ਜਥੇਦਾਰ ਬ੍ਰਹਮਪੁਰਾ ਨੇ ਵਡਾਲਾ ਤੇ ਸਿੱਧੂ ਦੀ ਕੀਤੀ ਸਿਫ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ.........

Ranjit Singh Brahmpura

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਦੇਸ਼ ਦੀ ਹੋਈ ਵੰਡ ਮਗਰੋਂ ਵਿਛੜੇ ਧਰਮ ਸਥਾਨਾਂ ਨੂੰ ਵੀ ਵੰਡ ਦਿਤਾ ਗਿਆ ਸੀ ਅਤੇ ਲੰਮੇ ਸਮੇਂ ਤੋਂ ਸਿੱਖਾਂ ਵਲੋਂ ਵਿਛੜੇ ਧਰਮ ਸਥਾਨਾਂ ਦੇ ਦਰਸ਼ਨ ਲਈ ਰੋਜ਼ਾਨਾ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਜਿਸਨੂੰ ਅਕਾਲ ਪੁਰਖ਼ ਦੀ ਬਖਸ਼ਿਸ਼ ਸਦਕਾ ਬੂਰ ਪਿਆ ਹੈ ਜੋ ਸਿੱਖਾਂ ਲਈ ਵੱਡੀ ਖੁਸ਼ਕਿਸਮਤੀ ਹੈ। 
ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਨ ਖਾਤਰ ਪਿਛਲੇ ਲੰਮੇ ਸਮੇਂ ਤੋਂ ਹਰ ਤਰ੍ਹਾਂ ਲਈ ਯਤਨ ਕੀਤੇ ਜਾ ਰਹੇ ਸਨ

ਜਿਨ੍ਹਾਂ ਵਿਚ ਖਾਸ ਤੌਰ ਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਦਰਸ਼ਨ ਅਭਿਲਾਖੀ ਨਾਮ ਦੀ ਸੰਸਥਾ ਅਤੇ ਕਈ ਸਿੱਖ ਸੰਗਤਾਂ ਨਾਲ ਪਹੁੰਚ ਕੀਤੀ ਅਤੇ ਲਾਂਘਾ ਖੁਲਵਾਉਣ ਲਈ ਦੋਹਾਂ ਸਰਕਾਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਜਥੇਦਾਰ ਵਡਾਲਾ ਵਲੋਂ ਹਰ ਮਹੀਨੇ ਡੇਰਾ ਬਾਬਾ ਨਾਨਕ ਦੇ ਬਾਰਡਰ ਵਿਖੇ ਸਿੱਖ ਸੰਗਤਾਂ ਨਾਲ ਦਰਸ਼ਨ ਦੀਦਾਰੇ ਕਰਨ ਲਈ ਅਰਦਾਸਾਂ ਵੀ ਕੀਤੀਆਂ ਗਈਆਂ ਸਨ ਜਿਸ ਕਾਰਨ ਵਾਹਿਗੁਰੂ ਵਲੋਂ ਅੱਜ ਇਹ ਅਰਦਾਸ ਅਰਜ਼ੋਈ ਪ੍ਰਵਾਨ ਕੀਤੀ ਗਈ। 

ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਬਹੁਤ ਹੀ ਇਮਾਨਦਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਲਾਂਘਾ ਖੁਲ੍ਹਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਜਿਨ੍ਹਾਂ ਦੀ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨਾਲ ਦੋਸਤੀ ਦੇ ਗੂੜ੍ਹੇ ਸੰਬੰਧ ਹਨ ਜਿਸ ਕਾਰਨ ਇਸ ਵਿਸ਼ੇ ਤੇ ਗੱਲਬਾਤ ਕੀਤੀ ਗਈ। ਇਸ ਦੇ ਵਿਚ ਕੋਈ ਸ਼ੱਕ ਨਹੀਂ ਕਿ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੀ ਇਨ੍ਹਾਂ ਮੁਦਿਆਂ ਤੇ ਸਹਿਮਤੀ ਚਾਹੀਦੀ ਹੈ ਪਰੰਤੂ ਇਸ ਲਾਂਘੇ ਤੇ ਗੱਲਬਾਤ ਨਵਜੋਤ ਸਿੰਘ ਸਿੱਧੂ ਦੇ ਕੀਤੇ ਯਤਨਾਂ ਸਦਕਾ ਹੀ ਇਹ ਕਰਤਾਰਪੁਰ ਲਾਂਘਾ ਮੁਮਕਿਨ ਹੋ ਪਾਇਆ ਹੈ।

ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਪ੍ਰਾਜੈਕਟ ਰਾਹੀਂ ਭਾਰਤ 'ਚ ਵਸਦੇ ਸਿੱਖ ਸ਼ਰਧਾਲੂਆਂ ਨੂੰ ਅਪਣੇ ਵਿਛੜੇ ਹੋਏ ਗੁਰਧਾਮਾਂ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਦਰਸ਼ਨ ਕਰਨ ਲਈ ਹੁਣ ਵੀਜੇ ਦੀ ਲੋੜ ਨਹੀਂ ਪਵੇਗੀ। ਇਸ ਲਏ ਗਏ ਫੈਸਲੇ ਨਾਲ ਸਮੁੱਚੀ ਸਿੱਖ ਕੌਮ ਨੇ ਦਿਲ ਤੋਂ ਧਨਵਾਦ ਕੀਤਾ ਜਿਸ ਨਾਲ ਪੂਰੀ ਦੁਨੀਆ ਵਿਚ ਹਿੰਦ-ਪਾਕਿਸਤਾਨ ਦਾ ਸੁਨੇਹਾ ਆਪਸੀ ਭਾਈਚਾਰੇ, ਅਮਨ-ਸ਼ਾਂਤੀ ਅਤੇ ਪਿਆਰ ਵਜੋਂ ਵਿਕਸਿਤ ਹੋਇਆ। 
ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ

Related Stories