ਪੀ.ਐਸ.ਡੀ.ਐਮ. ਵਲੋਂ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਪਲੇਸਮੈਂਟ ਸਬੰਧੀ 2 ਦਿਨਾ ਵਰਕਸ਼ਾਪ ਦਾ ਆਯੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ(ਡੀ.ਡੀ.ਯੂ-ਜੀ.ਕੇ.ਵਾਈ) ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਹੁਨਰ...

PSDM Organizes 2-Day Workshop on Placement under Gramin Kaushal Yojna

ਚੰਡੀਗੜ੍ਹ (ਸਸਸ) : ਸੂਬੇ ਵਿਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ(ਡੀ.ਡੀ.ਯੂ-ਜੀ.ਕੇ.ਵਾਈ) ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 2 ਦਿਨਾ ਸੰਯੁਕਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਜਿਸ ਦੌਰਾਨ ਉਕਤ ਯੋਜਨਾ ਤਹਿਤ ਦਿਤੀ ਜਾ ਰਹੀ ਪਲੇਸਮੈਂਟ ਦੀ ਸਹੂਲਤ ਸਬੰਧੀ ਜਾਂਚ ਤੇ ਨਜ਼ਰ ਸਾਨੀ ਜਿਹੇ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਬੁਲਾਰੇ ਨੇ ਦੱਸਿਆ

ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਚੱਲ ਰਹੀ 22 ਦੀਨ ਦਯਾਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀ.ਡੀ.ਯੂ-ਜੀ.ਕੇ.ਵਾਈ) ਪ੍ਰੋਜੈਕਟਾਂ ਦੇ ਵਿਕਾਸ ਦਾ ਜਾਇਜ਼ਾ ਲੈਣ ਲਈ ਇੱਕ ਰੀਵਿਊ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਸ੍ਰੀ ਸ਼ੰਕਰ ਦੱਤ, ਡਾਇਰੈਕਟਰ, (ਐਮ.ਐਂਡ.ਈ), ਐਨ.ਆਈ.ਆਰ.ਡੀ ਐਂਡ ਪੀ.ਆਰ ਵਲੋਂ ਪ੍ਰੋਜੈਕਟ ਨੂੰ ਚਲਾਉਣ ਵਾਲੀਆਂ ਏਜੰਸੀਆਂ ਦੇ ਕੰਮਕਾਜ ਦਾ ਮੁਲਾਂਕਣ, ਏਜੰਸੀਆਂ ਲਈ ਮਿੱਥੇ ਟੀਚਿਆਂ ਦੀ ਪ੍ਰਾਪਤੀ, ਅਸੈਸਮੈਂਟ, ਸਰਟੀਫਿਕੇਸ਼ਨ ਅਤੇ  ਕਰਵਾਈ ਗਈ ਪਲੇਸਮੈਂਟ ਦੇ ਅੰਕੜਿਆਂ ਦੇ ਆਧਾਰ 'ਤੇ  ਕੀਤਾ ਗਿਆ।

ਇਥੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਕੌਮੀ ਹੁਨਰ ਵਿਕਾਸ ਏਜੰਸੀ (ਐਨ.ਐਸ.ਡੀ.ਸੀ) ਵਲੋਂ ਸਾਂਝੇ ਰੂਪ ਵਿਚ ਐਨ.ਐਸ.ਕਿਊ.ਐਫ. ਦੀ ਸਿਫ਼ਾਰਸ਼ ਲਈ ਇਕ ਸੂਬਾ ਪੱਧਰੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮਾਰੋਹ ਵਿਚ ਐਨਐਸਡੀਏ, ਐਨ.ਐਸ.ਡੀ.ਸੀ, ਐਸ.ਐਸ.ਸੀ.(ਸੈਕਟਰ ਸਕਿੱਲ ਕਾਊਂਸਲਜ਼), ਵੱਖ-ਵੱਖ ਉਦਯੋਗਾਂ ਤੇ ਟ੍ਰੇਨਿੰਗ ਪਾਰਟਨਰਾਂ ਤੋਂ ਆਏ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਮੰਤਵ ਭਾਈਵਾਲਾਂ ਨੂੰ ਐਨ.ਐਸ.ਕਿਊ.ਐਫ. ਦੀ ਲੋੜ ਅਤੇ  ਉਦਯੋਗਾਂ ਵਿੱਚ ਹੁਨਰਮੰਦ ਕਾਮਿਆਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰਦਾਨ ਕਰਨਾ ਸੀ।

ਇਸ ਮੌਕੇ ਮਾਹਰਾਂ ਵਲੋਂ ਐਨ.ਐਸ.ਕਿਊ.ਐਫ. ਤੋਂ ਆਏ ਪ੍ਰਤੀਯੋਗੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਵਾਲੇ ਢੰਗ-ਤਰੀਕਿਆਂ ਤੇ ਸਾਧਨਾ ਅਤੇ ਐਨ.ਕਿਊ.ਏ.ਐਫ ਵੱਲੋਂ ਸੁਝਾਈਆਂ  ਉਦਯੋਗਾਂ ਦੀ ਮੰਗ ਅਨੁਸਾਰ ਮਿਲਣ  ਵਾਲੀਆਂ ਨੌਕਰੀਆਂ ਉਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਰਵਾਇਤੀ ਕਲਾ ਅਤੇ ਮੀਨਾਕਾਰੀ ਨਾਲ ਸਬੰਧਤ ਕਈ ਹੋਰ ਕਿੱਤੇ ਜਿਵੇਂ ਫੁਲਕਾਰੀ ਕੱਢਣਾ ਅਤੇ ਜੁੱਤੀ ਬਣਾਉਣਾ ਆਦਿ ਵੱਲ ਰੁਝਾਨ ਕਰਨ ਉਤੇ ਵੀ ਚਰਚਾ ਕੀਤੀ ਗਈ।