ਨਸ਼ਿਆਂ ਦੇ ਹੜ੍ਹ ਦਾ ਹੋਵੇਗਾ ਪੂਰੀ ਤਰ੍ਹਾਂ ਖ਼ਾਤਮਾ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਨਸ਼ੇ ਵਿਰੁਧ ਚਲਾਈ ਗਈ ਮੁਹਿੰਤ ਤਹਿਤ ਅੱਜ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਕ੍ਰਿਸਚਨ ਪੀਸ ਕੌਂਸਲ ਆਫ਼ ਇੰਡੀਆ........

OP Soni Addressing the Convention

ਅੰਮ੍ਰਿਤਸਰ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਨਸ਼ੇ ਵਿਰੁਧ ਚਲਾਈ ਗਈ ਮੁਹਿੰਤ ਤਹਿਤ ਅੱਜ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਕ੍ਰਿਸਚਨ ਪੀਸ ਕੌਂਸਲ ਆਫ਼ ਇੰਡੀਆ ਦੁਆਰਾ ਨਸ਼ੇ ਦੇ ਖ਼ਾਤਮੇ ਲਈ ਪਤਾਹਪੁਰ ਗਿਰਜਾ ਘਰ ਵਿਚ ਪਾਸਟਰ ਉਲਫ਼ਤ ਰਾਏ ਦੀ ਰਹਿਨੁਮਾਈ ਵਿਚ ਪ੍ਰਾਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ। ਇਸ ਮੌਕੇ ਉਮ ਪ੍ਰਕਾਸ਼ ਨੇ ਕਿਹਾ ਦੀ ਕੈਪਟਨ ਸਰਕਾਰ ਨਸ਼ੇ  ਦੇ ਖ਼ਾਤਮੇ ਲਈ ਵਚਨਬੱਧ ਹੈ। ਨਸ਼ਾ ਦੀਮਕ ਦੀ ਤਰ੍ਹਾਂ ਪੰਜਾਬ ਨੂੰ ਖਾ ਰਿਹਾ ਹੈ। 

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਪਤ ਰੂਪ ਵਲੋਂ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਅਪਣੇ ਇਲਾਕੇ ਦੇ ਪੁਲਿਸ ਪ੍ਰਸ਼ਾਸਨ ਨੂੰ ਦੇਣ ਅਤੇ ਪੁਲਿਸ ਦਾ ਸਹਿਯੋਗ ਦੇਣ। ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ  ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਅਪਣੇ-ਅਪਣੇ ਇਲਾਕੇ ਵਿਚ ਨਸ਼ੇ ਵਿਰੁਧ ਸੈਮੀਨਾਰ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਇਸ ਮੌਕੇ ਉਲਫ਼ਤ ਰਾਏ ਵਲੋਂ ਓਮ ਪ੍ਰਕਾਸ਼ ਸੋਨੀ, ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ, ਐਸ.ਪੀ. ਲਖਬੀਰ ਸਿੰਘ, ਕੌਂਸਲਰ ਵਿਕਾਸ ਸੋਨੀ, ਜਵਾਨ ਨੇਤਾ ਪਰਮਜੀਤ ਸਿੰਘ ਚੋਪੜਾ ਨੂੰ ਸਨਮਾਨਤ ਕੀਤਾ ਗਿਆ।