ਨੌਜਵਾਨਾਂ ਨੂੰ ਛੇਤੀ ਮਿਲਣਗੇ ਸਮਾਰਟ ਫ਼ੋਨ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਰਤਾਰਪੁਰ ਲਾਘਾ ਜ਼ਰੂਰ ਖੁਲ੍ਹਣਾ ਚਾਹੀਦੈ

Smartphones will soon get youngsters: Dharmsot

ਖੰਨਾ  : ਪੰਜਾਬ ਸਰਕਾਰ ਅਪਣੇ ਚੋਣ ਮੈਨੀਫ਼ੈਸਟੋ ਮੁਤਾਬਕ ਨੌਜਵਾਨਾਂ ਨੂੰ ਸਮਾਰਟ ਫ਼ੋਨ ਜਲਦ ਦੇਣ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਖੰਨਾ ਵਿਖੇ ਇਕ ਧਾਰਮਕ ਸਮਾਰੋਹ ਵਿਚ ਸ਼ਮੂਲੀਅਤ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਧਰਮਸੌਤ ਨੇ ਕਿਹਾ ਸੁੱਖਪਾਲ ਖਹਿਰਾ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਚੋਣ ਮੈਨੀਫ਼ੈਸਟੋ 'ਚ ਕੀਤੇ ਜਾਣ ਵਾਲੇ ਵਾਅਦਿਆਂ ਦਾ ਇਹ ਮਤਲਬ ਇਹ ਨਹੀਂ ਹੁੰਦਾ ਕਿ ਸਰਕਾਰ ਬਣਦੇ ਸਾਰ ਸਾਰੇ ਹੀ ਵਾਅਦੇ ਪੂਰੇ ਕਰ ਦਿਤੇ ਜਾਣ ਸਗੋਂ ਇਹ ਪੰਜ ਸਾਲਾਂ 'ਚ ਪੂਰੇ ਕਰਨੇ ਹੁੰਦੇ ਹਨ

ਦੂਜਾ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਹਰ ਘਰ ਨੌਕਰੀ ਦਾ ਵਾਅਦਾ ਵੀ ਪੂਰਾ ਕੀਤਾ ਜਾ ਰਿਹਾ ਹੈ ਤੇ ਹੁਣ ਤਕ ਲੱਗ ਭੱਗ 4 ਲੱਖ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਨੌਕਰੀਆਂ ਦਿਤੀਆਂ ਜਾ ਚੁੱਕੀਆਂ ਹਨ। ਸ. ਧਰਮਸੌਤ ਨੇ ਅੱਗੇ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਹਰ ਹਾਲ 'ਚ ਖੁਲ੍ਹਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਨਿਜੀ ਦਿਲਚਸਪੀ ਲੈ ਕਿ ਪਾਕਿਸਤਾਨ ਸਰਕਾਰ ਤਕ ਲਾਂਘਾ ਖੁਲ੍ਹਵਾਉਣ ਸਬੰਧੀ ਪਹੁੰਚ ਕਰਨੀ ਚਾਹੀਦੀ ਹੈ। ਧਰਮਸੋਤ ਨੇ ਨੋਟਬੰਦੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਇਸ ਨੂੰ ਮੋਦੀ ਸਰਕਾਰ ਦੀ ਵੱਡੀ ਭੁੱਲ ਕਰਾਰ ਦਿੰਦਿਆ ਆਖਿਆ

ਕਿ ਮੋਦੀ ਵਲੋ ਇਹ ਸਭ ਕੁੱਝ ਆਪਣੇ ਚਹੇਤਿਆਂ ਦੇ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਵਾਸਤੇ ਕੀਤਾ ਗਿਆ ਜਦੋਂ ਕਿ ਦੇਸ਼ ਦੇ ਲੋਕਾਂ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਜਿੰਨੀਆਂ ਮਰਜੀ ਕੋਰ ਕਮੇਟੀ ਮੀਟਿੰਗਾਂ ਕਰ ਲਵੇ ਪਰ ਲੋਕ ਉਸ ਨੂੰ ਬੁਰੀ ਤਰਾਂ ਨਕਾਰ ਚੁੱਕੇ ਹਨ। ਇਸ ਲਈ ਹੁਣ ਇਸਦਾ ਮੁੜ ਖੜਾ ਹੋਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਉਸਦੀ ਧਰਮ ਪਤਨੀ ਅਕਾਲੀ ਦਲ ਵਿਚਲੀ ਫੁੱਟ ਨੂੰ ਲੈ ਕਿ ਹਵਾ 'ਚ ਤਲਵਾਰਾਂ ਮਾਰ ਰਹੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਬਹੁਤੇ ਟਕਸਾਲੀ ਅਕਾ ਖੁਲ੍ਹਵਾਉਣ ਸਬੰਧੀ ਪਹੁੰਚ ਕਰਨੀ ਚਾਹੀਦੀ ਹੈ।

ਧਰਮਸੋਤ ਨੇ ਨੋਟਬੰਦੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਇਸ ਨੂੰ ਮੋਦੀ ਸਰਕਾਰ ਦੀ ਵੱਡੀ ਭੁੱਲ ਕਰਾਰ ਦਿੰਦਿਆ ਆਖਿਆ ਕਿ ਮੋਦੀ ਵਲੋ ਇਹ ਸਭ ਕੁੱਝ ਆਪਣੇ ਚਹੇਤਿਆਂ ਦੇ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਵਾਸਤੇ ਕੀਤਾ ਗਿਆ ਜਦੋਂ ਕਿ ਦੇਸ਼ ਦੇ ਲੋਕਾਂ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਜਿੰਨੀਆਂ ਮਰਜੀ ਕੋਰ ਕਮੇਟੀ ਮੀਟਿੰਗਾਂ ਕਰ ਲਵੇ ਪਰ ਲੋਕ ਉਸ ਨੂੰ ਬੁਰੀ ਤਰਾਂ ਨਕਾਰ ਚੁੱਕੇ ਹਨ।

ਇਸ ਲਈ ਹੁਣ ਇਸਦਾ ਮੁੜ ਖੜਾ ਹੋਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਉਸਦੀ ਧਰਮ ਪਤਨੀ ਅਕਾਲੀ ਦਲ ਵਿਚਲੀ ਫੁੱਟ ਨੂੰ ਲੈ ਕਿ ਹਵਾ 'ਚ ਤਲਵਾਰਾਂ ਮਾਰ ਰਹੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਬਹੁਤੇ ਟਕਸਾਲੀ ਅਕਾਲੀ ਆਗੂ ਸੁਖਬੀਰ ਦੀ ਲੀਡਰਸ਼ਿਪ ਨੂੰ ਮੁੱਢੋਂ ਰੱਦ ਕਰ ਚੁੱਕੇ ਹਨ। 

Related Stories