ਕਠੂਆ ਕਾਂਡ: ਜਾਂਚ ਤੋਂ ਪਹਿਲਾਂ ਹੀ ਬਰਖ਼ਾਸਤ ਕੀਤੇ ਦੋਵੇਂ ਪੁਲਿਸ ਮੁਲਾਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਠੂਆ ਕਤਲ ਅਤੇ ਜਬਰ ਜ਼ਿਨਾਹ ਮਾਮਲੇ ਵਿਚ ਪੁਲਿਸ ਦੇ ਇੰਸਪੈਕਟਰ ਅਨੰਦ ਦੱਤਾ ਅਤੇ ਕਾਂਸਟੇਬਲ ਤਿਲਕ ਰਾਜ ਨੂੰ ਬਗੈਰ ਨੋਟਿਸ ਅਤੇ ਬਗ਼ੈਰ ਜਾਂਚ ਦੇ ਬਰਖ਼ਾਸਤ ਕਰ ਦਿੱਤਾ.........

Rape

ਗੁਰਦਾਸਪੁਰ : ਕਠੂਆ ਕਤਲ ਅਤੇ ਜਬਰ ਜ਼ਿਨਾਹ ਮਾਮਲੇ ਵਿਚ ਪੁਲਿਸ ਦੇ ਇੰਸਪੈਕਟਰ ਅਨੰਦ ਦੱਤਾ ਅਤੇ ਕਾਂਸਟੇਬਲ ਤਿਲਕ ਰਾਜ ਨੂੰ ਬਗੈਰ ਨੋਟਿਸ ਅਤੇ ਬਗ਼ੈਰ ਜਾਂਚ ਦੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨਾਂ ਦੇ  ਵਕੀਲ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਦੁਂਨੀਆਂ ਦੇ ਕਿਸੇ ਵੀ ਕਾਨੂੰਨ ਵਿਚ ਬਿਨਾਂ ਨੋਟਿਸ ਦੇ ਕਿਸੇ ਨੂੰ  ਨੌਕਰੀ ਤੋਂ ਬਰਖ਼ਾਸਤ ਨਹੀ ਕੀਤਾ ਜਾ ਸਕਦਾ। ਉਨਾਂ ਨੇ ਕਿਹਾ ਕਿ ਅੱਜ ਤੱਕ ਇਨ੍ਹਾਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਨੋਟਿਸ  ਦੀ ਕਾਪੀ ਹੀ ਨਹੀਂ ਦਿੱਤੀ ਗਈ ।  

ਵਕੀਲ ਨੇ ਦੋਸ਼ ਲਾਇਆ ਕਿ ਇਸ ਕੇਸ ਵਿਚ ਸ਼ਾਮਿਲ ਐਸਐਸਪੀ, ਐਸਪੀ, ਡੀਐਸਪੇ ਅਤੇ ਐਸਐਚਉ ਨੂੰ ਵੀ ਵਿਭਾਗੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ ਪਰ ਉਨ੍ਹਾਂ ਨੂੰ ਬਚਾਉਣ ਲਈ ਜਾਂਚ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਠੂਆ ਜੇਲ ਤੋਂ ਗੁਰਦਾਸਪੁਰ ਜੇਲ ਵਿਚ ਸ਼ਿਫਟ ਕੀਤੇ ਗਏ ਸੱਤ ਮੁਲਜ਼ਮਾਂ ਨਾਲ ਬਹੁਤ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ।