ਸੀ.ਬੀ.ਆਈ. ਵਲੋਂ ਆਈ.ਜੀ. ਢਿੱਲੋਂ ਦੁਬਾਰਾ ਤਲਬ ਸੰਮਨ ਭੇਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀ.ਬੀ.ਆਈ (ਕੇਂਦਰੀ ਜਾਂਚ ਬਿਉਰੋ) ਨੇ ਫ਼ਿਰੋਜ਼ਪੁਰ ਰੇਂਜ਼ ਦੇ ਸਾਬਕਾ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਨੂੰ ਦੂਜੀ ਵਾਰ ਸੰਮਨ ਭੇਜ ਕੇ ਪੁਲਿਸ ਜਾਂਚ ਵਿਚ ਸ਼ਾਮਲ.............

Gurinder Singh Dhillon

ਚੰਡੀਗੜ੍ਹ : ਸੀ.ਬੀ.ਆਈ (ਕੇਂਦਰੀ ਜਾਂਚ ਬਿਉਰੋ) ਨੇ ਫ਼ਿਰੋਜ਼ਪੁਰ ਰੇਂਜ਼ ਦੇ ਸਾਬਕਾ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਨੂੰ ਦੂਜੀ ਵਾਰ ਸੰਮਨ ਭੇਜ ਕੇ ਪੁਲਿਸ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਇੰਨਸਪੈਕਟਰ ਜਨਰਲ ਪੁਲਿਸ ਢਿੱਲੋਂ ਨੂੰ ਸੰਮਨ ਭੇਜੇ ਸਨ ਜਿਹੜੇ ਕਿ ਬੇਰੰਗ ਵਾਪਸ ਆ ਗਏ ਸਨ। ਪੁਲਿਸ ਅਧਿਕਾਰੀ ਉਤੇ ਵਿਚੋਲੀਏ ਅਸ਼ੋਕ ਗੋਇਲ ਰਾਹੀ ਦਸ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਪੰਜਾਬ ਪੁਲਿਸ ਦੇ ਸਾਬਕਾ ਐਸ.ਐਸ.ਪੀ. ਵਿਜੀਲੈਂਸ ਸ਼ਿਵ ਕੁਮਾਰ ਸ਼ਰਮਾ ਨੇ ਆਈ.ਜੀ. ਢਿੱਲੋਂ ਵਿਰੁਧ ਸ਼ਿਕਾਇਤ ਦਿਤੀ ਸੀ। ਸੀ.ਬੀ.ਆਈ ਨੇ ਵਿਚੋਲੀਏ ਅਸ਼ੋਕ ਗੋਇਲ ਨੂੰ ਸੌਦੇ ਦੀ ਅੱਧ ਰਕਮ ਲੈਂਦਿਆਂ ਮੌਕੇ 'ਤੇ ਫੜ ਲਿਆ ਸੀ। 

ਇਕ ਹੋਰ ਜਾਣਕਾਰੀ ਅਨੁਸਾਰ ਮੁਲਜ਼ਮ ਅਸ਼ੋਕ ਗੋਇਲ ਨੂੰ ਅੱਜ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋ ਹੋਰ ਦਿਨ ਲਈ ਪੁਲਿਸ ਰਿਮਾਂਡ ਵਧਾ ਦਿਤਾ ਹੈ। ਇਸ ਤੋਂ ਪਹਿਲਾਂ ਅਦਾਤਲ ਵਲੋਂ ਤਿੰਨ ਦਿਨ ਲਈ ਪੁਲਿਸ ਰਿਮਾਂਡ ਦਿਤਾ ਗਿਆ ਸੀ। ਸ਼ਿਕਾਇਤ ਮੁਤਾਬਕ ਆਈ.ਜੀ. ਢਿੱਲੋਂ ਨੂੰ ਸੇਵਾ ਮੁਕਤ ਐਸ.ਐਸ.ਪੀ. ਸ਼ਿਵ ਸ਼ਰਮਾ ਵਿਰੁਧ ਚਲ ਰਹੀ ਇਨਕੁਅਰੀ ਦੀ ਜਾਂਚ ਸੌਂਪੀ ਗਈ ਸੀ ਅਤੇ ਜਾਂਚ ਅਧਿਕਾਰੀ ਨੇ ਕਥਿਤ ਤੌਰ 'ਤੇ ਜਾਂਚ ਹੱਕ ਵਿਚ ਕਰਨ ਲਈ ਵਿਚੋਲੀਏ ਰਾਹੀਂ ਪੈਸੇ ਮੰਗੇ ਸਨ।