ਬਾਦਲ ਸਪੱਸ਼ਟ ਕਰਨ ਕਿ ਟਾਈਟਲਰ ਗ੍ਰਿਫ਼ਤਾਰ ਕਿਉਂ ਨਹੀਂ ਹੋਇਆ? : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਲਾਹ ਦਿਤੀ ਹੈ ਕਿ..........

Harvinder Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਲਾਹ ਦਿਤੀ ਹੈ ਕਿ ਉਹ 34 ਸਾਲ ਤੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰੇ ਤੇ ਸਿੱਖ ਜਗਤ ਨੂੰ ਦੱਸੇ ਕਿ ਟਾਈਟਲਰ ਬਾਰੇ ਜੋ ਸਬੂਤ ਕੇਂਦਰ ਸਰਕਾਰ ਨੂੰ ਸੌਂਪੇ ਸਨ, ਉਨ੍ਹਾਂ ਦਾ ਨਤੀਜਾ ਨਿਕਲਿਆ?

ਉਨ੍ਹਾਂ ਅਕਾਲੀ ਦਲ ਬਾਦਲ ਵਲੋਂ 3 ਨਵੰਬਰ ਨੂੰ 84 ਦੇ ਇਨਸਾਫ਼ ਲਈ ਦਿੱਲੀ 'ਚ ਕੀਤੇ ਜਾਣ ਵਾਲੇ ਧਰਨੇ-ਮੁਜ਼ਾਹਰੇ ਦੇ ਪ੍ਰੋਗਰਾਮ ਨੂੰ 'ਪੁਰਾਣਾ ਸਿਆਸੀ ਨਾਟਕ' ਦਸਿਆ ਤੇ ਕਿਹਾ ਤਿੰਨ ਦਹਾਕਿਆਂ ਤੋਂ ਅਕਾਲੀ ਕਤਲੇਆਮ ਦੇ ਨਾਂਅ 'ਤੇ ਨਾਟਕ ਹੀ ਕਰ ਕੇ ਸਿੱਖਾਂ ਨੂੰ ਗੁਮਰਾਹ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਮੁਜ਼ਾਹਰੇ ਕਰਨ ਤੋਂ ਪਹਿਲਾਂ ਬਾਦਲ ਦਲ ਦੱਸੇ ਕਿ ਦਿੱਲੀ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਨੇ ਬੜੇ ਜ਼ੋਰ ਸ਼ੋਰ ਨਾਲ ਟਾਈਟਲਰ ਦੇ ਜੋ ਅਖੌਤੀ ਸਬੂਤ ਮੋਦੀ ਸਰਕਾਰ ਨੂੰ ਦਿਤੇ ਸਨ, ਤੇ ਦਾਅਵੇ ਕੀਤੇ ਸਨ ਕਿ ਟਾਈਟਲਰ ਨੂੰ ਗ੍ਰਿਫ਼ਤਾਰ ਕਰ ਕੇ, ਸੀਖਾਂ ਪਿਛੇ ਡੱਕਿਆ ਜਾਵੇਗਾ,

ਪਰ ਕੀ ਭੋਲੇ ਭਾਲੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਵੀ ਹੋਏ ਜਾਂ ਸਭ ਡਰਾਮਾ ਹੀ ਸਾਬਤ ਹੋਇਐ? ਹੁਣ ਸਿੱਖ ਜਗਤ ਨੂੰ ਹਿਸਾਬ ਦਿਉ ਕਿ ਟਾਈਟਲਰ ਗ੍ਰਿਫ਼ਤਾਰ ਕਿਉਂ ਨਹੀਂ ਹੋਇਆ? ਸ.ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਬਾਦਲਾਂ ਦੀ ਸਿਆਸੀ ਗੁਲਾਮੀ ਦਾ ਜੂਲਾ ਅਪਣੇ ਗੱਲੋਂ ਲਾਹ ਕੇ, ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ 2015 'ਚ ਬਹਿਬਲ ਕਲਾਂ 'ਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰ ਰਹੇ ਸ਼ਾਂਤਮਈ ਸਿੱਖਾਂ 'ਤੇ ਬਾਦਲਾਂ ਦੀ ਪੁਲਿਸ ਵਲੋਂ ਗੋਲੀਆਂ ਚਲਾ ਕੇ, ਦੋ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਵਿਰੁਧ 3 ਨਵੰਬਰ ਨੂੰ ਦਿੱਲੀ ਵਿਚ ਮੁਜ਼ਾਹਰਾ ਕਰਨ ਤਾ ਕਿ ਪੀੜ੍ਹਤ ਪਰਵਾਰਾਂ ਨੂੰ ਇਨਸਾਫ਼ ਮਿਲ ਸਕੇ।

Related Stories