ਬਾਦਲ ਪਿਉ ਪੁੱਤ 'ਸਿੱਟ' ਦੇ ਸਾਹਮਣੇ ਆਹੁਦਿਆਂ ਤੋਂ ਅਸਤੀਫ਼ੇ ਦੇ ਕੇ ਪੇਸ਼ ਹੋਣ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ.....

Paramjit Singh Sarna

ਅੰਮ੍ਰਿਤਸਰ  : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਬਣਾਈ ਗਈ ਸਿੱਟ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਜਾਂਚ ਕਮੇਟੀ ਵਲੋਂ ਬੁਲਾਏ ਜਾਣ ਦਾ ਸੁਆਗਤ ਕਰਦਿਆ ਕਿਹਾ ਕਿ ਦੋਹਾਂ ਪਿਉ ਪੁੱਤਾਂ ਨੂੰ ਆਪਣੇ ਆਹੁਦਿਆ ਤੋ ਅਸਤੀਫ਼ੇ ਦੇ ਕੇ ਪੇਸ਼ ਹੋਣਾ ਚਾਹੀਦਾ ਹੈ ਕਿਉਕਿ ਉਹ ਦੋਸ਼ੀਆ ਦੀ ਕਤਾਰ ਵਿੱਚ ਹਨ।

 ਸਰਨਾ ਨੇ ਕਿਹਾ ਕਿ ਬਾਦਲਾਂ ਦੇ ਚਹੇਤੇ ਪੰਜਾਬ ਪੁਲੀਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਤੇ ਦੋ ਆਈ ਜੀ ਪੱਧਰ ਦੇ ਅਧਿਕਾਰੀਆ ਤੋਂ  ਇਲਾਵਾ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਸਿੱਟ ਅੱਗੇ ਪੇਸ਼ ਹੋ ਕੇ ਮੰਨ ਚੁੱਕੇ ਹਨ ਕਿ ਗੋਲੀ ਬਾਰੀ ਵਾਲੀ ਰਾਤ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਦੀ ਕਈ ਵਾਰੀ ਗੱਲ ਹੋਈ। ਜਦੋਂ ਸਾਰੇ ਸੀਨੀਅਰ ਪੁਲੀਸ ਅਧਿਕਾਰੀ ਤੇ ਅਕਾਲੀ ਦਲ ਦਾ ਤੱਤਕਾਲੀ ਵਿਧਾਇਕ ਵੀ ਮੰਨ ਗਿਆ ਹੈ ਤੇ ਗੋਲੀਬਾਰੀ ਦੀ ਰਾਤ ਵੇਲੇ ਉਹਨਾਂ ਦੀ ਵੀ ਗੱਲਬਾਤ ਤੱਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਸੀ।

ਇਸ ਤੋਂ ਬਾਅਦ ਹੁਣ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਪੂਰੇ ਮਾਮਲੇ ਵਿਚ ਦਖ਼ਲ ਅੰਦਾਜ਼ੀ ਪੂਰੀ ਤਰ੍ਹਾ ਸਾਬਤ ਹੋ ਚੁੱਕੀ ਹੈ ਤੇ ਉਹ ਦੋਸ਼ੀਆ ਦੀ ਕਤਾਰ ਵਿਚ ਖੜੇ ਹੋ ਗਏ ਹਨ। ਇਸ ਲਈ ਜਾਂਚ ਕਰ ਰਹੀ ਸਿੱਟ ਦੇ ਸਾਹਮਣੇ ਸ੍ਰ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਅਪਣੇ ਅਪਣੇ ਆਹੁਦਿਆ ਤਂੋ ਅਸਤੀਫ਼ੇ ਦੇ ਕੇ ਪੇਸ਼ ਹੋਣਾ ਚਾਹੀਦਾ ਹੈ ਕਿਉਕਿ ਉਹ ਦੋਸ਼ੀਆ ਦੀ ਕਤਾਰ ਵਿੱਚ ਖੜੇ ਹੋ ਗਏ ਹਨ। 

ਉਹਨਾਂ ਕਿਹਾ ਕਿ ਬਰਗਾੜੀ ਕਾਂਡ ਜਦੋਂ ਵਾਪਰਿਆ ਤਾਂ ਉਸ ਵੇਲੇ ਸੌਦਾ ਸਾਧ ਦੀ ਫਿਲਮ ਨੂੰ ਰੀਲੀਜ਼ ਹੋਣ ਤੋ ਸੰਗਤਾਂ ਮੈਂਦਾਨ ਵਿੱਚ ਸਨ ਤੇ ਬਾਦਲ ਸਰਕਾਰ ਨੇ ਚੱਪੇ ਚੱਪੇ ਤੇ ਪੁਲੀਸ ਲਗਾ ਦਿੱਤੀ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੋਈ ਤਾਂ ਬਾਦਲ ਸਰਕਾਰ ਨੇ ਕੋਈ ਵੀ ਅਜਿਹਾ ਸੁਰੱਖਿਆ ਦੀ ਕਾਰਵਾਈ ਨਹੀ ਕੀਤੀ ਹੁੰਦੀ ਸੀ ਤਾਂ ਦੋਸ਼ੀ ਫੜੇ ਜਾਂਦੇ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਤੇ ਪੰਜਾਬ ਸਰਕਾਰ ਵੱਲੋ ਬਣਾਈ ਸਿੱਟ ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕਰ ਲਿਆ ਜਾਵੇਗਾ।  

Related Stories