ਵੋਟਿੰਗ ਫ਼ੀਸਦੀ: ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਚੋਂ ਪਟਿਆਲਾ ਮੋਹਰੀ ਤੇ ਅੰਮ੍ਰਿਤਸਰ ਫਾਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ ਬਾਕੀ ਸੀਟਾਂ ਤੋਂ ਵੇਰਵੇ

Lok Sabha Election Punjab

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਤਹਿਤ ਅੱਜ ਪੰਜਾਬ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਪ੍ਰਕਿਰਿਆ ਜਾਰੀ ਰਹੀ। ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਤੋਂ ਵੱਖ-ਵੱਖ ਵੋਟਿੰਗ ਦੇ ਅੰਕੜੇ ਸਾਹਮਣੇ ਆਏ। ਅੰਕੜਿਆ ਮੁਤਾਬਕ, ਪੰਜਾਬ ’ਚ ਵੋਟਿੰਗ ਫ਼ੀ ਸਦੀ ਮਾਮਲੇ ’ਚ ਪਟਿਆਲਾ ਲੋਕ ਸਭਾ ਸੀਟ ਸਭ ਤੋਂ ਮੋਹਰੀ ਰਹੀ ਤੇ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਲੋਕ ਸਭਾ ਸੀਟ ਫਾਡੀ ਰਹੀ।

ਦੱਸ ਦਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣ ਦਾ ਕੰਮ ਪੂਰਾ ਹੋ ਗਿਆ। ਸੂਬੇ 'ਚ ਸ਼ਾਮ 6 ਵਜੇ ਤੱਕ 59.13 ਫ਼ੀਸਦੀ ਵੋਟਾਂ ਪਈਆਂ। ਇਸ ਦੌਰਾਨ ਪਟਿਆਲਾ 64.18 ਫ਼ੀਸਦੀ ਨਾਲ ਸਭ ਤੋਂ ਅੱਗੇ ਰਿਹਾ ਹੈ, ਜਦੋਂ ਕਿ 52.47 ਫ਼ੀਸਦੀ ਵੋਟਾਂ ਨਾਲ ਅੰਮ੍ਰਿਤਸਰ ਸਭ ਤੋਂ ਪਿੱਛੇ ਰਹਿ ਗਿਆ ਹੈ। ਸੂਬੇ 'ਚ ਕਈ ਥਾਵਾਂ 'ਤੇ ਈ.ਵੀ.ਐਮ. ਮਸ਼ੀਨਾਂ ਖ਼ਰਾਬ ਹੋਈਆਂ, ਜਿਨ੍ਹਾਂ ਨੂੰ ਬਾਅਦ 'ਚ ਸਹੀ ਕਰ ਦਿਤਾ ਗਿਆ। ਪੰਜਾਬ 'ਚ ਕਈ ਪੋਲਿੰਗ ਬੂਥਾਂ 'ਤੇ ਝੜਪਾਂ ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ।

ਵੋਟਿੰਗ ਫ਼ੀ ਸਦੀ ਦੀ ਗੱਲ ਕਰੀਏ ਤਾਂ ਗੁਰਦਾਸਪੁਰ 'ਚ 61.13 ਫ਼ੀ ਸਦੀ ਵੋਟਿੰਗ, ਅੰਮ੍ਰਿਤਸਰ 'ਚ 52.47 ਫ਼ੀ ਸਦੀ ਵੋਟਿੰਗ, ਖਡੂਰ ਸਾਹਿਬ 'ਚ 56.77 ਫ਼ੀ ਸਦੀ ਵੋਟਿੰਗ, ਜਲੰਧਰ 'ਚ 57.51 ਫ਼ੀ ਸਦੀ ਵੋਟਿੰਗ, ਹੁਸ਼ਿਆਰਪੁਰ 'ਚ 57.00 ਫ਼ੀ ਸਦੀ ਵੋਟਿੰਗ, ਅਨੰਦਪੁਰ ਸਾਹਿਬ 'ਚ 56.76 ਫ਼ੀ ਸਦੀ ਵੋਟਿੰਗ, ਲੁਧਿਆਣਾ 'ਚ 57.69 ਫ਼ੀ ਸਦੀ ਵੋਟਿੰਗ, ਫ਼ਤਿਹਗੜ੍ਹ ਸਾਹਿਬ 'ਚ 58.21 ਫ਼ੀ ਸਦੀ ਵੋਟਿੰਗ, ਫ਼ਰੀਦਕੋਟ 'ਚ 57.39 ਫ਼ੀ ਸਦੀ ਵੋਟਿੰਗ, ਫਿਰੋਜ਼ਪੁਰ 'ਚ 63.11 ਫ਼ੀ ਸਦੀ ਵੋਟਿੰਗ, ਬਠਿੰਡਾ 'ਚ 62.24 ਫ਼ੀ ਸਦੀ ਵੋਟਿੰਗ, ਸੰਗਰੂਰ 'ਚ 63.69 ਫ਼ੀ ਸਦੀ ਵੋਟਿੰਗ, ਪਟਿਆਲਾ 'ਚ 64.18 ਫ਼ੀ ਸਦੀ ਵੋਟਿੰਗ ਹੋਈ।