ਕਾਤਲ ਤੇ ਨਸ਼ਾ ਤਸਕਰ ਨਾਲ ਫ਼ੋਟੋਆਂ ਖਿਚਵਾਉਣ ਵਾਲੇ ਨਰਿੰਦਰ ਤੋਮਰ ਦੀ ਜਾਂਚ ਹੋਵੇ- ਗੁਰਦਰਸ਼ਨ ਢਿਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

“ਨਿਹੰਗਾਂ ਦੇ ਕਾਰੇ ਨੇ ਪੂਰੀ ਦੁਨੀਆਂ 'ਚ ਸਿੱਖਾਂ ਨੂੰ ਬਦਨਾਮ ਕੀਤਾ”

Gurdarshan Singh Dhillon

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਹਾਲ ਹੀ ਦੇ ਵਿਚ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਬੇਅਦਬੀ ਦੇ ਦੋਸ਼ ਵਿਚ ਇਕ ਵਿਅਕਤੀ ਦੀਆਂ ਲੱਤਾਂ ਅਤੇ ਗਰਦਨ ਕੱਟ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਵੀ ਸਿੱਧੇ ਤੌਰ ’ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਘਟਨਾ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਇਹ ਘਟਨਾ ਹਰ ਉਸ ਇਨਸਾਨ ਨੂੰ ਸਦਮਾ ਪਹੁੰਚਾਉਂਦੀ ਹੈ, ਜਿਸ ਅੰਦਰ ਇਨਸਾਨੀਅਤ ਹੈ। ਲੋਕਾਂ ਦੇ ਮਨ ਵਿਚ ਇਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਕੀ ਹੋਇਆ ਅਤੇ ਇਹ ਕਿਸ ਨੇ ਕਰਵਾਇਆ।

ਹੋਰ ਪੜ੍ਹੋ: ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦਾ ਵਿਰੋਧ ਕਰਨ 'ਤੇ 200 ਤੋਂ ਜ਼ਿਆਦਾ ਕਿਸਾਨਾਂ 'ਤੇ ਕੇਸ ਦਰਜ

ਨਿਹੰਗ ਅਮਨ ਸਿੰਘ, ਪਿੰਕੀ ਕੈਟ ਅਤੇ ਭਾਜਪਾ ਆਗੂਆਂ ਦੀਆਂ ਹਾਲੀਆਂ ਤਸਵੀਰਾਂ ਬਾਰੇ ਗੁਰਦਰਸ਼ਨ ਢਿਲੋਂ ਨੇ ਕਿਹਾ ਕਿ ਤਸਵੀਰਾਂ ਕਦੇ ਗਲਤ ਨਹੀਂ ਬੋਲਦੀਆਂ। ਇਹਨਾਂ ਤਸਵੀਰਾਂ ਵਿਚ ਦਿਖਾਈ ਦੇ ਰਹੇ ਚਿਹਰਿਆਂ ਨੇ ਪੂਰੇ ਮੁਲਕ ਨੂੰ ਸ਼ਰਮਸਾਰ ਕੀਤਾ ਹੈ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਵਿਚ ਖੇਤੀਬਾੜੀ ਮੰਤਰੀ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨਾਲ ਮੁਲਾਕਾਤ ਕਰ ਰਿਹਾ ਹੈ। ਉਹਨਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਹੈ।

ਹੋਰ ਪੜ੍ਹੋ: ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ

ਅਮਨ ਸਿੰਘ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਉਸ ਦਾ ਪਿਛੋਕੜ ਦੇਖਿਆ ਜਾਣਾ ਚਾਹੀਦਾ ਹੈ, ਉਸ ਕੋਲੋਂ ਧੂਰੀ ਨੇੜਿਓਂ 50 ਕਿਲੋ ਡਰੱਗ ਬਰਾਮਦ ਕੀਤੀ ਗਈ ਸੀ ਅਤੇ ਉਸ ’ਤੇ ਕੇਸ ਦਰਜ ਹਨ। ਉਹਨਾਂ ਕਿਹਾ ਕਿ ਅਮਨ ਸਿੰਘ ਨਿਹੰਗ ਸਿੰਘ ਬਣ ਕੇ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਲੋਕ ਨਿਹੰਗ ਸਿੰਘਾਂ ਦਾ ਬਾਣੇ ਦੀ ਗਲਤ ਵਰਤੋਂ ਕਰ ਰਹੇ ਹਨ। ਗੁਰਦਰਸ਼ਨ ਸਿੰਘ ਢਿਲੋਂ ਨੇ ਦੱਸਿਆ ਕਿ ਅਪਰੇਸ਼ਨ ਬਲੂ ਸਟਾਰ ਦੌਰਾਨ ਨਿਹੰਗ ਸੰਤਾ ਸਿੰਘ ਸਰਕਾਰ ਨਾਲ ਮਿਲਿਆ ਹੋਇਆ ਸੀ ਅਤੇ ਉਸ ਨੇ ਸਰਕਾਰ ਕੋਲੋਂ ਕਰੋੜਾਂ ਅਰਬਾਂ ਰੁਪਏ ਲਏ। ਇਸੇ ਤਰ੍ਹਾਂ ਪੁਲਾ ਨਿਹੰਗ ਦਾ ਵੀ ਅਪਰਾਧਿਕ ਪਿਛੋਕੜ ਹੈ, ਉਹ ਜਿਊਂਦੇ ਲੋਕਾਂ ਨੂੰ ਸਾੜ ਕੇ ਉਹਨਾਂ ਦਾ ਮਾਸ ਖਾਂਦਾ ਸੀ। ਉਸ ਦੇ ਪਿੱਛੇ ਸੁਮੇਧ ਸੈਣੀ ਅਤੇ ਉਮਰਾਨੰਗਲ ਸੀ। ਉਹਨਾਂ ਨੇ ਪੂਲਾ ਨਿਹੰਗ ਨੂੰ ਹਥਿਆਰ ਦਿੱਤੇ ਹੋਏ ਸਨ। ਇਸ ਬਾਰੇ ਸੁਮੇਧ ਸੈਣੀ ਅਤੇ ਉਮਰਾਨੰਗਲ ਕੋਲੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਧਾਰਾ 370 ਹਟਣ ਅਤੇ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੌਰੇ 'ਤੇ ਅਮਿਤ ਸ਼ਾਹ

ਲਖਬੀਰ ਸਿੰਘ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਸ ਨੂੰ ਦਿੱਲੀ ਕੌਣ ਲੈ ਕੇ ਆਇਆ ਅਤੇ ਉਸ ਨੂੰ 30,000 ਰੁਪਏ ਕਿਸ ਨੇ ਦਿੱਤੇ। ਇਸ ਦੇ ਲਈ ਅੱਜ ਭਾਰਤ ਸਰਕਾਰ, ਆਰਐਸਐਸ ਅਤੇ ਭਾਜਪਾ ਕਟਹਿੜੇ ਵਿਚ ਖੜੀ ਹੈ। ਇਹਨਾਂ ਸਾਜ਼ਿਸ਼ਾਂ ਜ਼ਰੀਏ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿਚ ਜਾਂਚ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਦਿੱਲੀ ਪਹੁੰਚਣ ਤੋਂ ਬਾਅਦ ਅਰੂਸਾ ਆਲਮ ਦੇ ISI ਲਿੰਕ ਦੀ ਜਾਂਚ ਤੋਂ ਮੁਕਰੇ ਸੁਖਜਿੰਦਰ ਰੰਧਾਵਾ

ਗੁਰਦਰਸ਼ਨ ਸਿੰਘ ਨੇ ਕਿਹਾ ਕਿ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਸਹੀ ਨਹੀਂ ਹੈ ਅਤੇ ਸਿੱਖੀ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦਿੰਦੀ। ਇਸ ਸਾਰੀ ਘਟਨਾ ਪਿੱਛੇ ਕੌਣ ਸੀ, ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਬਰਜਿੰਦਰ ਸਿੰਘ ਪਰਵਾਨਾ ਵਲੋਂ ਇਕ ਦੂਜੇ ਖਿਲਾਫ਼ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਬਾਰੇ ਉਹਨਾਂ ਕਿਹਾ ਕਿ ਸਿੱਖਾਂ ਨੂੰ ਅਪਣਾ ਧਿਆਨ ਸਿੱਖਾਂ ਖਿਲਾਫ਼ ਅਤੇ ਕਿਸਾਨ ਅੰਦੋਲਨ ਖਿਲਾਫ਼ ਹੋ ਰਹੀਆਂ ਸਾਜ਼ਿਸ਼ਾਂ ਵੱਲ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਘਟਨਾ ਦੀ ਖੋਜੀ ਪੱਤਰਕਾਰੀ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਜਿਹੀਆਂ ਘਟਨਾਵਾਂ ਨਾਲ ਨਿਹੰਗ ਜਥੇਬੰਦੀਆਂ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਹੈ। ਜੇ ਕੋਈ ਇਕ ਸਿੱਖ ਗਲਤੀ ਕਰਦਾ ਹੈ ਤਾਂ ਪੂਰੀ ਕੌਮ ਦੀ ਬਦਨਾਮੀ ਹੁੰਦੀ ਹੈ।

ਹੋਰ ਪੜ੍ਹੋ: RTI ਵਿਚ ਪ੍ਰਗਟਾਵਾ- 15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਢਾਈ ਅਰਬ

ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਇਸ ਸਾਰੀ ਘਟਨਾ ਲਈ ਨਰਿੰਦਰ ਤੋਮਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਜੇ ਸਰਕਾਰ ਇਸ ਦੀ ਜਾਂਚ ਨਹੀਂ ਕਰਵਾਉਂਦੀ ਤਾਂ ਕਿਸਾਨਾਂ ਨੂੰ ਸੇਵਾਮੁਕਤ ਜੱਜਾਂ ਨੂੰ ਅਪੀਲ ਕਰਕੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਲਈ ਵਕੀਲਾਂ ਅਤੇ ਨਾਮੀ ਪ੍ਰੋਫੈਸਰਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਉਹਨਾਂ ਵਲੋਂ ਨਿਰਪੱਖ ਜਾਂਚ ਜ਼ਰੀਏ ਇਕ ਦਸਤਾਵੇਜ਼ ਤਿਆਰ ਕਰਕੇ ਜਨਤਕ ਕੀਤਾ ਜਾਣਾ ਚਾਹੀਦਾ ਹੈ। ਇਸ ਨਿਰਪੱਖ ਜਾਂਚ ਤੋਂ ਬਾਅਦ ਪੂਰੀ ਦੁਨੀਆਂ ਸਰਕਾਰ ਦੀ ਘਟੀਆ ਸਾਜ਼ਿਸ਼ ਨੂੰ ਯਾਦ ਰੱਖੇਗੀ।