ਸੁਨੀਲ ਜਾਖੜ ਨੇ ਕੀਤੀ ਰੇਲ ਮੰਤਰੀ ਨਾਲ ਮੁਲਾਕਾਤ, ਮੰਗੀ ਗੁਰਦਾਸਪੁਰ-ਪਠਾਨਕੋਟ ‘ਚ ਪੁਲਾਂ ਦੀ ਮਨਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਤੋਂ ਲੋਕਸਭਾ ਮੈਂਬਰ ਸੁਨੀਲ ਜਾਖੜ ਨੇ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨਾਲ...

Sunil Jakhar mets Indian Union Minister of Railway

ਪਠਾਨਕੋਟ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਤੋਂ ਲੋਕਸਭਾ ਮੈਂਬਰ ਸੁਨੀਲ ਜਾਖੜ ਨੇ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨਾਲ ਮੁਲਾਕਾਤ ਕਰਕੇ ਪਠਾਨਕੋਟ ਜ਼ਿਲ੍ਹੇ ਵਿਚ ਬਣਨ ਵਾਲੇ ਇਕ ਰੇਲਵੇ ਪੁੱਲ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਬਣਨ ਵਾਲੇ 2 ਰੇਲਵੇ ਪੁਲਾਂ ਸਬੰਧੀ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ ਹੈ, ਤਾਂਕਿ ਲੋਕਾਂ ਨੂੰ ਇਨ੍ਹਾਂ ਪੁਲਾਂ ਦੀ ਸਹੂਲਤ ਜਲਦੀ ਮਿਲ ਸਕੇ। ਜਾਖੜ ਦੇ ਮੁਤਾਬਕ ਇਹ ਤਿੰਨੇ ਪੁੱਲ ਪੰਜਾਬ ਸਰਕਾਰ ਦੇ ਖ਼ਰਚੇ ਉਤੇ ਬਣਨੇ ਹਨ ਅਤੇ ਇਸ ਸਬੰਧੀ ਪੰਜਾਬ ਸਰਕਾਰ ਨੇ ਸਾਰੀ ਕਾਰਵਾਈ ਪੂਰੀ ਕਰ ਲਈ ਹੈ।

ਜਾਖੜ ਨੇ ਕਿਹਾ ਕਿ ਉਹ ਅਪਣੇ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਸਰਕਾਰ ਤੋਂ ਇਨ੍ਹਾਂ ਪੁਲਾਂ ਨੂੰ ਮਨਜ਼ੂਰੀ ਮਿਲਣ ਉਤੇ ਇਨ੍ਹਾਂ ਦੀ ਉਸਾਰੀ ਪ੍ਰਦੇਸ਼ ਸਰਕਾਰ ਤੁਰਤ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਮੀਰਥਲ ਰੇਲਵੇ ਸਟੇਸ਼ਨ ਦੇ ਨੇੜੇ ਇਕ ਰੇਲਵੇ ਅੰਡਰ ਬ੍ਰਿਜ ਬਣਨਾ ਹੈ। ਜਾਖੜ ਨੇ ਦੱਸਿਆ ਕਿ ਦੀਨਾਨਗਰ ਵਿਚ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਉਤੇ ਰੇਲਵੇ ਓਵਰਬਰਿਜ ਬਣਨਾ ਹੈ। ਇਸ ਦੇ ਲਈ ਪ੍ਰਦੇਸ਼ ਸਰਕਾਰ ਨੇ ਕਾਰਵਾਈ ਮੁਕੰਮਲ ਕਰਕੇ ਅੰਤਿਮ ਮਨਜ਼ੂਰੀ ਲਈ ਮਾਮਲਾ ਕੇਂਦਰ ਸਰਕਾਰ ਨੂੰ ਭੇਜਿਆ ਹੈ।

ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਹੀ ਗੁਰਦਾਸਪੁਰ-ਮੁਕੇਰੀਆਂ ਰੋਡ ਉਤੇ ਰੇਲਵੇ ਅੰਡਰ ਬਰਿਜ ਬਣਨਾ ਹੈ। ਇਸ ਸਬੰਧੀ ਵੀ 2 ਫ਼ੀਸਦੀ ਪੀ ਐਂਡ ਈ ਚਾਰਜ ਰੇਲਵੇ ਦੇ ਕੋਲ ਜਮ੍ਹਾਂ ਕਰਵਾ ਦਿਤਾ ਗਿਆ ਹੈ। ਅੰਤਿਮ ਮਨਜ਼ੂਰੀ ਰੇਲਵੇ ਦੇ ਕੋਲ ਬਾਕੀ ਹੈ। ਜਾਖੜ ਨੇ ਕੇਂਦਰੀ ਰੇਲਵੇ ਮੰਤਰੀ ਨੂੰ ਸੁਝਾਅ ਦਿਤਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਨਾ ਹੋਣ ਨਾਲ ਸਬੰਧਤ ਖੇਤਰਾਂ ਦੀ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ।