ਪੰਜਾਬ ਤੇ ਹਰਿਆਣਾ 'ਚ ਮਾਨਸੂਨ ਰੰਗ ਵਿਖਾਉਣ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਛੜ ਕੇ ਹੀ ਸੀ ਪਰ ਪੰਜਾਬ ਤੇ ਹਰਿਆਣਾ ਵਿਚ ਮਾਨਸੂਨ ਪੈਣੀ ਸ਼ੁਰੂ ਹੋ ਗਈ ਹੈ। ਦੋਵਾਂ ਰਾਜਾਂ ਵਿਚ ਬੀਤੀ ਰਾਤ ਤੋਂ ਹੁਣ ਤਕ ਮੀਂਹ ਪੈਣ ਦੀ ਸੂਚਨਾ ਹੈ.........

Passenger Passing from the standing water rains

ਚੰਡੀਗੜ੍ਹ : ਪਛੜ ਕੇ ਹੀ ਸੀ ਪਰ ਪੰਜਾਬ ਤੇ ਹਰਿਆਣਾ ਵਿਚ ਮਾਨਸੂਨ ਪੈਣੀ ਸ਼ੁਰੂ ਹੋ ਗਈ ਹੈ। ਦੋਵਾਂ ਰਾਜਾਂ ਵਿਚ ਬੀਤੀ ਰਾਤ ਤੋਂ ਹੁਣ ਤਕ ਮੀਂਹ ਪੈਣ ਦੀ ਸੂਚਨਾ ਹੈ। ਪਰ ਲੁਧਿਆਣਾ ਵਿਚ ਮੁਸਲਾਧਾਰ 167 ਮਿ.ਮੀ. ਬਾਰਸ਼ ਰੀਕਾਰਡ ਕੀਤੀ ਗਈ। ਮੀਂਹ ਨਾਲ ਪਾਰਾ ਵੀ ਹੇਠਾਂ ਡਿੱਗ ਗਿਆ ਹੈ ਅਤੇ ਇਹ 29.7 ਡਿਗਰੀ 'ਤੇ ਹੇਠਾਂ ਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।  ਪ੍ਰਾਪਤ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ 4 ਮਿ.ਮੀ. ਬਾਰਸ਼ ਰੀਕਾਰਡ ਦਰਜ ਕੀਤੀ ਗਈ। ਜਲੰਧਰ ਵਿਚ ਦਰਮਿਆਨੀ ਬਾਰਸ਼ ਹੋ ਕੇ ਹੱਟ ਗਈ ਹੈ। ਪਟਿਆਲਾ ਵਿਚ 11 ਮਿ. ਮੀ. ਮੀਂਹ ਰੀਕਾਰਡ ਕੀਤਾ ਗਿਆ ਹੈ।

ਚੰਡੀਗੜ੍ਹ ਵਿਚ 11.9 ਮਿ.ਮੀ. ਮੀਂਹ ਰੀਕਾਰਡ ਕੀਤਾ ਗਿਆ ਹੈ। ਹਰਿਆਣਾ ਤੇ ਹਿਸਾਰ ਵਿਚ 22 ਮਿ.ਮੀ. ਮੀਂਹ ਪਿਆ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪਹਿਲੀ ਤੋਂ 16 ਜੁਲਾਈ ਤਕ ਚੰਡੀਗੜ੍ਹ ਵਿਚ 283. 1 ਮਿ.ਮੀ, ਹਰਿਆਣਾ ਵਿਚ 101.2 ਮਿ.ਮੀ. ਅਤੇ ਪੰਜਾਬ ਵਿਚ 162.7 ਮਿ.ਮੀ. ਬਾਰਸ਼ ਹੋਈ ਹੈ। ਪੰਜਾਬ ਵਿਚ ਸੱਭ ਤੋਂ ਵੱਧ ਬਾਰਸ਼ ਗੁਰਦਾਸਪੁਰ ਵਿਚ 238.8 ਮਿ.ਮੀ. ਦਰਜ ਕੀਤੀ ਗਈ ਹੈ।

ਉਸ ਤੋਂ ਘੱਟ ਪਟਿਆਲਾ ਵਿਚ 226 ਮਿ.ਮੀ., ਨਵਾਂਸ਼ਹਿਰ 146.ਮਿ.ਮੀ., ਫ਼ਤਿਹਗੜ੍ਹ ਸਾਹਿਬ ਵਿਚ 182 ਮਿ.ਮੀ., ਅੰਮ੍ਰਿਤਸਰ ਵਿਚ 143.5 ਮਿ.ਮੀ., ਬਰਨਾਲਾ ਵਿਚ 155 ਮਿ.ਮੀ., ਹੁਸ਼ਿਆਰਪੁਰ ਵਿਚ 137, ਸੰਗਰੂਰ ਵਿਚ 144 ਮਿ.ਮੀ., ਰੋਪੜ ਵਿਚ 152 ਮਿ.ਮੀ. ਅਤੇ ਮੋਗਾ ਵਿਚ 154 ਮਿ.ਮੀ. ਬਾਰਸ਼ ਹੋਈ ਹੈ। ਸੱਭ ਤੋਂ ਘੱਟ ਮਾਨਸਾ ਵਿਚ 40 ਮਿ.ਮੀ. ਅਤੇ ਉਸ ਤੋਂ ਵੱਧ ਫ਼ਿਰੋਜ਼ਪੁਰ 47.5 ਮਿ.ਮੀ. ਮੀਂਹ ਪੈ ਚੁਕਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਲਈ ਰੁਕ ਰੁਕ ਕੇ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।