ਮਰਹੂਮ ਪ੍ਰਧਾਨ ਮੰਤਰੀ ਵਾਜਪਾਈ ਦੀਆਂ ਅਸਥੀਆਂ ਚੰਡੀਗੜ੍ਹ ਰਾਹੀਂ ਕੀਰਤਪੁਰ ਪੁੱਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਪ੍ਰਧਾਨ ਮੰਤਰੀ 'ਭਾਰਤਰਤਨ' ਅਟਲ ਬਿਹਾਰੀ ਵਾਜਪਾਈ ਦੇ ਅਸਥੀਕਲਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚੰਡੀਗੜ੍ਹ..............

Tribute to Atal Bihari Vajpayee

ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ 'ਭਾਰਤਰਤਨ' ਅਟਲ ਬਿਹਾਰੀ ਵਾਜਪਾਈ ਦੇ ਅਸਥੀਕਲਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚੰਡੀਗੜ੍ਹ ਸੂਬਾ ਉਪ-ਪ੍ਰਧਾਨ ਰਾਮ ਵੀਰ ਭੱਟੀ ਨੂੰ ਅੱਜ ਭਾਜਪਾ ਦਫ਼ਤਰ ਨਵੀਂ ਦਿੱਲੀ ਵਿਖੇ ਸੰਗਠਨ ਮਹਾਮੰਤਰੀ ਰਾਮ ਲਾਲ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਾਜਪਾਈ ਦੀ ਬੇਟੀ ਨਮਿਤਾ ਭੱਟਾਚਾਰੀਆ ਦੀ ਹਾਜ਼ਰੀ 'ਚ ਦਿਤਾ

ਜਿਸ ਨੂੰ ਅੱਗੇ ਸੂਬਾ ਉਪ-ਪ੍ਰਧਾਨ ਰਾਮਵੀਰ ਭੱਟੀ, ਭੀਮਸੀਨ ਅਗਰਵਾਲ, ਸੂਬਾ ਜਨਰਲ ਸਕੱਤਰ ਚੰਦਰ ਸ਼ੇਖਰ, ਪ੍ਰੇਮ ਕੌਸ਼ਿਕ, ਮੀਡੀਆ ਕਨਵੀਨਰ ਰਵਿੰਦਰ ਪਠਾਨੀਆ ਵਲੋਂ ਸੜਕ ਦੇ ਰਸਤੇ 'ਅਸਥੀਕਲਸ਼ ਯਾਤਰਾ' ਦੇ ਰੂਪ 'ਚ ਉਥੋਂ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਲੰਘਦੇ ਹੋਏ ਚੰਡੀਗੜ੍ਹ ਲਿਆਂਦਾ ਗਿਆ ਜਿਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਕਰ ਵੱਡੀ ਗਿਣਤੀ ਵਿਚ ਪੁਰਾਣੇ ਹਵਾਈ ਅੱਡਾ ਚੌਕ ਵਿਚ 'ਅਸਥੀਕਲਸ਼ ਯਾਤਰਾ' ਦਾ ਹਿੱਸਾ ਬਣਨ ਲਈ ਇਕੱਠੇ ਹੋਏ ਅਤੇ ਯਾਤਰਾ ਸ਼ਹਿਰ ਦੇ ਕਈ ਹਿੱਸਿਆਂ ਤੋਂ ਹੁੰਦੇ ਹੋਈ ਅੱਗੇ ਲੰਘੀ।

ਵਾਜਪਾਈ ਦੇ ਅਸਥੀ ਕਲਸ਼ ਨੂੰ ਇਕ ਵੱਡੇ ਰਥ ਵਿਚ ਲਿਆਂਦਾ ਗਿਆ ਜੋ ਟ੍ਰਿਬਿਊਨ ਚੌਕ, ਸੈਕਟਰ 29, 30, 20, 21, 22, 23, 24, 37, 36, 35, 34 ਤੋਂ ਹੁੰਦੀ ਹੋਈ ਸੈਕਟਰ 33 ਵਿਚ ਭਾਜਪਾ ਦਫ਼ਤਰ ਵਿਚ ਪਹੁੰਚੀ। ਸਮੁੱਚੀ ਯਾਤਰਾ ਨੂੰ ਭਾਜਪਾ ਵਰਕਰਾਂ ਅਤੇ ਆਮ ਲੋਕਾਂ ਦੁਆਰਾ ਵੱਖੋ-ਵਖਰੇ ਸਥਾਨਾਂ 'ਤੇ ਸ਼ਰਧਾ ਸੁਮਨ ਭੇਟ ਕੀਤੇ ਗਏ।