ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖ਼ੁੂਫ਼ੀਆ ਸੂਚਨਾ ਦੇ ਦਿਤੀ ਗਈ ਸੀ : ਏ.ਐਸ. ਦੁਲੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸਾਬਕਾ ਰਾਅ ਮੁਖੀ ਏ.ਐਸ ਦੁਲੱਟ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਤੋਂ ਤੁਰਤ...

Intelligence was passed on to Centre just before Kargil conflict

ਚੰਡੀਗੜ੍ਹ (ਸਸਸ) : ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸਾਬਕਾ ਰਾਅ ਮੁਖੀ ਏ.ਐਸ ਦੁਲੱਟ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਕੇਂਦਰੀ ਸਰਕਾਰ ਨੂੰ ਕਾਰਗਿਲ ਵਿਚ ਘੁਸਪੈਠ ਹੋਣ ਦੀਆਂ ਖੁਫੀਆ ਰਿਪੋਰਟਾਂ ਪਹਿਲਾਂ ਹੀ ਸੌਂਪੀਆਂ ਗਈਆਂ ਸਨ। 'ਵਿਸਡਮ ਆਫ ਸਪਾਈਸਿਸ' ਵਿਸ਼ੇ 'ਤੇ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਦੁਲੱਟ ਨੇ ਕਿਹਾ ਕਿ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਨਾ ਵਲੋਂ ਇਕੱਤਰ ਕੀਤੇ ਗਏ ਸਾਰੇ ਨੁਕਤਿਆਂ ਵਾਲੀਆਂ ਖੁਫ਼ੀਆ ਰਿਪੋਰਟਾਂ ਕੇਂਦਰ ਸਰਕਾਰ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।

ਉਹਨਾਂ ਅੱਗੇ ਕਿਹਾ ਕਿ ਜਾਣਕਾਰੀ ਇਕੱਤਰ ਕਰਨਾ ਸਫਲਤਾ ਦਾ ਇਕ ਮਹੱਤਵਪੂਰਨ ਪੱਖ ਹੈ ਅਤੇ ਆਪਣੀ ਬੁੱਧੀ ਨਾਲ ਸਹੀ ਫੈਸਲਾ ਲੈਣਾ ਇਕ ਵਿਸ਼ੇਸ਼ ਕਲਾ ਹੈ ਜੋ ਕਿ ਬਹੁਤਿਆਂ ਕੋਲ ਨਹੀਂ ਹੈ।

Related Stories