ਰੱਬ ਵੀ ਚਾਹੁੰਦੈ ਹੁਣ ਬਾਦਲ ਪਿਉ ਪੁੱਤਰ ਦਾ ਅੰਤ ਹੋਵੇ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਪਿਛੋਂ ਬੁਰੀ ਤਰ੍ਹਾਂ ਘਿਰੇ ਹੋਏ ਅਕਾਲੀ ਦਲ ਵਲੋਂ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਦੁਆ ਕੇ..........

Paramjit Singh Sarna

ਨਵੀਂ ਦਿੱਲੀ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਪਿਛੋਂ ਬੁਰੀ ਤਰ੍ਹਾਂ ਘਿਰੇ ਹੋਏ ਅਕਾਲੀ ਦਲ ਵਲੋਂ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਦੁਆ ਕੇ, ਸੌਦਾ ਸਾਧ ਨੂੰ ਦਿਤੀ ਮਾਫ਼ੀ ਦਾ ਸਾਰਾ ਨਜ਼ਲਾ ਜੱਥੇਦਾਰ 'ਤੇ ਝਾੜਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਚਿਤਾਵਨੀ ਦਿਤੀ ਹੈ ਕਿ ਜੱਥੇਦਾਰ ਪਿਛੋਂ ਸ.ਪ੍ਰਕਾਸ਼ ਸਿੰਘ ਬਾਦਲ ਤੇ ਸ.ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਹੋਰ ਜ਼ੋਰ ਫੜੇਗੀ।

ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਤੇ ਬਹਿਬਲ ਕਲਾਂ ਵਿਚ ਬੇਕਸੂਰ ਸਿੱਖਾਂ 'ਤੇ ਗੋਲੀਆਂ ਚਲਾ ਕੇ, ਜੱਥੇਦਾਰ ਦੀ ਬਾਂਹ ਮਰੋੜ ਕੇ, ਵੋਟਾਂ ਲਈ ਸੌਦਾ ਸਾਧ ਨੂੰ ਮਾਫ਼ੀ ਦਿਵਾਈ ਫਿਰ ਸਿੱਖ ਜਗਤ ਦੇ ਰੋਹ ਅੱਗੇ ਮਾਫ਼ੀ ਵਾਪਸ ਲਈ, ਇਨਾਂ੍ਹ ਸਾਰੀਆਂ ਕਰਤੂਤਾਂ ਨੇ ਬਾਦਲਾਂ ਨੂੰ ਅੱਜ ਇਤਿਹਾਸ ਦੇ ਅਜਿਹੇ ਮੌੜ 'ਤੇ ਲਿਆ ਖੜਾ ਕੀਤਾ ਹੈ ਕਿ ਹੁਣ ਰੱਬ ਵੀ ਇਨਾਂ੍ਹ ਦਾ ਅੰਤ ਕਰਨ ਦੇ ਰੌਂਅ 'ਚ ਹੈ।

ਉਨ੍ਹਾਂ ਦਸਿਆ ਕਿ 8 ਸਤੰਬਰ ਸ਼ਨਿਚਰਵਾਰ ਦੁਪਹਿਰ ਦਿੱਲੀ ਦੇ ਮਾਵਲੰਕਰ ਹਾਲ, ਰਫ਼ੀ ਮਾਰਗ ਵਿਖੇ  ਪੰਥਕ ਕਨਵੈਨਸ਼ਨ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਬਾਦਲ ਪਿਉ ਪੁੱਤਰ ਦੇ ਰਾਜ ਵਿਚ ਪੰਜਾਬ ਵਿਚ ਬੇਅਦਬੀਆਂ ਹੋਈਆਂ ਤੇ ਸਿੱਖਾਂ 'ਤੇ ਤਸ਼ੱਦਦ ਢਾਹਿਆ ਗਿਆ। ਇਕੱਠ ਵਿਚ ਮੱਤੇ ਪਾਸ ਕਰ ਕੇ, ਜ਼ਮੀਨੀ ਪੱਧਰ 'ਤੇ ਸਿੱਖਾਂ ਤੱਕ ਪਹੁੰਚ ਕਰ ਕੇ, ਬਾਦਲਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿਤਾ ਜਾਵੇਗਾ।

Related Stories