ਖ਼ੁਦ ਨੂੰ ਪੁਲਿਸ ਵਾਲਾ ਦੱਸ ਵਿਦੇਸ਼ੀ ਨਾਗਰਿਕ ਦੇ ਬੈਗ ‘ਚੋਂ ਚੋਰੀ ਕੀਤੇ 5 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬੇਟੀ ਦਾ ਇਲਾਜ ਕਰਵਾਉਣ ਆਏ ਤੁਰਕਮੇਨੀਸਤਾਨ ਦੇ ਜੋੜੇ ਤੋਂ ਦੋ ਲੋਕਾਂ ਨੇ ਪੁਲਿਸ...

Fraud Case

ਗੁੜਗਾਓਂ (ਭਾਸ਼ਾ) : ਇੱਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬੇਟੀ ਦਾ ਇਲਾਜ ਕਰਵਾਉਣ ਆਏ ਤੁਰਕਮੇਨੀਸਤਾਨ ਦੇ ਜੋੜੇ ਤੋਂ ਦੋ ਲੋਕਾਂ ਨੇ ਪੁਲਿਸ ਦਾ ਰੂਪ ਧਾਰ ਕੇ 5.03 ਲੱਖ ਰੁਪਏ ਠੱਗ ਲਏ। ਸ਼ੁਕੂਰ ਸ਼ੁਕੂਰੋ ਅਤੇ ਉਨ੍ਹਾਂ ਦੀ ਪਤਨੀ ਸੈਕਟਰ 38 ਸਥਿਤ ਇਕ ਪੀਜੀ ਤੋਂ ਮੇਦਾਂਤਾ ਹਸਪਤਾਲ ਜਾ ਰਹੇ ਸਨ ਜਿੱਥੇ ਉਨ੍ਹਾਂ ਦੀ ਬੇਟੀ ਦਾ ਇਲਾਜ ਚੱਲ ਰਿਹਾ ਹੈ। ਉਦੋਂ ਸਫ਼ੈਦ ਪੋਸ਼ਾਕ ਵਿਚ ਦੋ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਸ ਸਮੇਂ ਸ਼ਾਮ ਦੇ ਕਰੀਬ 4 ਵਜ ਰਹੇ ਸਨ। ਦੋਵਾਂ ਨੇ ਅਪਣੇ ਆਪ ਨੂੰ ਪੁਲਿਸ ਵਾਲੇ ਦੱਸਿਆ ਅਤੇ ਉਨ੍ਹਾਂ ਦਾ ਵੀਜ਼ਾ ਅਤੇ ਪਾਸਪੋਰਟ ਮੰਗਣ ਲੱਗੇ।

ਡਰ ਦੇ ਮਾਰੇ ਉਨ੍ਹਾਂ ਦੋਵਾਂ ਨੇ ਅਪਣੇ ਟਰੈਵਲ ਦਸਤਾਵੇਜ਼ ਉਨ੍ਹਾਂ ਨੂੰ ਦੇ ਦਿਤੇ। ਇਸ ਵਿਚ ਦੋਵਾਂ ਨੇ ਉਨ੍ਹਾਂ ਦੇ ਹੈਂਡਬੈਗ ਤੋਂ 7 ਹਜ਼ਾਰ ਡਾਲਰ ਚੋਰੀ ਕਰ ਲਏ। ਜਦੋਂ ਪੁਲਿਸ ਵਾਲੇ ਚਲੇ ਗਏ ਅਤੇ ਉਹ ਪਤੀ-ਪਤਨੀ ਹਾਂਡਾ ਸਿਟੀ ਪਾਰਕ ਪਹੁੰਚੇ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਬੈਗ ਵਿਚੋਂ ਪੈਸੇ ਚੋਰੀ ਹੋ ਗਏ ਹਨ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸ਼ੁਕੂਰੋ ਦੀ ਸ਼ਿਕਾਇਤ ਉਤੇ ਪੁਲਿਸ ਨੇ ਸਦਰ ਥਾਣੇ ਵਿਚ ਆਈਪੀਸੀ ਦੇ ਸੈਕਸ਼ਨ 379 (ਚੋਰੀ) ਅਤੇ 420 (ਧੋਖਾਧੜੀ) ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੀਸੀਟੀਵੀ ਦਾ ਵੀਡੀਓ ਮਿਲਿਆ ਹੈ ਅਤੇ ਸ਼ੱਕੀ ਉਸ ਗੈਂਗ ਦਾ ਹਿੱਸਾ ਹਨ ਜੋ ਪਿਛਲੇ ਕੁੱਝ ਮਹੀਨਿਆਂ ਤੋਂ ਸ਼ਹਿਰ ਵਿਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਵਿਦੇਸ਼ੀਆਂ ਨੂੰ ਇਸੇ ਤਰ੍ਹਾਂ ਠੱਗਿਆ ਹੈ। ਉੱਧਰ ਜਾਂਚ ਅਧਿਕਾਰੀ ਏਐਸਆਈ ਸ਼ਿਵ ਕੁਮਾਰ ਨੇ ਦੱਸਿਆ, ਸਾਨੂੰ ਕੁੱਝ ਮਹੱਤਵਪੂਰਣ ਜਾਣਕਾਰੀਆਂ ਮਿਲੀਆਂ ਹਨ। ਅਸੀ ਅਪਣਾ ਕੰਮ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਅਕਤੂਬਰ ਵਿਚ ਚਾਰ ਲੋਕਾਂ ਨੇ ਇਰਾਕੀ ਨਾਗਰਿਕ ਹੁਸੈਨ ਅਬਦੁਲ ਆਮੀਰ ਅਲੀ ਦੇ 1000 ਡਾਲਰ ਚੋਰੀ ਕਰ ਲਏ ਸਨ। ਉਨ੍ਹਾਂ ਨੇ ਉਨ੍ਹਾਂ ਦਾ ਪਾਸਪੋਰਟ ਚੈੱਕ ਕਰਨ ਲਈ ਮੰਗਿਆ ਅਤੇ ਬੈਗ ਵਿਚੋਂ ਪੈਸੇ ਕੱਢ ਲਏ। ਜੁਲਾਈ ਵਿਚ ਮੇਦਾਂਤਾ ਹਸਪਤਾਲ  ਦੇ ਕੋਲ ਦੋ ਲੋਕਾਂ ਨੇ ਇਕ ਇਰਾਕੀ ਨਾਗਰਿਕ ਦੇ 3000 ਡਾਲਰ ਲੁੱਟ ਲਏ ਸਨ।