'ਆਪ' ਵਿਧਾਇਕਾਂ ਵਲੋਂ ਸਪੀਕਰ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ...........

Amarjeet Singh Sandoa

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੈਨੇਡਾ ਵਲੋਂ ਇਸ ਪਾਰਟੀ ਦੇ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਓਟਵਾ ਹਵਾਈ ਅੱਡੇ ਤੋਂ ਵਾਪਸ ਭੇਜਣ ਦਾ ਮਸਲਾ ਉਠਾਇਆ। ਇਸ ਮਸਲੇ ਦਾ ਤੁਰਤ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਨੇ ਕਿਹਾ ਕਿ ਉਹ ਭਾਰਤੀ ਵਿਦੇਸ਼ ਮੰਤਰਾਲਾ ਨੂੰ ਇਸ ਬਾਰੇ ਲਿਖਣਗੇ ਤਾਂ ਜੋ ਇਸ ਮਸਲੇ ਉਤੇ ਢੁਕਵੀਂ ਕਾਰਵਾਈ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਰਾਸ਼ਟਰਮੰਡਲ ਮੁਲਕ ਹਨ ਅਤੇ ਉਨ੍ਹਾਂ ਨੂੰ ਅਪਣੇ ਰਿਸ਼ਤਿਆਂ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਚੁਣੇ ਹੋਏ ਨੁਮਾਇੰਦਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਲੋਕਾਂ ਵਲੋਂ ਚੁਣੇ ਹੋਏ ਕਿਸੇ ਵੀ ਨੁਮਾਇੰਦੇ ਨਾਲ ਅਜਿਹਾ ਸਲੂਕ ਅਫ਼ਸੋਸਨਾਕ ਅਤੇ ਨਿੰਦਣਯੋਗ ਹੈ। 'ਆਪ' ਦੇ ਇਸ ਵਫ਼ਦ ਵਿਚ ਹੋਰ ਵਿਧਾਇਕਾਂ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਵੀ ਸ਼ਾਮਲ ਸਨ।

ਇਸੇ ਦੌਰਾਨ ਭਾਰਤ ਮੁੜਨ ਮਗਰੋਂ ਤੋਂ ਹੀ ਇਨ੍ਹਾਂ ਦੋਵਾਂ ਵਿਧਾਇਕਾਂ ਵਲੋਂ ਇਹ ਸਾਬਤ ਕਰਨ ਉਤੇ ਪੂਰਾ ਟਿੱਲ ਲਗਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਕੈਨੇਡਾ ਤੋਂ ਡੀਪੋਰਟ (ਜਬਰੀ ਵਾਪਸ ਮੋੜਨਾ) ਨਹੀਂ ਕੀਤਾ ਗਿਆ ਬਲਕਿ ਉਨ੍ਹਾਂ ਨੂੰ ਕੈਨੇਡਾ 'ਚ ਨਾ ਵੜਨ ਦੇਣ ਤੋਂ ਰੋਕਣ ਵਿਰੁਧ ਉਥੇ ਅਦਾਲਤ 'ਚ ਅਪੀਲ ਕਰ ਸਕਣ ਅਤੇ ਵਾਪਸ ਮੁੜਨ ਦੇ ਬਰਾਬਰ ਮੌਕੇ ਦਿਤੇ ਗਏ ਹੋਣ ਮਗਰੋਂ ਉਹ ਮਰਜ਼ੀ  ਨਾਲ ਵਾਪਸ ਮੁੜੇ ਹਨ। ਦੂਜੇ ਪਾਸੇ ਇਨ੍ਹਾਂ ਵਿਰੁਧ ਕੈਨੇਡੀਆਈ ਅਥਾਰਟੀਆਂ ਨੂੰ ਸ਼ਿਕਾਇਤ ਕਰਨ ਵਾਲਾ ਵੀ ਸਾਹਮਣੇ ਗਿਆ ਹੈ। 

ਲੁਧਿਆਣਾ ਨਾਲ ਸਬੰਧਤ ਮਸ਼ਹੂਰ ਦੰਦਾਂ ਦੇ ਡਾਕਟਰ ਅਤੇ ਸਮਾਜ ਸੇਵੀ ਡਾ. ਅਮਨਦੀਪ ਸਿੰਘ ਬੈਂਸ ਨੇ ਅਪਣੇ ਫੇਸਬੁਕ ਖਾਤੇ ਤੇ ਇਹ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਹੀ ਕੈਨੇਡੀਆਈ ਅਥਾਰਟੀਆਂ ਨੂੰ ਇਨ੍ਹਾਂ ਵਿਧਾਇਕਾਂ, ਖ਼ਾਸਕਰ ਸੰਦੋਆ ਬਾਰੇ, ਲਿਖਤੀ ਸ਼ਿਕਾਇਤਾਂ ਈ-ਮੇਲ ਕੀਤੀਆਂ ਗਈਆਂ ਸਨ। ਹਾਲਾਂਕਿ ਕੈਨੇਡਾ ਤੋਂ ਪੁੱਠੇ ਪੈਰੀਂ ਦਿੱਲੀ ਪਹੁੰਚ ਕੇ ਅਤੇ ਅੱਜ ਚੰਡੀਗੜ੍ਹ ਪੁੱਜ ਕੇ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ ਇਨ੍ਹਾਂ ਦੋਵਾਂ ਵਿਧਾਇਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਵੀਜ਼ਾ ਲੈਣ ਵੇਲੇ ਕਨੇਡਾ 'ਚ ਸੰਭਾਵੀ ਸਿਆਸੀ ਪ੍ਰੋਗਰਾਮ ਬਾਰੇ ਜ਼ਿਆਦਾ ਵੇਰਵਾ ਨਾ ਦਿਤਾ ਗਿਆ ਹੋਣ 'ਤੇ ਕੈਨੇਡੀਆਈ ਅਥਾਰਟੀਆਂ  ਨੂੰ ਇਤਰਾਜ਼ ਸੀ,

ਜਿਸ ਕਾਰਨ ਉਨ੍ਹਾਂ ਨੇ ਖ਼ੁਦ ਹੀ ਵਾਪਸ ਪਰਤਣ ਦਾ ਫ਼ੈਸਲਾ ਲਿਆ। ਪਰ ਖ਼ੁਦ ਨੂੰ ਇਸ ਮਾਮਲੇ ਦਾ ਸ਼ਿਕਾਇਤਕਰਤਾ ਹੋਣ ਦਾ ਦਾਅਵਾ ਕਰਨ ਵਾਲੇ ਡਾਕਟਰ ਬੈਂਸ ਨੇ 'ਸਪੋਕਸਮੈਨ ਵੈੱਬ ਟੀਵੀ' ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਉਤੇ ਲੱਗੇ ਬੱਚੇ ਨਾਲ ਬਦਫੈਲੀ ਕਰਨ ਅਤੇ ਇਕ ਮਹਿਲਾ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਕੈਨੇਡਾ ਦੀਆਂ ਵੱਖ-ਵੱਖ ਅਥਾਰਟੀਆਂ ਨੂੰ ਕੀਤੀਆਂ ਸਨ। ਕੈਨੇਡਾ ਦੇ ਕਾਨੂੰਨ ਮੁਤਾਬਕ ਅਜਿਹੇ ਸੰਗੀਨ ਅਤੇ ਸ਼ਰਮਨਾਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਨੂੰ ਕੈਨੇਡਾ ਦੀ ਧਰਤੀ ਉਤੇ ਪੈਰ ਰੱਖਣ ਦੀ ਇਜਾਜ਼ਤ ਨਹੀਂ ਹੈ।

ਇਸੇ ਲਈ ਇਨ੍ਹਾਂ ਨੂੰ ਹਵਾਈ ਅੱਡੇ ਤੋਂ ਹੀ ਡੀਪੋਰਟ ਕਰ ਦਿਤਾ ਗਿਆ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਹੀ ਸਾਬਕਾ ਵਲੰਟੀਅਰ ਹੋਣ ਦਾ ਦਾਅਵਾ ਕਰ ਰਹੇ ਡਾ. ਅਮਨਦੀਪ ਸਿੰਘ ਬੈਂਸ ਦਾ ਇਹ ਵੀ ਕਹਿਣਾ ਹੈ ਕਿ ਜਦ ਉਨ੍ਹਾਂ ਨੂੰ ਸੰਦੋਆ ਦੀ ਕੈਨੇਡਾ ਫੇਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਕੈਨੇਡਾ ਦੇ ਪ੍ਰਵਾਸ ਮੰਤਰੀ ਅਹਿਮਦ ਹੁਸੈਨ ਨੂੰ ਕਈ ਈ-ਮੇਲ ਕੀਤੀਆਂ ਅਤੇ ਸੰਦੋਆ ਦੇ ਉਕਤ ਕੇਸਾਂ ਬਾਰੇ ਦਸਿਆ। ਦੱਸਣਯੋਗ ਹੈ ਕਿ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਹੀਂ ਬਲਕਿ ਕੈਨੇਡੀਅਨ ਬਾਰਡਰ ਸਰਵਿਸ ਵਲੋਂ ਰੋਕਿਆ ਗਿਆ ਸੀ।

ਡਾ. ਬੈਂਸ ਨੇ ਇਹ ਵੀ ਦਾਅਵਾ ਕੀਤਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਦੋਆ ਨੂੰ ਰੋਪੜ ਤੋਂ ਟਿਕਟ ਦੇਣ ਮੌਕੇ ਵੀ ਉਨ੍ਹਾਂ ਨੇ ਬਤੌਰ ਪਾਰਟੀ ਵਲੰਟੀਅਰ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦੂਜੀ ਸੀਨੀਅਰ ਲੀਡਰਸ਼ਿਪ ਨੂੰ ਸੰਦੋਆ ਵਲੋਂ ਬਦਫੈਲੀ ਦੇ ਕੇਸ ਨਾਲ ਸਬੰਧਤ ਇਕ ਮੈਡੀਕੋ ਲੀਗਲ ਰੀਪੋਰਟ (ਐਮਐਲਆਰ) ਅਤੇ ਕੁੱਝ ਹੋਰ ਦਸਤਾਵੇਜ਼ਾਂ ਸਣੇ ਸ਼ਿਕਾਇਤ ਕੀਤੀ ਸੀ। ਪਰ ਪਾਰਟੀ ਨੇ ਕੋਈ ਗੱਲ ਨਹੀਂ ਸੁਣੀ ਅਤੇ ਉਹ ਨਿਰਾਸ਼ ਹੋ ਖ਼ੁਦ ਹੀ ਪਾਰਟੀ ਤੋਂ ਲਾਂਭੇ ਹੋ ਗਏ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਵਿਖੇ ਮੀਡੀਆ ਸਾਹਮਣੇ ਅਪਣਾ ਪੱਖ ਰਖਦੇ ਹੋਏ 'ਆਪ' ਵਿਧਾਇਕਾਂ ਨੇ ਦਸਿਆ ਕਿ ਉਹ ਕੈਨੇਡਾ ਵਿਚ ਪਰਿਵਾਰਕ ਮਿਲਣੀ ਲਈ ਗਏ ਸਨ ਪਰ ਉਥੇ ਉਨ੍ਹਾਂ ਕੁੱਝ ਸਿਆਸੀ ਬੈਠਕਾਂ ਵੀ ਕਰਨੀਆਂ ਸਨ, ਜਿਸ ਦੇ ਵੇਰਵੇ ਕੈਨੇਡੀਆਈ ਅਥਾਰਟੀਆਂ ਨੂੰ ਨਹੀਂ ਦਿਤੇ ਗਏ ਸਨ। ਸੰਦੋਆ ਤੋਂ ਅਧਿਕਾਰੀਆਂ ਨੇ ਇਹ ਵੀ ਪੁਛਿਆ ਕਿ ਉਨ੍ਹਾਂ ਦੇ ਬੱਚੇ ਕਿਉਂ ਨਹੀਂ ਆਏ ਜਦ ਉਹ ਪਰਿਵਾਰਕ ਮਿਲਣੀ ਲਈ ਆਏ ਹਨ, ਤਾਂ ਸੰਦੋਆ ਨੇ ਜਵਾਬ ਦਿਤਾ ਕਿ ਉਨ੍ਹਾਂ ਦੇ ਸਕੂਲ ਸ਼ੁਰੂ ਹੋ ਗਏ ਸਨ ਪਰ ਇਸ ਜਵਾਬ ਨਾਲ ਅਧਿਕਾਰੀ ਸੰਤੁਸ਼ਟ ਨਹੀਂ ਹੋਏ ਅਤੇ ਕੈਨੇਡਾ ਦਾਖ਼ਲ ਹੋਣ ਦੀ ਆਗਿਆ ਨਾ ਦਿਤੀ।

ਕੀਤੀ ਸੀ ਪਰ ਪਾਰਟੀ ਨੇ ਕੋਈ ਗੱਲ ਨਹੀਂ ਸੁਣੀ ਅਤੇ ਉਹ ਨਿਰਾਸ਼ ਹੋ ਖੁਦ ਹੀ ਪਾਰਟੀ ਤੋਂ ਲਾਂਭੇ ਹੋ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿਲੀ ਵਿਖੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਆਪ ਵਿਧਾਇਕਾਂ ਨੇ ਦਸਿਆ ਕਿ  ਉਹ ਕੈਨੇਡਾ ਵਿੱਚ ਪਰਿਵਾਰਕ ਮਿਲਣੀ ਲਈ ਗਏ ਸਨ ਪਰ ਉਥੇ ਉਨ੍ਹਾਂ ਕੁਝ ਸਿਆਸੀ ਬੈਠਕਾਂ ਵੀ ਕਰਨੀਆਂ ਸਨ, ਜਿਸ ਦੇ ਵੇਰਵੇ ਨਹੀਂ ਦਿੱਤੇ ਗਏ ਸੀ। ਸੰਦੋਆ ਤੋਂ ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਦੇ ਬੱਚੇ ਕਿਉਂ ਨਹੀਂ ਆਏ ਜਦ ਉਹ ਪਰਿਵਾਰਕ ਮਿਲਣੀ ਲਈ ਆਏ ਹਨ, ਤਾਂ ਸੰਦੋਆ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਸਕੂਲ ਸ਼ੁਰੂ ਹੋ ਗਏ ਸਨ ਪਰ ਇਸ ਜਵਾਬ ਨਾਲ ਅਧਿਕਾਰੀ ਸੰਤੁਸ਼ਟ ਨਹੀਂ ਹੋਏ ਤੇ ਕੈਨੇਡਾ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ।