ਨਸ਼ਿਆਂ ਦੀ ਸਪਲਾਈ ਤੋੜਨ ਦੇ ਦਾਅਵੇ ਖੋਖਲੇ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦੋ ਮਹੀਨਿਆਂ 'ਵਿਚ ਪੰਜਾਬ ਅੰਦਰ ਕਰੀਬ ਪੰਜ ਦਰਜਨ ਨੌਜਵਾਨ ਨਸ਼ੇ ਨਾਲ ਮਰ ਚੁੱਕੇ ਹਨ.............

Sukhpal Singh Khaira With Victim's Family

ਮਹਿਲ ਕਲਾਂ : ਪਿਛਲੇ ਦੋ ਮਹੀਨਿਆਂ 'ਵਿਚ ਪੰਜਾਬ ਅੰਦਰ ਕਰੀਬ ਪੰਜ ਦਰਜਨ ਨੌਜਵਾਨ ਨਸ਼ੇ ਨਾਲ ਮਰ ਚੁੱਕੇ ਹਨ ਪਰ ਕੈਪਟਨ ਸਰਕਾਰ ਨਸ਼ਿਆ ਨੂੰ ਰੋਕਣ ਦਾ ਕੋਈ ਠੋਸ ਹੱਲ ਕੱਢਣ ਦੀ ਬਜਾਏ ਡੋਪ ਟੈਸਟ ਰਾਹੀ ਲੋਕਾਂ ਦਾ ਧਿਆਨ ਇਸ ਮਸਲੇ ਤੋਂ ਹਟਾਉਣਾ ਚਾਹੁੰਦੀ ਹੈ। ਕੈਪਟਨ ਸਰਕਾਰ ਵੱਲੋਂ ਨਸ਼ਿਆ ਦੀ ਸਪਲਾਈ ਵਾਲੀ ਚੇਨ ਤੋੜਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਅੱਜ ਵੀ ਪੰਜਾਬ ਅੰਦਰ ਨਸ਼ਿਆਂ ਦੀ ਸਪਲਾਈ ਧੜੱਲੇ ਨਾਲ ਹੋ ਰਹੀ ਹੈ ਜਿਸ ਕਰਕੇ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਮਿਲਦੀਆਂ ਹਨ।

ਇਹ ਸ਼ਬਦ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਆਮ ਆਦਮੀ ਪਾਰਟੀ ਦੇ ਸਹਾਇਕ ਪ੍ਰਧਾਨ ਡਾ ਬਲਵੀਰ ਸਿੰਘ ਨੇ ਪਿੰਡ ਮਹਿਲ ਕਲਾਂ (ਬਰਨਾਲਾ) ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਜਮੇਰ ਸਿੰਘ ਮਹਿਲ ਕਲਾਂ ਦੇ ਭਤੀਜੇ  ਜਗਵਿੰਦਰ ਸਿੰਘ ਦੀ ਅਚਨਚੇਤ ਮੌਤ ਹੋਣ ਅਤੇ ਪਿੰਡ ਮਹਿਲ ਖੁਰਦ ਵਿਖੇ ਨਸ਼ੇ ਦੀ ਓਵਰਡੋਜ ਕਾਰਨ ਮੌਤ ਦੇ ਮੂੰਹ 'ਚ ਗਏ ਨੌਜਵਾਨ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਨੱਥ ਨਾ ਪਾਈ ਅਤੇ ਨਸ਼ਿਆਂ ਦੀ ਸਪਲਾਈ ਨਾ ਰੁਕੀ

ਤਾਂ ਆਮ ਆਦਮੀ ਪਾਰਟੀ ਵੱਲੋਂ ਐਸਐਸਪੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸੂਬਾ ਜੁਅਇੰਟ ਸਕੱਤਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਨਛੱਤਰ ਸਿੰਘ ਕਲਕੱਤਾ, ਗੁਰਦੀਪ ਸਿੰਘ ਸੋਢਾ, ਪਰਗਟ ਸਿੰਘ ਮਹਿਲ ਖੁਰਦ, ਮਨਜੀਤ ਸਿੰਘ ਸਹਿਜੜਾ ਅਤੇ ਮਨੇਜਰ ਬਿੱਟੂ ਢਿੱਲਂੋ ਬਰਨਾਲਾ , ਦਫਤਰ ਇੰਚਾਰਜ਼ ਕਾਕਾ ਹਰਦਾਸਪੁਰਾ, ਗਗਨ ਸਰਾਂ ਕੁਰੜ, ਜਗਜੀਤ ਸਿੰਘ ਧਾਲੀਵਾਲ, ਗੋਬਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਪੰਡੋਰੀ, ਬੇਅੰਤ ਸਿੰਘ ਮਿੱਠੂ, ਸਰਪੰਚ ਰੇਸ਼ਮ ਸਿੰਘ ਮਹਿਲ ਖੁਰਦ, ਸਾਧੂ ਸਿੰਘ ਜੌਹਲ,ਬਹਾਦਰ ਸਿੰਘ ਜੌਹਲ ਹਾਜ਼ਰ ਸਨ।