ਪੰਜਾਬ ‘ਚ ਦਾਖ਼ਲ ਹੋਏ ਜੈਸ਼-ਏ-ਮੁਹੰਮਦ ਦੇ 7 ਅਤਿਵਾਦੀ, ਪੰਜਾਬ ‘ਚ ਹਾਈ ਅਲਰਟ
ਗਨ ਪੁਆਇੰਟ ‘ਤੇ ਇਨੋਵਾ ਕਾਰ ਦੀ ਲੁੱਟ ਤੋਂ ਬਾਅਦ ਖ਼ੁਫ਼ੀਆ ਏਜੰਸੀ ਨੇ ਜੈਸ਼-ਏ-ਮੁਹੰਮਦ ਦੇ ਸੱਤ ਅਤਿਵਾਦੀਆਂ...
ਪਠਾਨਕੋਟ (ਪੀਟੀਆਈ) : ਗਨ ਪੁਆਇੰਟ ‘ਤੇ ਇਨੋਵਾ ਕਾਰ ਦੀ ਲੁੱਟ ਤੋਂ ਬਾਅਦ ਖ਼ੁਫ਼ੀਆ ਏਜੰਸੀ ਨੇ ਜੈਸ਼-ਏ-ਮੁਹੰਮਦ ਦੇ ਸੱਤ ਅਤਿਵਾਦੀਆਂ ਦੇ ਪੰਜਾਬ ਵਿਚ ਦਾਖ਼ਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਕਾਉਂਟਰ ਇਟੈਂਲੀਜੈਂਸ ਦੇ ਆਈਜੀ (ਇੰਨਸਪੈਕਟਰ ਜਨਰਲ) ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਡੀਜੀਪੀ, ਆਈਜੀਪੀ, ਕਮਿਸ਼ਨਰ ਅਤੇ ਐਸਐਸਪੀ ਸਮੇਤ ਤਮਾਮ ਆਲਾ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਭਾਰਤ-ਪਾਕਿ ਬਾਰਡਰ ਦੇ ਆਸਪਾਸ ਦੀ ਸੈਕੰਡ ਲਾਈਨ ਆਫ਼ ਡਿਫੈਂਸ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਰੀਵਿਊ ਦੀ ਸਖ਼ਤ ਜ਼ਰੂਰਤ ਹੈ। ਸੀਮਾ ਸੁਰੱਖਿਆ ਬਲ ਅਤੇ ਪੁਲਿਸ ਡਿਫੈਂਸ ਨੂੰ ਮਿਲ ਜੁਲ ਕੇ ਸੁਰੱਖਿਆ ਵਿਵਸਥਾ ਕਰੜੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹਰੇਕ ਰੇਂਜ ਦੇ ਆਈਜੀਪੀ ਅਤੇ ਡੀਆਈਜੀ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੂੰ ਵਿਅਕਤੀਗਤ ਤੌਰ ‘ਤੇ ਦਖ਼ਲ ਦੇਣਾ ਹੋਵੇਗਾ, ਤਾਂ ਜੋ ਪੰਜਾਬ ਵਿਚ ਕਿਸੇ ਵੱਡੀ ਘਟਨਾ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਪਠਾਨਕੋਟ ਵਿਚ ਇਨੋਵਾ ਗੱਡੀ ਲੁੱਟਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਰਣਜੀਤ ਸਾਗਰ ਡੈਮ ਪ੍ਰਯੋਜਨਾ ਦੀ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ। ਬੰਨ੍ਹ ਦੇ ਹਰ ਇਕ ਹਿੱਸੇ ‘ਤੇ ਵਿਸ਼ੇਸ਼ ਕਰੜਾ ਸੁਰੱਖਿਆ ਕਵਚ ਤਿਆਰ ਕੀਤਾ ਗਿਆ ਹੈ। ਉਥੇ ਹੀ ਤੁਰਤ ਰਿਐਕਸ਼ਨ ਟੀਮ ਦੀਆਂ ਦੋ ਵਿਸ਼ੇਸ਼ ਟੀਮਾਂ ਵੀ ਤੈਨਾਤ ਕਰ ਦਿਤੀ ਗਈਆਂ ਹਨ।
ਇਹ ਸਾਰੇ ਆਧੁਨਿਕ ਹਥਿਆਰਾਂ ਨਾਲ ਲੈਸ ਹਨ। ਇਸ ਤੋਂ ਇਲਾਵਾ ਪਾਵਰਫੁਲ ਸੀਸੀਟੀਵੀ ਕੈਮਰਿਆਂ ਦਾ ਹਰ ਇਕ ਹਾਲਾਤ ‘ਤੇ ਨਿਗਰਾਨੀ ਲਈ ਪ੍ਰਬੰਧ ਕੀਤਾ ਗਿਆ ਹੈ। ਬੰਨ੍ਹ ਪ੍ਰਯੋਜਨਾ ਦੇ ਚੈਕ ਪੋਸਟ ਨੰਬਰ 9 ਅਤੇ 14 ‘ਤੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਤਹਿਤ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਦੇ ਐਸਈ ਹੈਡਕੁਆਰਟਰ ਸੁਧੀਰ ਗੁਪਤਾ ਅਤੇ ਪ੍ਰਯੋਜਨਾ ਦੇ ਮੁੱਖ ਸੁਰੱਖਿਆ ਅਧਿਕਾਰੀ ਕਰਨਲ ਬੀਐਸ ਰਿਆੜ ਨੇ ਟੀਮ ਸਹਿਤ ਬੰਨ੍ਹ ਪ੍ਰਯੋਜਨਾ ਦਾ ਦੌਰਾ ਕਰ ਕੇ ਹਰ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਸੁਰੱਖਿਆ ਬਿੰਦੂਆਂ ਦੀ ਜਾਣਕਾਰੀ ਲਈ।