ਫਿਰੋਜ਼ਪੁਰ ‘ਚ ਪਾਕਿ ਕਾਲ ਟਰੇਸ, ਐਸਟੀਐਫ਼ ਨੇ ਚਲਾਈ ਭਾਲ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਫਿਰੋਜ਼ਪੁਰ ਵਿਚ ਇਕ ਵਾਰ ਫਿਰ ਸੁਰੱਖਿਆ ਏਜੰਸੀਆਂ ਚੌਕੰਨਾ ਹੋ ਗਈਆਂ ਹਨ। ਪੁਲਿਸ ਅਤੇ ਐਸਟੀਐਫ ਨੇ ਵੱਡੇ ਪੱਧਰ ‘ਤੇ ਭਾਲ...

Pak call trace in Ferozepur

ਫਿਰੋਜ਼ਪੁਰ (ਸਸਸ) : ਪੰਜਾਬ ਦੇ ਫਿਰੋਜ਼ਪੁਰ ਵਿਚ ਇਕ ਵਾਰ ਫਿਰ ਸੁਰੱਖਿਆ ਏਜੰਸੀਆਂ ਚੌਕੰਨਾ ਹੋ ਗਈਆਂ ਹਨ। ਪੁਲਿਸ ਅਤੇ ਐਸਟੀਐਫ ਨੇ ਵੱਡੇ ਪੱਧਰ ‘ਤੇ ਭਾਲ ਮੁਹਿੰਮ ਚਲਾਈ ਹੈ। ਫਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਨੇੜੇ ਬਸਤੀ ਗੁਲਾਬ ਸਿੰਘ ਵਾਲੀ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਮੰਗਲਵਾਰ ਦੀ ਰਾਤ ਪਾਕਿ ਮੋਬਾਇਲ ਸਿਮ ਕਾਰਡ ਦੇ ਜ਼ਰੀਏ ਪਾਕਿਸਤਾਨ ਵਿਚ ਗੱਲਬਾਤ ਕਰਨ ਦੀ ਸੂਚਨਾ ਮਿਲੀ ਸੀ। ਪਿੰਡ ਵਿਚ ਜਿਸ ਘਰ ਦੇ ਕੋਲ ਲੋਕੇਸ਼ਨ ਮਿਲੀ ਉਸ ਦੇ ਇੱਕ ਮੈਂਬਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਵੀ ਕੀਤੀ ਗਈ।

ਰਾਤ ਤੋਂ ਹੀ ਪੁਲਿਸ ਘਰਾਂ ਦੀ ਤਲਾਸ਼ੀ ਲੈ ਰਹੀ ਸੀ। ਪੁਲਿਸ ਨੇ ਇਕ ਪਰਵਾਰ ਦੇ ਇਕ ਮੈਂਬਰ ਨੂੰ ਹਿਰਾਸਤ ਵਿਚ ਲੈ ਕੇ ਵੀ ਪੁੱਛਗਿਛ ਕੀਤੀ। ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਿਸੇ ਵਿਅਕਤੀ ਵਲੋਂ ਪਾਕਿ ਮੋਬਾਇਲ ਸਿਮ ਕਾਰਡ ਦੇ ਜ਼ਰੀਏ ਪਾਕਿ ਵਿਚ ਗੱਲਬਾਤ ਕਰਨ ਦੀ ਲੋਕੇਸ਼ਨ ਟਰੇਸ ਹੋਈ ਸੀ, ਲੋਕੇਸ਼ਨ ਉਸ ਵਿਅਕਤੀ ਦੇ ਘਰ ਦੇ ਕੋਲ ਹੀ ਸੀ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪੰਚਾਇਤ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਘਰ ਦੇ ਬਾਹਰ ਪਾਣੀ ਦਾ ਨਲਕਾ ਲੱਗਾ ਹੈ, ਸ਼ਾਇਦ ਪਾਕਿ ਗੱਲਬਾਤ ਕਰਨ ਵਾਲੇ ਨੇ ਇਥੇ ਪਾਣੀ ਪੀਤਾ ਹੋਵੇ ਅਤੇ ਫਿਰ ਗੱਲਬਾਤ ਕਰਨਾ ਬੰਦ ਕਰ ਦਿਤਾ ਹੋਵੇ।

ਮਮਦੋਟ ਦੇ ਕਈ ਪਿੰਡਾਂ ਵਿਚ ਅਤਿਵਾਦੀਆਂ ਦੀਆਂ ਗਤੀਵਿਧੀਆਂ ਵੀ ਸਨ। ਅਤਿਵਾਦੀ ਬਲਬੀਰ ਸਿੰਘ ਭੂਤਨਾ ਮਮਦੋਟ ਖੇਤਰ ਦਾ ਹੀ ਰਹਿਣ ਵਾਲਾ ਹੈ। ਕੁੱਝ ਸਾਲ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਉਤੇ ਪੁਲਿਸ ਮੁੱਠਭੇੜ ਵਿਚ ਭੂਤਨਾ ਨੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਇਸ ਸਮੇਂ ਭੂਤਨਾ ਨਾਭਾ ਜੇਲ੍ਹ ਵਿਚ ਬੰਦ ਹੈ। ਇਸੇ ਤਰ੍ਹਾਂ ਕੁੱਝ ਸਾਲ ਪਹਿਲਾਂ ਮਮਦੋਟ ਦੇ ਇਕ ਤਸਕਰ ਤੋਂ ਮੋਹਾਲੀ ਪੁਲਿਸ ਨੇ ਆਰਡੀਐਕਸ ਵੀ ਬਰਾਮਦ ਕੀਤਾ ਸੀ।

Related Stories