ਰਾਜਪਾਲ ਬਦਨੌਰ ਵਲੋਂ ਅੰਮ੍ਰਿਤਸਰ ਵਿਚ ਹੋਏ ਘਿਨੌਣੇ ਹਮਲੇ ਦੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਰਾਜਪਾਲ ਅਤੇ ਯੂਟੀ ,ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਅੰਮ੍ਰਿਤਸਰ ਦੇ ਇਕ ਨਿਰੰਕਾਰੀ ਭਵਨ...

The condemnation of the worst attack in Amritsar by Governor Badnor

ਚੰਡੀਗੜ੍ਹ (ਸਸਸ) : ਪੰਜਾਬ ਦੇ ਰਾਜਪਾਲ ਅਤੇ ਯੂਟੀ ,ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਅੰਮ੍ਰਿਤਸਰ ਦੇ ਇਕ ਨਿਰੰਕਾਰੀ ਭਵਨ ਵਿਚ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਗਰੇਨੇਡ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਹਮਲੇ ਨੂੰ ਇਕ ਘਿਨੌਣੀ ਤੇ ਕਾਇਰਤਾ ਵਾਲੀ ਕਾਰਵਾਈ ਕਰਾਰ ਦਿਤਾ ਹੈ। 

ਇਸ ਮੌਕੇ ਦਾ ਜਾਇਜ਼ਾ ਲੈਂਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਲੈਸ ਅਤੇ ਸਮਰੱਥ ਹੈ ਕਿਉਂ ਜੋ ਪਿਛਲੇ ਦਿਨਾਂ ਦੌਰਾਨ ਸੂਬੇ ਵਿਚ ਆਰ.ਐਸ.ਐਸ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਅਤੇ ਆਰ.ਐਸ.ਐਸ ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਕਰਨ ਵਾਲੇ ਅਪਰਾਧੀਆਂ ਨੂੰ ਦਬੋਚਣ ਵਿਚ ਕਾਮਯਾਬ ਹੋਈ ਹੈ।

ਪੰਜਾਬ ਵਿਚ 1980 ਅਤੇ 1990 ਦੌਰਾਨ ਅੱਤਵਾਦ ਦੇ ਕਾਲੇ ਦਿਨਾਂ ਨੂੰ ਯਾਦ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅੱਤਵਾਦ ਦਾ ਡੱਟ ਕੇ ਅਤੇ ਸਫਲਤਾਪੂਰਵਕ  ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਵਲੋਂ ਮਹਿੰਗੇ ਮੁੱਲ ਹਾਸਲ ਕੀਤੀ ਸਾਂਤੀ ਤੇ ਸੁਰੱਖਿਆ ਨੂੰ ਭੰਗ ਕਰਨ ਵਿਚ ਸਫ਼ਲ ਨਹੀਂ ਹੋਣ ਦਿਤਾ ਜਾਵੇਗਾ।

ਅਜਿਹੀਆਂ ਘਿਨੌਣੀਆਂ ਕੋਸ਼ਿਸ਼ਾਂ ਨੂੰ ਢਹਿ ਢੇਰੀ ਕਰ ਦਿਤਾ ਜਾਵੇਗਾ ਅਤੇ ਇਨ੍ਹਾਂ ਕਰਤੂਤਾਂ ਨਾਲ ਸਬੰਧਤ ਮਾੜੇ ਤੱਤਾਂ ਨੂੰ ਬਹੁਤ ਜਲਦ ਕਾਬੂ ਵੀ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਬਦਨੌਰ ਨੇ ਚੰਡੀਗੜ੍ਹ ਪੁਲਿਸ ਨੂੰ ਚੌਕਸ ਰਹਿਣ ਲਈ ਕਿਹਾ ਤਾਂ ਜੋ ਚੰਡੀਗੜ੍ਹ ਜਾਂ ਇਸ ਦੇ ਲਾਗਲੇ ਇਲਾਕਿਆਂ ਵਿਚ ਸਥਿਤ ਧਾਰਮਿਕ ਸਥਾਨਾਂ ਖ਼ਾਸ ਤੌਰ 'ਤੇ ਨਿਰੰਕਾਰੀ ਮਿਸ਼ਨ ਨਾਲ ਸਬੰਧਤ ਥਾਵਾਂ 'ਤੇ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Related Stories