ਸਿੱਖ ਰਾਜ ਦੀ ਪਹਿਲੀ ਰਾਜਧਾਨੀ ਮੁਖ਼ਲਸਗੜ੍ਹ (ਲੋਹਗੜ੍ਹ) ਨੂੰ ਬਣਾਵਾਂਗੇ ਆਧੁਨਿਕ : ਖੱਟਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ 'ਚ ਸ਼ਰੀ ਖੰਡਾ ਵਿਚ ਹਰਿਆਣਾ ਸਰਕਾਰ ਦੁਆਰਾ ਡਿਫ਼ੈਂਸ ਟ੍ਰੇਨਿੰਗ ਦੀ ਸਥਾਪਨਾ ਕਰਨਾ ਪ੍ਰੰਸ਼ਸ਼ਾਯੋਗ: ਬਾਵਾ

Make a Modern state of Mukhlsgarh (Lohgarh) will be the first capital of the Sikh kingdom

ਲੁਧਿਆਣਾ  :ਬੈਰਾਗੀ ਕਮਿਊਨਿਟੀ ਦੇ ਇਤਿਹਾਸਿਕ ਸਥਾਨ ਸ਼੍ਰੀ ਖੰਡਾ ਡੇਰਾ ਨਜ਼ਦੀਕ (ਸੋਨੀਪਤ) ਹਰਿਆਣਾ ਜਿੱਥੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ 3 ਸਤੰਬਰ 1708 ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੋਦਾਵਰੀ ਨਦੀ ਦੇ ਕਿਨਾਰੇ ਸ਼੍ਰੀ ਹਜ਼ੂਰ ਸਾਹਿਬ ਵਿਚ ਮਿਲਾਪ ਤੋਂ ਬਾਅਦ 9 ਮਹੀਨੇ ਇਸ ਸਥਾਨ ਤੇ ਰੁੱਕ ਕੇ 700 ਸਾਲਾ ਮੁਗਲ ਸਾਮਰਾਜ ਦਾ ਖਾਤਮਾ ਕਰਨ ਲਈ ਫੌਜ ਤਿਆਰ ਕੀਤੀ ਸੀ।ਉਸ ਪਵਿੱਤਰ ਇਤਿਹਾਸਿਕ ਸਥਾਨ ਤੇ ਨਮਸਤਕ ਹੋਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੰਤਰੀ ਸਾਥੀਆਂ ਸਮੇਤ ਪਹੁੰਚੇ । 

ਇਸ ਸਮੇਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਯਾਦ ਵਿੱਚ ਡਿਫੈਂਸ ਟ੍ਰੇਨਿੰਗ ਸੈਂਟਰ ਦੇ ਨਿਰਮਾਣ ਲਈ 50 ਕਰੋੜ ਰੁਪਏ ਅਤੇ ਹੈਲਥ, ਐਜੂਕੇਸ਼ਨ ਅਤੇ ਵਿਕਾਸ ਲਈ 75 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ । ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਮੁਖਲਸਗੜ (ਲੋਹਗੜ੍ਹ) ਨੂੰ ਆਧੁਨਿਕ ਬਣਾਏਗੀ । ਉਹ ਸ਼੍ਰੀ ਖੰਡਾ ਪਿੰਡ ਨੂੰ ਸੁੰਦਰ ਇਤਿਹਾਸਿਕ ਪਿੰਡ ਬਣਾਉਣਗੇ । ਇਸ ਸਮਾਗਮ ਦਾ ਆਯੋਜਨ 1709 ਵਿੱਚ ਸ਼੍ਰੀ ਖੰਡਾ ਡੇਰਾ ਮੁੱਖੀ ਮਹੰਤ ਕਿਸ਼ੋਰ ਦਾਸ ਦੇ ਵਾਰਿਸ ਡਾ. ਰਾਜ ਸਿੰਘ ਬੈਰਾਗੀ ਨੇ ਕੀਤਾ ।

ਇਸ ਰਾਸ਼ਟਰੀ ਪੱਤਰ ਦੇ ਸਮਾਗਮ ਵਿੱਚ ਪੰਜਾਬ ਤੋਂ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦੁਰ ਅੰਤਰ-ਰਾਸ਼ਟਰੀ ਫਾਊਡੇਸ਼ਨ, ਮਨੋਹਰ ਵੈਰਾਗੀ, ਸੀਨੀਅਰ ਕਾਂਗਰਸੀ ਨੇਤਾ ਮੱਧ ਪ੍ਰਦੇਸ਼ ਅਤੇ ਆਲ ਇੰਡੀਆ ਬੈਰਾਗੀ ਮਹਾਮੰਡਲ ਦੇ ਪ੍ਰਧਾਨ ਸਤੀਸ਼ ਵੈਸ਼ਨਵ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਸਮੇਂ ਸ਼੍ਰੀ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹਨਾਂ ਨੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਯਾਦ ਕਰਕੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਦਾ ਇਕ ਯਤਨ ਕੀਤਾ ਹੈ ।

ਉਹਨਾਂ ਕਿਹਾ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ 700 ਸਾਲ ਪੁਰਾਣੇ ਸਾਮਰਾਜ ਦਾ ਖਾਤਮਾ ਕਰਕੇ 12 ਮਈ 1710 ਨੂੰ ਇਕ ਅਲੱਗ ਇਤਿਹਾਸ ਦੀ ਸਿਰਜਨਾ ਕੀਤੀ । ਇਸ ਮੌਕੇ ਡਾ. ਰਾਜ ਸਿੰਘ ਬੈਰਾਗੀ ਦੁਆਰਾ ਇਤਿਹਾਸ ਦੀ ਖੋਜ ਕਰਕੇ ਸਮਾਜ ਅਤੇ ਬੈਰਾਗੀ ਕਮਿਊਨਿਟੀ ਦੀ ਸੇਵਾ ਕੀਤੀ ਜਾ ਰਹੀ ਹੈ । ਇਸ ਮੌਕੇ ਸੁਰਜੀਤ ਬਾਵਾ, ਅਰਜੁਨ ਬਾਵਾ, ਬਲਵੰਤ ਸਿੰਘ ਧਨੌਆ, ਜਨਰਲ ਸਕੱਤਰ ਫਾਊਡੇਸ਼ਨ ਨੇ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੂੰ ਬਾਵਾ ਦੇ ਨਾਲ ਮਿਲ ਕੇ ਸਨਮਾਨਿਤ ਕੀਤਾ।

Related Stories