ਡੇਰਾ ਸਾਧ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਇੱਕ ਹੋਰ  ਮਾਮਲ ਵਿੱਚ ਬਹੁਤ ਝੱਟਕਾ ਲਗਾ ਹੈ.............

Ram Rahim

ਚੰਡੀਗੜ : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਇੱਕ ਹੋਰ  ਮਾਮਲ ਵਿੱਚ ਬਹੁਤ ਝੱਟਕਾ ਲਗਾ ਹੈ।  ਉਸ ਵਲੋਂ  400 ਤੋਂ ਵੱਧ ਸਾਧੂਆਂ ਨੂੰ ਨਪੁੰਸਕ  ਬਣਾਏ ਜਾਣ ਦੇ ਮਾਮਲੇ ਵਿੱਚ ਦਾਇਰ ਕੀਤੀ ਗਈਜ਼ਮਾਨਤ ਅਰਜ਼ੀ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਦਸਣਯੋਗ ਹੈ ਕਿ ਸੌਦਾ ਡਰ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਲ ਵਿੱਚ ਹੀ ਸੀਬੀਆਈ ਅਦਾਲਤ  ਵਿੱਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ।

ਵੀਰਵਾਰ ਨੂੰ ਪੰਚਕੂਲਾ ਦੀ ਵਿਸ਼ਸ਼ ਸੀਬੀਆਈ ਅਦਾਲਤ ਨੇ ਸੁਣਵਾਈ ਕੀਤੀ ਅਤੇ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਹਾਲਾਂਕਿ  ਇਸ ਮਾਮਲੇ ਵਿੱਚ ਮੁਲਜ਼ਮ ਡਾ. ਪੰਕਜ ਗਰਗ ਨੂੰ ਜ਼ਰੂਰ ਰਾਹਤ ਮਿਲ ਗਈ ਹੈ । ਉਸ ਨੂੰ ਅਦਾਲਤ ਵਲੋਂ ਵਿਦੇਸ਼ ਜਾਣ ਦੀ ਆਗਿਆ ਵੀ ਮਿਲ ਗਈ ਹੈ।

Related Stories