀਂ ਕੀਤਾ।

ਗਰੇਵਾਲ ਨੇ ਕਿਹਾ ਕਿ ਪੰਜਾਬ 1980 ਤੇ 1990 ਦੇ ਕਾਲੇ ਦੌਰ ਤੋਂ ਬਾਹਰ ਨਿਕਲ ਚੁੱਕਾ ਹੈ ਤੇ ਹੁਣ ਪੰਜਾਬ ਤਰੱਕੀ ਤੇ ਵਿਕਾਸ ਚਾਹੁੰਦਾ ਹੈ ਤੇ ਨੌਜਵਾਨ ਨੌਕਰੀਆਂ ਚਾਹੁੰਦੇ ਨੇ। ਪਰ ਤੁਹਾਡੇ ਭਰਾ ਦੀ ਤਰ੍ਹਾਂ ਸਾਡੇ ਨੌਜਵਾਨਾਂ ਕੋਲ ਕੋਈ ਵੀ ਐੱਮਪੀ ਨਹੀਂ ਹੈ, ਜਿਹੜਾ ਉਨ੍ਹਾਂ ਸਰਕਾਰ ਚ ਡੀਐਸਪੀ ਦੀ ਨੌਕਰੀ ਦਿਲਾ ਸਕੇ। ਅਕਾਲੀ ਭਾਜਪਾ ਉਮੀਦਵਾਰ ਨੇ ਆਪਣੇ ਕਾਂਗਰਸੀ ਵਿਰੋਧੀ ਨੂੰ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਪੱਧਰ ਤੇ ਨੌਕਰੀਆਂ ਚਾਹੀਦੀਆਂ ਹਨ, ਜਿਹੜੀਆਂ ਉਨ੍ਹਾਂ ਤੁਹਾਡੀਆਂ ਭਾਵਨਾਤਮਕ ਗੱਲਾਂ ਨਾਲ ਨਹੀਂ ਮਿੱਲ ਸਕਦੀਆਂ।