ਦੁਖਦਾਈ ਖ਼ਬਰ: ਕਿਸਾਨੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ ‘ਚ ਸ਼ਾਮਲ ਪਿੰਡ ਝੰਡੂਕੇ ਦੇ ਮਜ਼ਦੂਰ ਬਿੱਕਰ ਸਿੰਘ ਦਿੱਲੀ ਤੋਂ ਘਰ ਪਰਤ ਰਹੇ ਸੀ, ਜਦ ਉਨ੍ਹਾਂ ਦੀ ਮੌਤ ਹੋ ਗਈ।

Farmer died after returning from Farmers Protest

ਸਰਦੂਲਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ (Farmers Protest) ‘ਚ ਸ਼ਾਮਲ ਪਿੰਡ ਝੰਡੂਕੇ ਦੇ ਮਜ਼ਦੂਰ ਬਿੱਕਰ ਸਿੰਘ (Bikar Singh), ਪੁੱਤਰ ਕਰਨੈਲ ਸਿੰਘ ਦਿੱਲੀ ਤੋਂ ਘਰ ਪਰਤ ਰਹੇ ਸੀ, ਜਦ ਉਨ੍ਹਾਂ ਦੀ ਮੌਤ (Death) ਹੋ ਗਈ।

ਹੋਰ ਪੜ੍ਹੋ: Delhi Unlock-7: ਟ੍ਰੇਨਿੰਗ ਲਈ 50% ਸਮਰੱਥਾ ਨਾਲ ਖੁਲ੍ਹ ਸਕਣਗੇ Auditorium-ਅਸੈਂਬਲੀ ਹਾਲ

ਇਸ ਬਾਰੇ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ (BKU Ugrahan) ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ ਨੇ ਦੱਸਿਆ ਕਿ ਬਿੱਕਰ ਸਿੰਘ ਕਿਸਾਨ ਅਤੇ ਮਜ਼ਦੂਰ ਅੰਦੋਲਨਾਂ ‘ਚ ਵੱਧ ਚੜ੍ਹ ਕੇ ਸ਼ਾਮਲ ਹੁੰਦਾ ਸੀ ਅਤੇ ਉਨ੍ਹਾਂ ਸੰਘਰਸ਼ ਦੇ ਚਲਦਿਆਂ ਕਈ ਵਾਰ ਜੇਲ੍ਹਾਂ ਵੀ ਕੱਟੀਆਂ ਸਨ। ਜਗਜੀਤ ਸਿੰਘ ਨੇ ਅਗੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਕਿਸਾਨ ਅੰਦੋਲਨ ‘ਚ ਗਏ ਸਨ, ਜਿਥੇ ਉਹ ਬਿਮਾਰ ਹੋਣ ਕਾਰਨ 8 ਜੁਲਾਈ ਨੂੰ ਪਿੰਡ ਵਾਪਸ ਮੁੜ ਆਏ। ਬੀਮਾਰੀ ਦੇ ਚਲਦਿਆਂ ਹੀ ਅੱਜ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ: 23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

ਮ੍ਰਿਤਕ ਕਿਸਾਨ ਆਪਣੇ ਪਿੱਛੇ 4 ਕੁੜੀਆਂ, 1 ਮੁੰਡਾ ਅਤੇ ਪਤਨੀ ਛੱਡ ਗਿਆ ਹੈ, ਜਿਨ੍ਹਾਂ ‘ਚੋਂ 2 ਕੁੜੀਆਂ ਅਤੇ ਮੁੰਡਾ ਅਜੇ ਕੁਆਰੇ ਹਨ। ਕਿਸਾਨ ਆਗੂਆਂ (Farmer Leaders) ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ (Financial Help) ਦੇਣ ਦੇ ਨਾਲ-ਨਾਲ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।