ਜਥੇ. ਭੌਰ ਦੀ ਜ਼ਮਾਨਤ ਮਨਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਸੁਖਦੇਵ ਸਿੰਘ ਭੌਰ ਦੀ ਜ਼ਮਾਨਤ ਦੀ ਪੇਸ਼ੀ ਦੀ ਤਰੀਕ  ਸਮੇਂ ਨਵਦੀਪ ਕੌਰ ਗਿੱਲ ਜੱਜ ਦੀ ਕੋਰਟ ਵਿਚ ਅਪਣੇ ਵਕੀਲ ਭੁਪਿੰਦਰ ਬੰਗਾ.....

Lawyer Bhupinder Singh during talking to reporters

ਨਵਾਂਸ਼ਹਿਰ : ਅੱਜ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਸੁਖਦੇਵ ਸਿੰਘ ਭੌਰ ਦੀ ਜ਼ਮਾਨਤ ਦੀ ਪੇਸ਼ੀ ਦੀ ਤਰੀਕ  ਸਮੇਂ ਨਵਦੀਪ ਕੌਰ ਗਿੱਲ ਜੱਜ ਦੀ ਕੋਰਟ ਵਿਚ ਅਪਣੇ ਵਕੀਲ ਭੁਪਿੰਦਰ ਬੰਗਾ ਅਤੇ ਕੁਸਾਲ ਮਦਾਨ ਵਕੀਲ ਅਤੇ ਸੁਖਦੇਵ ਸਿੰਘ ਭੌਰ ਦਾ ਕੇਸ ਲੜ ਰਹੇ ਵਕੀਲ ਅਜੀਤ ਸਿੰਘ ਸਿਆਣ, ਗੁਰਪਾਲ ਸਿੰਘ ਕਾਹਲੋਂ , ਰਾਜਨ ਸਰੀਨ, ਮਨਜਿੰਦਰ ਸਿੰਘ ਸੈਣੀ ਵਲੋਂ ਅਦਾਲਤ ਵਿਚ ਭਰਵੀਂ ਬਹਿਸ ਦੌਰਾਨ

ਅਦਾਲਤ ਨੇ ਸੁਖਦੇਵ ਸਿੰਘ ਭੌਰ ਦੀ 50 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਮਨਜ਼ੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਭੌਰ ਦੀ ਸੰਤ ਰਾਮਾਨੰਦ ਵਿਰੁਧ ਕੀਤੀ ਗਈ ਗ਼ਲਤ ਟਿਪਣੀ ਦੀ ਵੀਡੀਉ ਚਰਚਿਤ ਹੋ ਗਈ ਸੀ ਜਿਸ ਦੇ ਚਲਦਿਆਂ ਕਸਬਾ ਬੰਗਾ ਵਿਚ ਸਥਿਤੀ ਤਣਾਅਪੂਰਨ ਹੋਣ 'ਤੇ ਪੁਲਿਸ ਨੇ ਭੌਰ ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਸੀ।