ਜਗਰਾਉਂ ‘ਚ 70.316 ਲੀਟਰ ਦੁੱਧ ਦੇ ਕੇ ਗਾਂ ਨੇ ਬਣਾਇਆ ਏਸ਼ਿਆਈ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਰਾਉਂ ਵਿਖੇ ਪੀ.ਡੀ.ਐਫ.ਏ. ਵਲੋਂ ਕਰਵਾਏ ਰਾਸ਼ਟਰੀ ਪਸ਼ੂ ਮੇਲੇ 'ਚ ਜ਼ਿਲ੍ਹਾ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਵਾਸੀ ਹਰਪ੍ਰੀਤ ਸਿੰਘ ਦੀ ਐਚ.ਐਫ. ਗਾਂ...

Asia record made by Cow

ਜਗਰਾਉਂ (ਸਸਸ) : ਜਗਰਾਉਂ ਵਿਖੇ ਪੀ.ਡੀ.ਐਫ.ਏ. ਵਲੋਂ ਕਰਵਾਏ ਰਾਸ਼ਟਰੀ ਪਸ਼ੂ ਮੇਲੇ 'ਚ ਜ਼ਿਲ੍ਹਾ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਵਾਸੀ ਹਰਪ੍ਰੀਤ ਸਿੰਘ ਦੀ ਐਚ.ਐਫ. ਗਾਂ ਨੇ ਇਕ ਦਿਨ ਵਿਚ 70.316 ਲੀਟਰ ਦੁੱਧ ਦੇ ਕੇ ਦੇਸ਼ ਭਰ ਅੰਦਰ ਦੁੱਧ ਪੈਦਾ ਕਰਨ ਦੇ ਨਵੇਂ ਰਿਕਾਰਡ ਸਮੇਤ ਏਸ਼ੀਆ ਦਾ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਰਾਸ਼ਟਰੀ ਰਿਕਾਰਡ ਬਣਾਉਣ ਵਾਲੀ ਇਸ ਗਾਂ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਮੁਤਾਬਿਕ ਪਿਛਲੇ ਸੂਏ ਸਿਰਫ਼ 50 ਲੀਟਰ ਦੁੱਧ ਦੇਣ ਵਾਲੀ ਇਸ ਗਾਂ ਦੀ ਕਿਸਮਤ ਤਾਰਾ ਫੀਡ-12000 ਨੇ ਬਦਲ ਦਿੱਤੀ ਹੈ।

ਇਸੇ ਮੇਲੇ 'ਚ ਹਰਪ੍ਰੀਤ ਸਿੰਘ ਦੀ ਹੀ ਦੂਜੀ ਗਾਂ 62.779 ਲੀਟਰ ਦੇ ਕੇ ਦੂਜੇ ਨੰਬਰ 'ਤੇ ਆਈ ਹੈ। ਉਸ ਨੇ ਦਾਅਵਾ ਕੀਤਾ ਕਿ 70.316 ਲੀਟਰ ਦੁੱਧ ਦੇ ਕੇ ਪਹਿਲੇ ਨੰਬਰ 'ਤੇ ਆਈ ਗਾਂ ਫਾਰਮ 'ਤੇ ਰੋਜ਼ਾਨਾ 75 ਲੀਟਰ ਦੁੱਧ ਦੇ ਰਹੀ ਹੈ। ਕਰੀਬ 55 ਏਕੜ ਜ਼ਮੀਨ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ 2.5 ਏਕੜ ਵਿਚ ਬਣਾਏ ਫਾਰਮ ਉੱਪਰ ਇਸ ਵੇਲੇ ਡੇਢ ਸੌ ਦੇ ਕਰੀਬ ਗਾਵਾਂ ਹਨ ਜਿਨ੍ਹਾਂ ਦਾ ਪਾਲਣ-ਪੋਸ਼ਣ ਉਹ ਤਾਰਾ ਫੀਡ ਕੰਪਨੀ ਦੇ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਅਗਵਾਈ ਹੇਠ ਕਰ ਰਿਹਾ ਹੈ। 

ਹਰਪ੍ਰੀਤ ਸਿੰਘ ਮੁਤਾਬਿਕ ਜਦੋਂ ਤੋਂ ਤਾਰਾ ਫੀਡ-12000 ਦੀ ਵਰਤੋਂ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਉਨ੍ਹਾਂ ਦੀਆਂ ਗਾਵਾਂ ਨੇ ਦੁੱਧ ਉਤਪਾਦਨ ਦੇ ਨਵੇਂ ਰਿਕਾਰਡ ਸਥਾਪਤ ਕਰਨੇ ਸ਼ੁਰੂ ਕੀਤੇ ਹਨ। ਹਰਪ੍ਰੀਤ ਸਿੰਘ ਨੂਰਪੁਰ ਹਕੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਤਾਰਾ ਹੈਲਥ ਫੂਡਜ਼ ਲਿਮ. ਦੇ ਐਮ.ਡੀ. ਰਾਠ ਬਲਵੰਤ ਸਿੰਘ ਨੇ ਕਿਹਾ ਕਿ ਤਾਰਾ ਫੀਡ ਪਾ ਕੇ ਦੁੱਧ ਪੈਦਾ ਕਰਨ ਦਾ ਰਾਸ਼ਟਰੀ ਤੇ ਏਸ਼ੀਆ ਰਿਕਾਰਡ ਬਣਾਉਣਾ ਤਾਰਾ ਫੀਡ ਲਈ ਵੱਡੇ ਮਾਣ ਦੀ ਗੱਲ ਹੈ।