'ਸਪੋਕਸਮੈਨ' ਨੇ ਹਮੇਸ਼ਾ ਸੱਚ ਲਿਖਿਆ: ਕਾਂਗਰਸੀ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਦੀ ਪਟਿਆਲਾ ਰੈਲੀ ਵਿਚ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਲੋਂ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਵਿਚ ਅਹਿਮ ਭੂਮਿਕਾ ਨਿਭਾ ਰਹੇ 'ਸਪੋਕਸਮੈਨ ਅਖ਼ਬਾਰ'.....

Rozana Spokesman Punjabi Newspaper

ਰਾਮਪੁਰਾ ਫੂਲ : ਅਕਾਲੀ ਦਲ ਦੀ ਪਟਿਆਲਾ ਰੈਲੀ ਵਿਚ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਲੋਂ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਵਿਚ ਅਹਿਮ ਭੂਮਿਕਾ ਨਿਭਾ ਰਹੇ 'ਸਪੋਕਸਮੈਨ ਅਖ਼ਬਾਰ' ਬਾਰੇ ਘਟੀਆ ਸ਼ਬਦ ਬੋਲਣੇ ਪ੍ਰੈਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਥਾਨਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਟੀਨਾ ਨੇ ਕਾਂਗਰਸ ਦੀ ਲੰਬੀ ਰੈਲੀ ਤੋਂ ਪਰਤਣ ਉਪਰੰਤ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ 'ਸਪੋਕਸਮੈਨ ਅਖ਼ਬਾਰ' ਨੇ ਹਮੇਸ਼ਾ ਸੱਚ 'ਤੇ ਪਹਿਰਾ ਦਿਤਾ ਹੈ ਅਤੇ ਨਿੱਡਰ ਹੋ ਕੇ ਅਣਗਿਣਤ ਘਪਲੇ ਲੋਕਾਂ ਸਾਹਮਣੇ ਉਜਾਗਰ ਕੀਤੇ ਹਨ, ਜੋ ਅਕਾਲੀਆਂ ਤੋਂ ਸਹਿਣ ਨਹੀਂ ਹੋਏ। 

ਟਰੱਕ ਯੂਨੀਅਨ ਦੇ ਪ੍ਰਧਾਨ ਭੋਲਾ ਸ਼ਰਮਾ ਨੇ ਕਿਹਾ ਕਿ ਸਪੋਕਸਮੈਨ ਦੀ ਆਵਾਜ਼ ਨੂੰ ਦਬਾਉਣ ਲਈ ਪਹਿਲਾਂ ਵੀ ਅਖ਼ਬਾਰ ਦੇ ਸਬ-ਦਫ਼ਤਰਾਂ ਉਪਰ ਉਸ ਸਮੇਂ ਦੇ ਹਾਕਮਾਂ ਵਲੋਂ ਹਮਲੇ ਕਰਵਾਏ ਗਏ ਪਰ ਇਹ ਅਪਣੀ ਮਸਤ ਚਾਲ ਚਲ ਕੇ ਹਮੇਸ਼ਾ ਸੱਚ ਦੇ ਰਾਹ ਹੀ ਤੁਰਿਆ ਜੋ ਅਕਾਲੀਆਂ ਨੂੰ ਪਸੰਦ ਨਹੀਂ। ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਮੱਕੜ ਨੇ ਕਿਹਾ ਕਿ ਸਪੋਕਸਮੈਨ ਨੇ ਅਕਾਲੀ ਦਲ ਦੇ ਨੇਤਾਵਾਂ ਦੇ ਚਿਹਰੇ ਬੇਨਕਾਬ ਕੀਤੇ ਹਨ। ਇਸ ਲਈ ਅਕਾਲੀਆਂ ਨੂੰ ਸੱਚ ਲਿਖਣ ਵਾਲਾ ਅਖ਼ਬਾਰ ਹਜ਼ਮ ਨਹੀਂ ਆ ਰਿਹਾ।

ਇਸ ਅਖ਼ਬਾਰ ਪ੍ਰਤੀ ਅਕਾਲੀਆਂ ਨੇ ਅਪਣਾ ਦਰਦ ਪਟਿਆਲਾ ਰੈਲੀ ਵਿਚ ਦਸ ਹੀ ਦਿਤਾ। ਮੀਡੀਆਂ ਇੰਚਾਰਜ ਬੂਟਾ ਸਿੰਘ ਦਾ ਕਹਿਣਾ ਹੈ ਕਿ 'ਸਪੋਕਸਮੈਨ' ਹਰ ਵਰਗ ਦਾ ਹਰਮਨ ਪਿਆਰਾ ਅਖ਼ਬਾਰ ਹੈ। ਪਰ ਇਹ ਅਕਾਲੀਆਂ ਨੂੰ ਰਾਸ ਨਹੀਂ ਆਇਆ ਕਿਉਂਕਿ ਅਕਾਲੀ-ਭਾਜਪਾ ਦੇ ਰਾਜ ਦੌਰਾਨ ਅਕਾਲੀਆਂ ਨੇ ਜੋ ਅਪਣੀਆਂ ਮਨਆਈਆਂ ਕੀਤੀਆਂ ਸਨ ਉਨ੍ਹਾਂ ਨੂੰ ਸਪੋਕਸਮੈਨ ਨੇ ਨਿਡਰਤਾ ਵਿਖਾਉਦਿਆਂ ਬੇਬਾਕ ਛਾਪਿਆ ਹੈ।