ਪੰਜਾਬ :ਅੱਜ 12 ਘੰਟਿਆਂ ਤਕ ਐਮਬੂਲੈਂਸ ਸੇਵਾਵਾਂ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਐਮਬੂਲੈਂਸ ਕਰਮਚਾਰੀਆਂ ਦੀਆਂ ਮੰਗਾ ਨਾ ਪੁਰੀਆ ਕਰਨ ਉਪਰੰਤ ਅੱਜ ਡਾਇਲ 108 ਨੰਬਰ ਦੀਆ ਐਮਬੂਲੈਂਸ ਸੇਵਾਵਾਂ ਪੂਰੇ ਸੂਬੇ ਵਿਚ ਬੰਦ ਰਹਿਣ ਦੀ ਸੂਚਨਾ ਮਿਲ

108 ambulance

ambulance

ambulance

ambulance

ambulance

ambulance

ambulance

ਪੰਜਾਬ ਸਰਕਾਰ ਵਲੋਂ ਐਮਬੂਲੈਂਸ ਕਰਮਚਾਰੀਆਂ ਦੀਆਂ ਮੰਗਾ ਨਾ ਪੁਰੀਆ ਕਰਨ ਉਪਰੰਤ ਅੱਜ ਡਾਇਲ 108 ਨੰਬਰ ਦੀਆ ਐਮਬੂਲੈਂਸ ਸੇਵਾਵਾਂ ਪੂਰੇ ਸੂਬੇ ਵਿਚ ਬੰਦ ਰਹਿਣ ਦੀ ਸੂਚਨਾ ਮਿਲੀ ਹੈ।  ਕਿਹਾ ਜਾ ਰਿਹਾ ਹੈ ਕਿ ਸੂਬੇ ਦੀ ਡਾਇਲ 108 ਐਮਬੂਲੈਂਸ ਯੂਨੀਅਨ ਨੇ ਸੂਬੇ`ਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਸੂਬੇ ਦੀਆਂ ਸਰਕਾਰਾਂ ਨੂੰ ਜਗਾਉਣਾ ਅਤਿ ਜਰੂਰੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਐਮਬੂਲੈਂਸ ਸਟਾਫ ਨੂੰ ਸਮੇਂ ਤੇ ਤਨਖ਼ਾਹ ਨਾ ਮਿਲਣ ਕਰਕੇ ਹੀ ਉਹ ਆਪਣੇ ਵਿਭਾਗ ਤੋਂ ਕਾਫੀ ਨਰਾਜ਼ ਸਨ ,ਜਿਸ ਉਪਰੰਤ ਉਹਨਾਂ ਨੂੰ ਇਹ ਇਹ ਫੈਸਲਾ ਲੈਣਾ ਪਿਆ। ਦਸ ਦੇਈਏ ਕਿ 11 ਜੁਲਾਈ ਨੂੰ ਪੂਰੇ ਸੂਬੇ `ਚ ਐਮਬੂਲੈਂਸ ਸਟਾਫ ਦਾ 12 ਘੰਟਿਆਂ ਤਕ ਚੱਕਾ ਜਾਮ ਰਹੇਗਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਜਦੋ ਵੀ ਇਸ ਮਾਮਲੇ ਸਬੰਧੀ ਵਿਰੋਧ ਕਰਦੇ ਹਾਂ ਤਾ ਸਾਡੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ  ਜਾਂ ਸਟਾਫ ਦਾ ਤਬਾਦਲਾ ਜਾ ਉਹਨਾਂ ਨੂੰ ਨੌਕਰੀ `ਚ ਕੱਢ ਦਿਤਾ ਜਾਂਦਾ ਹੈ।  ]

ਤੁਹਾਨੂੰ ਦਸ ਦੇਈਏ ਕੇ ਕਮੇਟੀ ਨੇ ਫੈਸਲਾ ਲਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹਲ ਨਹੀਂ ਕੀਤਾ ਗਿਆ  ਤਾਂ ਐਂਬੂਲੈਂਸ ਸੇਵਾਵਾਂ ਅਣਮਿੱਥੇ ਸਮੇਂ ਲਈ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ।ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਆਮ ਲੋਕਾਂ `ਤੇ ਕਾਫੀ ਪ੍ਰਭਾਵ ਪੈ ਸਕਦਾ ਹੈ। ਲੋਕਾਂ ਨੂੰ ਦਿਕਤਾ ਆ ਸਕਦੀਆਂ ਹਨ। ਪਰ ਕਰਮਚਾਰੀਆਂ ਦਾ ਕਹਿਣਾ ਹੈ ਕੇ ਜਿੰਨਾ ਸਮਾਂ ਸਰਕਾਰ ਸਾਡੀਆਂ ਮੰਗਾ ਪੁਰੀਆ ਨਹੀਂ ਕਰਦੀ ਉਹਨਾਂ ਸਮਾਂ ਸਾਡੀ ਕਮੇਟੀ ਹੜਤਾਲ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸਾਰੇ ਐਂਬੂਲੈਂਸ ਸਟਾਫ ਨੇ ਗਡੀਆਂ ਦੇ  ਅਗੇ ਹੜਤਾਲ ਸਬੰਧੀ ਪੋਸਟਰ ਵੀ ਚਿਪਕਾ ਦਿੱਤੇ ਹਨ। ਉਹਨਾਂ  ਇਸ ਮਾਮਲੇ ਸਬੰਧੀ ਪੂਰੇ ਵਿਭਾਗ ਨੂੰ ਪਹਿਲਾ ਤੋਂ ਹੀ ਸੂਚਿਤ ਕਰ ਦਿਤਾ ਸੀ।