ਵਿਦੇਸ਼ ਜਾਣ ਦੀ ਚਾਹ ’ਚ ਨੌਜਵਾਨ ਨੇ ਰਚਾਏ ਤਿੰਨ ਵਿਆਹ, ਭਾਲ ਵਿਚ ਜੁਟੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਵਿਚ ਵਿਦੇਸ਼ ਜਾਣ ਦੀ ਇੱਛਾ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਵੱਲੋਂ ਤਿੰਨ ਵਿਆਹ ਰਚਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।

Punjab man got married three times

ਮੋਗਾ: ਜ਼ਿਲ੍ਹੇ ਵਿਚ ਵਿਦੇਸ਼ ਜਾਣ ਦੀ ਇੱਛਾ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਵੱਲੋਂ ਤਿੰਨ ਵਿਆਹ (Punjab man got married three times) ਰਚਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਇਹ ਵਿਆਹ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਕਰਵਾਏ, ਜਿਸ ਤੋਂ ਬਾਅਦ ਪਤਨੀ ਨੇ ਵਿਅਕਤੀ ਖ਼ਿਲਾਫ ਧੋੜਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਤੇ ਹੁਣ ਪੁਲਿਸ ਇਸ ਪਤੀ ਦੀ ਭਾਲ ਵਿਚ ਜੁਟੀ ਹੋਈ ਹੈ।

ਹੋਰ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਅਨੁਵਾਦ ਕਰਨ ਵਾਲੇ ਡਾ. ਜੋਧ ਸਿੰਘ ਦਾ ਦੇਹਾਂਤ

ਇਸ ਵਿਅਕਤੀ ਦੀ ਪਛਾਣ ਮੋਗਾ ਵਿਚ ਇਮੀਗ੍ਰੇਸ਼ਨ ਸੈਂਟਰ ਅਤੇ ਜਗਰਾਓ ਵਿਚ ਮਾਲਵਾ ਫਾਈਨਾਂਸ ਕੰਪਨੀ ਚਲਾਉਣ ਵਾਲੇ ਨਵਦੀਪ ਸਿੰਘ ਵਜੋਂ ਹੋਈ ਹੈ। ਨਵਦੀਪ ਸਿੰਘ ਮੋਗਾ ਦੇ ਵਾਰਡ ਨੰਬਰ 7 ਦੇ ਗੋਧੇਵਾਲਾ ਛੱਪੜ ਦਾ ਰਹਿਣ ਵਾਲਾ ਹੈ। ਨਵਦੀਪ ਦਾ ਪਹਿਲਾ ਵਿਆਹ ਸਾਲ 2006 ਵਿਚ ਅੰਮ੍ਰਿਤਸਰ ਦੇ ਕਸਬਾ ਤਰਨਤਾਰਨ ਦੇ ਪਿੰਡ ਖੇੜਾ ਦੀ ਰਹਿਣ ਵਾਲੀ ਪ੍ਰਭਜੋਤ ਕੌਰ ਨਾਲ ਹੋਇਆ ਸੀ।

ਹੋਰ ਪੜ੍ਹੋ: ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਸੰਚਾਲਕ ਅਰਸ ਡਾਲਾ ਦਾ ਕਰੀਬੀ ਸਾਥੀ ਗ੍ਰਿਫਤਾਰ

ਵਿਆਹ ਤੋਂ 6 ਸਾਲ ਬਾਅਦ ਹੀ ਨਵਦੀਪ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਚੰਡੀਗੜ੍ਹ ਦੀ ਅਮਨਦੀਪ ਕੌਰ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਅਮਨਦੀਪ ਕੌਰ ਨੂੰ ਜਾਰਜੀਆ ਲੈ ਕੇ ਚਲਾ ਗਿਆ। ਜਾਰਜੀਆ ਵਿਚ ਹੀ ਉਸ ਨੇ ਅਪਣੀ ਪਹਿਲੀ ਪਤਨੀ ਪ੍ਰਭਜੋਤ ਨੂੰ ਬੁਲਾਇਆ ਤੇ ਅਮਨਦੀਪ ਨੂੰ ਦੱਸਿਆ ਕਿ ਉਹ ਉਸ ਦੀ ਦੋਸਤ ਹੈ। ਇਸ ਦੌਰਾਨ ਨਵਦੀਪ ਨੇ ਅਪਣੇ ਕਾਰੋਬਾਰ ਲਈ ਅਮਨਦੀਪ ਦੇ ਭਰਾ ਕੋਲੋਂ 5 ਲੱਖ ਰੁਪਏ ਮੰਗੇ ਸੀ।

ਹੋਰ ਪੜ੍ਹੋ: ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ IAF ਫਾਈਟਰ ਪਾਇਲਟ ਬਣੀ ਮਾਵਿਆ ਸੁਡਾਨ, ਦੇਸ਼ ਕਰ ਰਿਹਾ ਸਲਾਮ

ਸਾਲ 2014 ਵਿਚ ਨਵਦੀਪ ਸਿੰਘ ਤੇ ਅਮਨਦੀਪ ਵਾਪਸ ਮੋਗਾ ਪਰਤ ਆਏ। ਇੱਥੇ ਅਨਦੀਪ ਨੂੰ ਨਵਦੀਪ ਦੀ ਪਹਿਲੀ ਪਤਨੀ ਪ੍ਰਭਜੋਤ ਦਾ ਅਧਾਰ ਕਾਰਡ ਮਿਲਿਆ, ਜਿਸ ਵਿਚ ਪਤੀ ਦਾ ਨਾਮ ਨਵਦੀਪ ਸਿੰਘ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋਇਆ ਤੇ ਅਨਦੀਪ ਨੇ ਅਪਣੇ ਪਤੀ ਖਿਲਾਫ਼ ਚੰਡੀਗੜ੍ਹ ਥਾਣਾ ਸੈਕਟਰ 31 ਵਿਚ ਧੋਖਾਧੜੀ ਤੇ ਬਿਨਾਂ ਤਲਾਕ ਦੂਜਾ ਵਿਆਹ ਰਚਾਉਣ ਦੇ ਮਾਮਲੇ ਵਿਚ ਕੇਸ ਦਰਜ (Wife complaint against husband) ਕਰਵਾਇਆ। ਇਸ ਕੇਸ ਵਿਚ ਜੇਐਮਆਈਸੀ ਚੰਡੀਗੜ੍ਹ ਮੀਨਾਕਸ਼ੀ ਗੁਪਤਾ ਨੇ ਆਰੋਪੀ ਨਵਦੀਪ ਸਿੰਘ ਦਾ ਪਾਸਪੋਰਟ 26 ਦਸੰਬਰ 2014 ਨੂੰ ਅਦਾਲਤ ਵਿਚ ਜਮ੍ਹਾਂ ਕਰਵਾ ਲਿਆ।

ਹੋਰ ਪੜ੍ਹੋ: ਅੰਤਰਰਾਸ਼ਟਰੀ ਯੋਗਾ ਦਿਵਸ: ਫ਼ੌਜ ਦੇ ਜਵਾਨਾਂ ਨੇ ਕਹਿਰ ਦੀ ਠੰਡ ਵਿਚ ਵੀ ਕੀਤਾ ਯੋਗ

ਇਸ ਤੋਂ ਬਾਅਦ ਨਵਦੀਪ ਨੇ ਜਗਰਾਓਂ ਦੇ ਸੁਵਿਧਾ ਕੇਂਦਰ ਵਿਚ ਪਾਸਪੋਰਟ ਗੁੰਮ ਹੋਣ ਦੀ ਰਿਪੋਰਟ ਦਰਜ ਕਰਾ ਦਿੱਤੀ। ਇਸ ਤੋਂ ਬਾਅਦ ਉਸ ਨੇ ਮੋਗਾ ਵਿਚ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਤੇ ਨਵਦੀਪ ਨੂੰ ਦੂਜਾ ਪਾਸਪੋਰਟ ਮਿਲ ਗਿਆ। ਇਸ ਦੌਰਾਨ ਨਵਦੀਪ ਨੇ ਮਲੇਰਕੋਟਲਾ ਦੀ ਇਕ ਹੋਰ ਲੜਕੀ ਨਾਲ ਵਿਆਹ ਕਰਵਾਇਆ ਤੇ ਗਲਤ ਸੂਚਨਾ ਦੇ ਅਧਾਰ ’ਤੇ ਨਵਾਂ ਪਾਸਪੋਰਟ ਬਣਵਾਉਣ ਤੇ ਤੀਜਾ ਵਿਆਹ ਰਚਾਉਣ ਦੇ ਮਾਮਲੇ ਵਿਚ ਦੂਜੀ ਪਤਨੀ ਨੇ ਮੋਗਾ ਦੇ ਥਾਣਾ ਸਿਟੀ-1 ਵਿਚ ਵੀ ਨਵਦੀਪ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਇਕ ਹੋਰ ਕਿਸਾਨ ਦੀ ਮੌਤ

ਇਸ ਸਬੰਧੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਬੱਗਾ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਦੂਜੀ ਪਤਨੀ ਚੰਡੀਗੜ੍ਹ ਨਿਵਾਸੀ ਅਮਨਦੀਪ ਕੌਰ ਨੇ ਮੋਗਾ ਦੇ ਐਸਐਸਪੀ ਨੂੰ 21 ਜਨਵਰੀ 2021 ਨੂੰ ਲਿਖਤੀ ਸ਼ਿਕਾਇਤ ਦੇ ਕੇ ਆਰੋਪ ਲਗਾਇਆ ਕਿ ਉਸ ਦਾ ਵਿਆਹ ਸਾਲ 2012 ਵਿਚ ਮੋਗਾ ਨਿਵਾਸੀ ਨਵਦੀਪ ਸਿੰਘ ਨਾਲ ਹੋਇਆ ਸੀ। ਨਵਦੀਪ ਸਿੰਘ ਚੰਡੀਗੜ੍ਹ ਸੈਕਟਰ 31 ਖਿਲਾਫ਼ ਧਾਰਾ 406, 420, 295, 498 ਤਹਿਤ ਮਾਮਲਾ ਦਰਜ ਕਰਵਾਇਆ ਸੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਨਵਦੀਪ ਸਿੰਘ ਖਿਲਾਫ਼ ਧੋਖਾਧੜੀ ਤੇ ਪਾਸਪੋਰਟ ਐਕਟ ਵਿਚ ਨਵਾਂ ਮਾਮਲਾ ਦਰਜ ਕਰ ਲਿਆ ਹੈ।